ਖ਼ਬਰਾਂ |

ਤਾਜ਼ਾ |

ਡਿਜੀਟਲ ਅਦਾਇਗੀ ਕਰਨ 'ਤੇ ਮਿਲ ਸਕਦੀ ਹੈ ਜੀ.ਐਸ.ਟੀ. ਦਰਾਂ 'ਚ ਛੋਟ
Published : Nov 23, 2017, 11:56 pm IST
Updated : Nov 23, 2017, 6:26 pm IST
SHARE ARTICLE

ਨਵੀਂ ਦਿੱਲੀ, 23 ਨਵੰਬਰ: ਡਿਜੀਟਲ ਪੇਮੈਂਟ ਕਰਨ 'ਤੇ ਹੁਣ ਚੀਜ਼ਾਂ ਥੋੜ੍ਹੀਆਂ ਸਸਤੀਆਂ ਮਿਲ ਸਕਦੀਆਂ ਹਨ। ਸਰਕਾਰ ਡਿਜੀਟਲ ਪੇਮੈਂਟ ਕਰਨ 'ਤੇ ਆਮ ਜੀ.ਐਸ.ਟੀ. ਦਰਾਂ 'ਚ 2 ਫ਼ੀ ਸਦੀ ਦੀ ਛੋਟ ਦੇਣ ਦੀ ਸੋਚ ਰਹੀ ਹੈ।  ਜ਼ਿਕਰਯੋਗ ਹੈ ਕਿ ਇਸ ਪ੍ਰਸਤਾਵ 'ਤੇ ਜਨਵਰੀ ਮਹੀਨੇ 'ਚ ਹੋਣ ਵਾਲੀ ਜੀ.ਐਸ.ਟੀ. ਪਰਿਸ਼ਦ ਦੀ ਅਗਲੀ ਮੀਟਿੰਗ 'ਚ ਚਰਚਾ ਹੋ ਸਕਦੀ ਹੈ। ਪ੍ਰਸਤਾਵ ਅਨੁਸਾਰ ਇਹ ਛੋਟ ਸਿਰਫ਼ ਬਿਜਨਸ ਕੰਜ਼ਿਊਮਰ ਲੈਣ-ਦੇਣ 'ਤੇ ਹੀ ਉਪਲਬਧ ਹੋਵੇਗੀ। ਉਹ ਵੀ ਅਜਿਹੇ ਉਤਪਾਦਾਂ ਜਾਂ ਸੇਵਾਵਾਂ ਲਈ, ਜਿਨ੍ਹਾਂ 'ਤੇ ਜੀ.ਐਸ.ਟੀ. ਦੀ ਦਰ 3


 ਫ਼ੀ ਸਦੀ ਜਾਂ ਉਸ ਤੋਂ ਜ਼ਿਆਦਾ ਹੈ। 2 ਫ਼ੀ ਸਦੀ ਛੋਟ 'ਚ 1 ਫ਼ੀ ਸਦੀ ਕੇਂਦਰੀ ਜੀ.ਐਸ.ਟੀ. 'ਤੇ ਅਤੇ 1 ਫ਼ੀ ਸਦੀ ਸੂਬਾਈ ਜੀ.ਐਸ.ਟੀ. 'ਤੇ ਹੋਵੇਗੀ।  ਇਸ ਪ੍ਰਸਤਾਵ ਦੇ ਲਾਗੂ ਹੋਣ ਨਾਲ ਡਿਜੀਟਲ ਤਰੀਕੇ ਨਾਲ ਭੁਗਤਾਨ ਕਰਨ ਵਾਲਿਆਂ ਲਈ ਜੀ.ਐਸ.ਟੀ. ਦੀ ਪ੍ਰਭਾਵੀ ਦਰ 18 ਫ਼ੀ ਸਦੀ ਤੋਂ ਘਟ ਕੇ 16 ਫ਼ੀ ਸਦੀ ਹੀ ਰਹਿ ਜਾਵੇਗੀ। ਹਾਲਾਂ ਕਿ, ਪ੍ਰਤੀ ਲੈਣ-ਦੇਣ 'ਤੇ ਛੋਟ ਦੀ ਸੀਮਾ 100 ਰੁਪਏ ਤਕ ਹੋਵੇਗੀ। ਜਾਨੀ ਕਿ 18 ਫ਼ੀ ਸਦੀ ਸ਼੍ਰੇਣੀ 'ਚ ਸ਼ਾਮਲ ਸਮਾਨ 'ਤੇ ਪ੍ਰਤੀ ਲੈਣ-ਦੇਣ 5000 ਰੁਪਏ ਤਕ ਦੀ ਖ਼ਰੀਦਦਾਰੀ 'ਤੇ 100 ਰੁਪਏ ਦੀ ਛੋਟ ਮਿਲੇਗੀ। (ਏਜੰਸੀ)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement