ਸੁਨੀਲ ਗਰੋਵਰ ਕਰ ਸਕਦੇ ਨੇ ਕਪਿਲ ਦੇ ਕਮੇਡੀ ਸ਼ੋਅ 'ਚ ਵਾਪਸੀ !
Published : Jun 26, 2019, 11:51 am IST
Updated : Jun 26, 2019, 3:03 pm IST
SHARE ARTICLE
Sunil Grover to reunite with Kapil Sharma
Sunil Grover to reunite with Kapil Sharma

ਉਂਝ ਤਾਂ ਸੁਨੀਲ ਗਰੋਵਰ ਦੀ ਕਾਮੇਡੀ ਦੇ ਸਾਰੇ ਦੀਵਾਨੇ ਹਨ ਪਰ ਫ਼ਿਲ‍ਮ 'ਭਾਰਤ' ਵਿਚ ਉਨ੍ਹਾਂ ਦੇ ਕਿਰਦਾਰ ਨੂੰ ਖਾਸਾ ਸਰਹਾਇਆ ਜਾ ਰਿਹਾ ਹੈ।

ਮੁੰਬਈ : ਉਂਝ ਤਾਂ ਸੁਨੀਲ ਗਰੋਵਰ ਦੀ ਕਾਮੇਡੀ ਦੇ ਸਾਰੇ ਦੀਵਾਨੇ ਹਨ ਪਰ ਫ਼ਿਲ‍ਮ 'ਭਾਰਤ' ਵਿਚ ਉਨ੍ਹਾਂ ਦੇ ਕਿਰਦਾਰ ਨੂੰ ਖਾਸਾ ਸਰਹਾਇਆ ਜਾ ਰਿਹਾ ਹੈ। ਉਥੇ ਹੀ ਆਏ ਦਿਨ ਲੋਕ ਸੁਨੀਲ ਅਤੇ ਕਪਿਲ ਸ਼ਰਮਾ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਦੇਖਣ ਦੇ ਕੰਮੈਂਟਸ ਵੀ ਕਰਦੇ ਰਹਿੰਦੇ ਹਨ। ਅਜਿਹੇ ਵਿਚ ਖਬਰਾਂ ਆ ਰਹੀ ਹਨ ਕਿ ਸੁਨੀਲ ਗਰੋਵਰ ਦੁਬਾਰਾ ਤੋਂ ਕਪਿਲ ਸ਼ਰਮਾ ਦੇ ਸ਼ੋਅ ਵਿਚ ਵਾਪਸੀ ਕਰ ਸਕਦੇ ਹਨ। ਇਸ ਬਾਰੇ ਵਿਚ ਜਦੋਂ ਕਪਿਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਫਿਲਹਾਲ ਸੁਨੀਲ ਆਪਣੇ ਪ੍ਰੋਜੈਕ‍ਟਸ ਵਿਚ ਬਿਜ਼ੀ ਹਨ।

Sunil Grover and Kapil SharmaSunil Grover and Kapil Sharma

ਜਿਵੇਂ ਹੀ ਫਰੀ ਹੋਣਗੇ ਉਹ ਸ਼ੋਅ ਜੁਆਇਨ ਕਰ ਲੈਣਗੇ। ਮੀਡੀਆ ਰਿਪੋਰਟਸ ਦੇ ਮੁਤਾਬਕ ਜਲ‍ਦ ਹੀ ਦਰਸ਼ਕਾਂ ਨੂੰ ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਦੀ ਜੋੜੀ ਫਿਰ ਤੋਂ ਦੇਖਣ ਨੂੰ ਮਿਲੇਗੀ। ਕਿਹਾ ਜਾ ਰਿਹਾ ਹੈ ਕਿ ਸੁਨਿਲ ਜਲ‍ਦ ਹੀ ਕਪਿਲ ਦੇ ਸ਼ੋਅ ਵਿਚ ਵਾਪਸੀ ਕਰਨ ਵਾਲੇ ਹਨ। ਦੱਸ ਦਈਏ ਕਿ ਸੁਨੀਲ ਅਤੇ ਕਪਿਲ ਦੀ ਜੋੜੀ ਨੂੰ ਦਰਸ਼ਕ ਖਾਸਾ ਪਸੰਦ ਕਰਦੇ ਸਨ। ਸੁਨੀਲ ਕਪਿਲ ਦੇ ਸ਼ੋਅ ਵਿਚ ਸੰਤੋਸ਼ ਭਾਬੀ ਅਤੇ ਡਾ.ਮਸ਼ਹੂਰ ਗੁਲਾਟੀ ਦਾ ਕਿਰਦਾਰ ਨਿਭਾ ਰਹੇ ਸਨ।

Sunil Grover and Kapil SharmaSunil Grover and Kapil Sharma

ਉਨ੍ਹਾਂ ਦੇ ਇਸ ਕਿਰਦਾਰ ਨੇ ਦਰਸ਼ਕਾਂ ਨੂੰ ਵੀ ਖੂਬ ਹਸਾਇਆ। ਇਸ ਤੋਂ ਬਾਅਦ ਸਾਲ 2016 ਵਿਚ ਸੁਨੀਲ ਅਤੇ ਕਪਿਲ ਅਲੱਗ ਹੋ ਗਏ। ਇਸ ਤੋਂ ਬਾਅਦ ਇਹ ਜੋੜੀ ਇਕੱਠੀ ਨਹੀਂ ਦਿਖਾਈ ਦਿੱਤੀ। ਕਈ ਫ਼ਿਲ‍ਮੀ ਸਿਤਾਰਿਆਂ ਨੇ ਦੋਵਾਂ ਨੂੰ ਫਿਰ ਤੋਂ ਇਕੱਠੇ ਆਉਣ ਦਾ ਸੁਝਾਅ ਵੀ ਦਿੱਤਾ ਪਰ ਦੋਵੇਂ ਇਕੱਠੇ ਨਹੀਂ ਆਏ। ਉਥੇ ਹੀ ਸੁਨੀਲ ਵੀ ਫ਼ਿਲ‍ਮ ਭਾਰਤ ਦੀ ਸ਼ੂਟਿੰਗ ਵਿਚ ਬਿਜੀ ਹੋ ਗਏ।  

Sunil Grover and Kapil SharmaSunil Grover and Kapil Sharma

ਹੁਣ ਖਬਰਾਂ ਆ ਰਹੀ ਹਨ ਕਿ ਜਲ‍ਦ ਹੀ ਦੋਵੇਂ ਇਕੱਠੇ ਨਜ਼ਰ ਆਉਣਗੇ। ਇਸ ਬਾਰੇ ਵਿਚ ਕਪਿਲ ਨੇ ਇਕ ਇੰਟਰਵ‍ਿਊ ਦੇ ਦੌਰਾਨ ਦੱਸਿਆ ਕਿ ਸੁਨੀਲ ਅਤੇ ਉਹ ਕਾਫ਼ੀ ਚੰਗੇ ਦੋਸ‍ਤ ਹਨ। ਜਲ‍ਦ ਹੀ ਨਾਲ ਨਜ਼ਰ ਆਉਣਗੇ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਪ੍ਰੋਜੈਕ‍ਟਸ ਵਿਚ ਕਾਫ਼ੀ ਬਿਜੀ ਹਨ। ਫ੍ਰੀ ਹੁੰਦੇ ਹੀ ਉਹ ਸ਼ੋਅ ਜੁਆਇਨ ਕਰਨਗੇ। ਉਥੇ ਹੀ ਇਸ ਬਾਰੇ ਵਿਚ ਸੁਨੀਲ ਗਰੋਵਰ ਤੋਂ ਵੀ ਕਈ ਵਾਰ ਪੁੱਛਿਆ ਗਿਆ ਹੈ ਪਰ ਹੁਣ ਤੱਕ ਉਨ੍ਹਾਂ ਨੇ ਇਸ ਬਾਰੇ ਵਿਚ ਕੁਝ ਵੀ ਨਹੀਂ ਕਿਹਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement