ਖ਼ਬਰਾਂ |

ਤਾਜ਼ਾ |

ਭਾਰਤ ਕਾਰੋਬਾਰ ਲਈ ਬਣ ਰਿਹੈ ਪਸੰਦੀਦਾ ਸਥਾਨ: ਜੇਤਲੀ
Published : Nov 15, 2017, 11:04 pm IST
Updated : Nov 15, 2017, 5:34 pm IST
SHARE ARTICLE

ਸਿੰਗਾਪੁਰ, 15 ਨਵੰਬਰ: ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਡਿਜੀਟਲੀਕਰਨ ਅਤੇ ਵਿੱਤੀ ਗਤੀਵਿਧੀਆਂ ਤੇ ਕਾਰੋਬਾਰ ਦੇ ਸੰਗਠਤ ਹੋਣ ਕਾਰਨ ਭਾਰਤ ਕਾਰੋਬਾਰ ਲਈ ਬੇਹੱਦ ਪਸੰਦੀਦਾ ਸਥਾਨ ਬਣ ਗਿਆ ਹੈ। ਵਿੱਤ ਮੰਤਰੀ ਨੇ ਇਥੇ ਫ਼ਿਟਨੈੱਸ ਫ਼ੈਸਟੀਵਲ 'ਚ ਕਿਹਾ ਕਿ ਮੌਜੂਦਾ ਡਿਜੀਟਲੀਕਰਨ ਦੀ ਪ੍ਰਕਿਰਿਆ 'ਚ ਆਧਾਰ ਯੋਜਨਾ ਦੀ ਪ੍ਰਮੁੱਖ ਭੂਮਿਕਾ ਹੈ। ਇਸ ਦੇ ਨਾਲ ਹੀ ਨੋਟਬੰਦੀ ਨਾਲ ਡਿਜੀਟਲ ਤੰਤਰ 'ਚ ਭਾਰੀ ਸੁਧਾਰ ਤੇ ਇਕ ਜੁਲਾਈ, 2017 ਤੋਂ ਮਾਲ ਅਤੇ ਸੇਵਾ ਕਰ (ਜੀ.ਐਸ.ਟੀ.) ਦੀ ਸ਼ੁਰੂਆਤ ਨੇ ਇਸ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।ਜੇਤਲੀ ਨੇ ਕਿਹਾ ਕਿ ਡਿਜੀਟਲੀਕਰਨ ਤੇ ਕਾਰੋਬਾਰੀ ਗਤੀਵਿਧੀਆਂ ਦੇ ਸੰਗਠਤ ਹੋਣ ਕਾਰਨ ਭਾਰਤ ਹੁਣ ਕਾਰੋਬਾਰ ਦੀ ਦ੍ਰਿਸ਼ਟੀ ਤੋਂ ਕਾਫ਼ੀ ਪਸੰਦੀਦਾ ਸਥਾਨ 'ਚ ਬਦਲ ਰਿਹਾ ਹੈ। ਜੇਤਲੀ ਨੇ ਇਸ ਮੌਕੇ ਵਿਸ਼ਵ ਬੈਂਕ ਦੀ ਕਾਰੋਬਾਰ ਰੈਂਕਿੰਗ 'ਚ ਸ਼ਲਾਘਾਯੋਗ ਸੁਧਾਰ ਦਾ ਵੀ ਜ਼ਿਕਰ ਕੀਤਾ।


 31 ਅਕਤੂਬਰ ਨੂੰ ਜਾਰੀ ਇਕ ਰੈਂਕਿੰਗ 'ਚ ਭਾਰਤ 30 ਅੰਕਾਂ ਦੀ ਛਲਾਂਗ ਨਾਲ 100ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਹਾਲਾਂ ਕਿ, ਇਸ ਦੇ ਨਾਲ ਹੀ ਜੇਤਲੀ ਨੇ ਸਵੀਕਾਰ ਕੀਤਾ ਕਿ ਨੋਟਬੰਦੀ ਅਤੇ ਜੀਐਸਟੀ ਵਰਗੀ ਰਣਨੀਤਕ ਪਹਿਲ ਦੌਰਾਨ ਕੁਝ ਚੁਨੌਤੀਆਂ ਵੀ ਸਾਹਮਣੇ ਆ ਰਹੀਆਂ ਹਨ। ਵਿੱਤ ਮੰਤਰੀ ਨੇ ਭਾਰਤੀ ਅਰਥ ਵਿਵਸਥਾ ਦੀ ਵੱਡੀ ਤਸਵੀਰ ਪੇਸ਼ ਕਰਦਿਆਂ ਕਿਹਾ ਕਿ ਇਹ ਬੇਹਤਰ ਤਰੀਕੇ ਨਾਲ ਅੱਗੇ ਵਧ ਰਹੀ ਹੈ। ਜੇਤਲੀ ਦੋ ਦਿਨਾ ਸਿੰਗਾਪੁਰ ਯਾਤਰਾ 'ਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜਿੱਥੇ ਵੱਡੇ ਪੈਮਾਨੇ 'ਤੇ ਲੈਣ-ਦੇਣ ਨਕਦੀ ਰਾਹੀਂ ਹੁੰਦਾ ਸੀ, ਹੁਣ ਉਹ ਬੈਂਕਿੰਗ ਪ੍ਰਣਾਲੀ ਰਾਹੀਂ ਡਿਜੀਟਲ ਤਰੀਕੇ ਰਾਹੀਂ ਹੋ ਰਿਹਾ ਹੈ।  ਜੇਤਲੀ ਦੋ ਦਿਨਾ ਸਿੰਗਾਪੁਰ ਯਾਤਰਾ 'ਤੇ ਹਨ।  (ਰਸਮੀ ਤੇ ਗ਼ੈਰ-ਰਸਮੀ ਅਰਥ ਵਿਵਸਥਾ ਦੇ ਏਕੀਕਰਨ ਤੇ ਸਰੰਚਨਾਤਮਕ ਬਦਲਾਵਾਂ ਤੋਂ ਇਲਾਵਾ ਟੈਕਸ ਦਾਇਰਾ ਵੀ ਵਧ ਰਿਹਾ ਹੈ।

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement