ਐਸਬੀਆਈ ਬੈਂਕ ਦੀ ਇਸ ਗਲਤੀ ਕਰਕੇ, ਗਾਹਕਾਂ ਦੇ ਖਾਤਿਆਂ ਦੀ ਜਾਣਕਾਰੀ ਹੋਈ ਲੀਕ
Published : Oct 31, 2019, 6:31 pm IST
Updated : Oct 31, 2019, 6:31 pm IST
SHARE ARTICLE
State Bank Of India
State Bank Of India

ਜੇ ਤੁਹਾਡਾ ਅਕਾਊਂਟ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ 'ਚ ਹੈ...

ਨਵੀਂ ਦਿੱਲੀ: ਜੇ ਤੁਹਾਡਾ ਅਕਾਊਂਟ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ 'ਚ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਨਹੀਂ ਹੈ। ਅਜਿਹਾ ਹੋ ਸਕਦਾ ਹੈ ਕਿ ਤੁਹਾਡੇ ਅਕਾਊਂਟ ਦੀ ਜਾਣਕਾਰੀ ਹੈਕਰਾਂ ਦੇ ਹੱਥਾਂ 'ਚ ਪਹੁੰਚ ਗਈ ਹੋਵੇ। ਟੇਕਕ੍ਰੰਚ ਦੀ ਇਕ ਰਿਪੋਰਟ ਮੁਤਾਬਿਕ, ਸਟੇਟ ਬੈਂਕ ਆਫ ਇੰਡੀਆ ਆਪਣੇ ਸਰਵਰ ਨੂੰ ਸੁਰੱਖਿਅਤ ਕਰਨਾ ਭੁੱਲ ਗਿਆ ਸੀ ਜਿਸ ਕਾਰਨ ਲੱਖਾਂ ਲੋਕਾਂ ਦੇ ਬੈਂਕ ਦੀ ਜਾਣਕਾਰੀ ਲੀਕ ਹੋ ਸਕਦੀ ਹੈ।

SBISBI

ਜਾਣਕਾਰਾਂ ਦੀ ਸਲਾਹ ਹੈ ਕਿ ਅਜਿਹੇ 'ਚ ਤੁਹਾਨੂੰ ਤੁਰੰਤ ਆਪਣਾ ਇੰਟਰਨੈੱਟ ਬੈਂਕਿੰਗ ਪਾਸਵਰਡ ਬਦਲ ਲੈਣਾ ਚਾਹੀਦਾ। ਹਾਲਾਂਕਿ, ਹੁਣ ਬੈਂਕ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਸਰਵਰ ਨੂੰ ਸੁਰੱਖਿਅਤ ਕਰ ਲਿਆ ਹੈ ਪਰ ਇਹ ਨਹੀਂ ਦੱਸਿਆ ਕਿ ਸਰਵਰ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਕਿੰਨੇ ਖਾਤਿਆਂ ਦੀ ਜਾਣਕਾਰੀ ਲੀਕ ਹੋਈ ਹੋਵੇਗੀ। ਵੈਸੇ ਐੱਸਬੀਆਈ ਦੇ ਬਿਆਨ ਤੋਂ ਇਹ ਗੱਲ ਸਾਫ ਹੋ ਗਈ ਕਿ ਉਸ ਤੋਂ ਇਕ ਵੱਡੀ ਚੂਕ ਹੋਈ ਸੀ ਟੇਕਕ੍ਰੰਚ ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ ਜਿਸ ਸਮੇਂ ਐੱਸਬੀਆਈ ਦੇ ਸਰਵਰ 'ਤੇ ਪਾਸਵਰਡ ਨਹੀਂ ਲੱਗਾ ਸੀ।

SBISBI

ਉਦੋਂ ਬੈਂਕ ਦੇ ਗਾਹਕਾਂ ਨੂੰ ਮੈਸੇਜ ਭੇਜੇ ਰਹੇ ਸਨ ਤੇ ਸਿਰਫ ਸੋਮਵਾਰ ਨੂੰ ਬੈਂਕ ਵੱਲੋਂ ਗਾਹਕਾਂ ਨੂੰ ਕਰੀਬ 30 ਲੱਖ ਮੈਸੇਜ ਭੇਜੇ ਗਏ ਹਨ। ਇਨ੍ਹਾਂ 'ਚੋਂ ਉਨ੍ਹਾਂ ਦੇ ਖਾਤਿਆਂ ਨਾਲ ਜੁੜੀ ਜਾਣਕਾਰੀ ਵੀ ਸ਼ਾਮਲ ਹੈ। ਇਸ ਮਾਮਲੇ 'ਤੇ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਹੁਣ ਸਰਵਰ ਨੂੰ ਪਾਸਵਰਡ ਜਰੀਏ ਸੁਰੱਖਿਅਤ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਆਨਲਾਈਨ ਪਬਲਿਸ਼ਰਜ਼ ਟੇਕਕ੍ਰੰਚ ਦੀ ਇਕ ਰਿਪੋਰਟ ਮੁਤਾਬਿਕ, ਸਟੇਟ ਬੈਂਕ ਆਫ ਇੰਡੀਆ ਕੋਲੋਂ ਹਾਲ ਹੀ 'ਚ ਇਕ ਵੱਡੀ ਚੂਕ ਹੋਈ। ਬੈਂਕ ਆਪਣੇ ਸਰਵਰ ਨੂੰ ਸੁਰੱਖਿਅਤ ਕਰਨਾ ਭੁੱਲ ਗਿਆ ਸੀ।

SBISBI

ਜਿਸ ਕਾਰਨ ਲੱਖਾਂ ਲੋਕਾਂ ਦੀ ਬੈਂਕ ਦੀ ਜਾਣਕਾਰੀ ਲੀਕ ਹੋ ਸਕਦੀ ਹੈ। ਅਜਿਹੇ 'ਚ ਕੋਈ ਵੀ ਬੈਂਕ ਦੇ ਗਾਹਕਾਂ ਦੀ ਨਿੱਜੀ ਜਾਣਕਾਰੀ ਨੂੰ ਹਾਸਲ ਕਰ ਸਕਦਾ ਹੈ ਤੇ ਇਹ ਵੀ ਸਭੰਵ ਹੈ ਕਿ ਲੋਕਾਂ ਦੀ ਜਾਣਕਾਰੀ ਲੀਕ ਵੀ ਹੋ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement