ਖ਼ਬਰਾਂ |

ਤਾਜ਼ਾ |

ਐਚ.ਡੀ.ਐਫ਼.ਸੀ. ਦਾ ਮੁਨਾਫ਼ਾ ਵਧ ਕੇ 5670 ਕਰੋੜ ਹੋਇਆ
Published : Jan 29, 2018, 11:57 pm IST
Updated : Jan 29, 2018, 6:27 pm IST
SHARE ARTICLE

ਨਵੀਂ ਦਿੱਲੀ, 29 ਜਨਵਰੀ : ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਦਾ ਮੁਨਾਫ਼ਾ 3.3 ਗੁਣਾ ਵਧ ਕੇ 5,670 ਕਰੋੜ ਰੁਪਏ ਹੋ ਗਿਆ ਹੈ। ਵਿੱਤ ਸਾਲ 2017 ਦੀ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਦਾ ਮੁਨਾਫ਼ਾ 1,701.2 ਕਰੋੜ ਰੁਪਏ ਰਿਹਾ ਸੀ। ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਨੂੰ 3,675 ਕਰੋੜ ਰੁਪਏ ਦਾ ਇਕਸਾਰ ਮੁਨਾਫ਼ਾ ਹੋਇਆ ਹੈ।ਵਿੱਤੀ ਸਾਲ 2018 ਦੀ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਦੀ ਵਿਆਜ ਆਮਦਨ 11.2 ਫ਼ੀ ਸਦੀ ਵਧ ਕੇ 2,967.7 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਦੀ ਵਿਆਜ ਆਮਦਨ 2,668.8 ਕਰੋੜ ਰੁਪਏ ਰਹੀ ਸੀ। 


ਤਿਮਾਹੀ ਆਧਾਰ 'ਤੇ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਦਾ ਨੈੱਟ ਇੰਟਰਨੈੱਟ ਮਾਰਜਨ 3.9 ਫ਼ੀ ਸਦੀ ਤੋਂ ਘੱਟ ਕੇ 3.86 ਫ਼ੀ ਸਦੀ ਰਿਹਾ ਹੈ। ਵਿੱਤੀ ਸਾਲ 2017 ਦੀ ਤੀਜੀ ਤਿਮਾਹੀ 'ਚ ਐਚ.ਡੀ.ਐਫ਼.ਸੀ. ਦਾ ਨੈੱਟ ਇੰਟਰੇਸਟ ਮਾਰਜਨ 3.95 ਫੀਸਦੀ ਰਿਹਾ ਸੀ। ਸਾਲਾਨਾ
ਆਧਾਰ 'ਤੇ ਐਚ. ਡੀ. ਐੱਫ. ਸੀ. ਦਾ ਲੋਨ ਬੁੱਕ 2.87 ਲੱਖ ਕਰੋੜ ਰੁਪਏ ਤੋਂ ਵਧ ਕੇ 3.4 ਲੱਖ ਕਰੋੜ ਰੁਪਏ
ਰਿਹਾ ਹੈ।        (ਪੀ.ਟੀ.ਆਈ.)

SHARE ARTICLE
Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement