ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਆਰਟੀਕਲ 15' ਦੇ ਵਿਰੋਧ 'ਚ ਹੁਣ ਕੁੱਦੀ 'ਕਰਣੀ ਸੈਨਾ'
Published : Jun 24, 2019, 12:31 pm IST
Updated : Jun 24, 2019, 12:31 pm IST
SHARE ARTICLE
Article 15 director Anubhav sinha reaction against karni sena
Article 15 director Anubhav sinha reaction against karni sena

ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਆਰਟੀਕਲ 15' ਦੇ ਵਿਰੋਧ ਵਿਚ ਹੁਣ 'ਕਰਣੀ ਸੈਨਾ' ਵੀ ਉੱਤਰ ਆਈ ਹੈ।

ਮੁੰਬਈ : ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਆਰਟੀਕਲ 15' ਦੇ ਵਿਰੋਧ ਵਿਚ ਹੁਣ 'ਕਰਣੀ ਸੈਨਾ' ਵੀ ਉੱਤਰ ਆਈ ਹੈ। ਹੁਣ ਤੱਕ ਇਸ ਫਿਲਮ ਦਾ ਵਿਰੋਧ ਪਰਸ਼ੂਰਾਮ ਸੈਨਾ ਅਤੇ ਕੁਝ ਬ੍ਰਾਹਮਣ ਸਮਾਜ ਦੇ ਲੋਕ ਹੀ ਕਰ ਰਹੇ ਸਨ, ਪਰ ਹੁਣ ਇਸ ਵਿਰੋਧ ਵਿਚ 'ਕਰਣੀ ਸੈਨਾ' ਵੀ ਕੁੱਦ ਗਈ ਹੈ। ਕਰਣੀ ਸੈਨਾ ਨੇ ਹੀ ਦੀਪਿਕਾ ਦੀ ਫ਼ਿਲਮ 'ਪਦਮਾਵਤ' ਨੂੰ ਲੈ ਕੇ ਦੇਸ਼ਭਰ ਵਿਚ ਬਵਾਲ ਮਚਾਇਆ ਸੀ।

Article 15 director Anubhav sinha reaction against karni senaArticle 15 director Anubhav sinha reaction against karni sena

ਕਰਣੀ ਸੈਨਾ ਨੇ ਫ਼ਿਲਮ ਮੇਕਰਸ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਇਹ ਫ਼ਿਲਮ ਰਿਲੀਜ਼ ਹੋਈ ਤਾਂ ਅਸੀ ਫਿਲਮ ਚੱਲਣ ਨਹੀਂ ਦਿਆਂਗੇ। ਅਨੁਭਵ ਸਿਨਹਾ ਨੇ ਆਪਣੇ ਆਪ ਇਕ ਇੰਟਰਵਊ ਵਿੱਚ ਕਿਹਾ ਕਿ ਮੇਰੀ ਫ਼ਿਲਮ ਨੂੰ ਲੈ ਕੇ ਬੇਵਜ੍ਹਾ ਵਿਵਾਦ ਖੜਾ ਕੀਤਾ ਜਾ ਰਿਹਾ ਹੈ, ਕੋਈ ਇਸ ਨੂੰ ਬ੍ਰਾਹਮਣ ਵਿਰੋਧੀ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਰਾਜਪੂਤ ਵਿਰੋਧੀ। ਇਸ ਤਰ੍ਹਾਂ ਨਾਲ ਫ਼ਿਲਮਾਂ ਨੂੰ ਟਾਰਗੇਟ ਕਰਨਾ ਠੀਕ ਨਹੀਂ ਹੈ।  'ਆਰਟੀਕਲ 15' ਵਿਚ ਆਯੁਸ਼ਮਾਨ ਖੁਰਾਣਾ ਇਕ ਪੁਲਿਸ ਆਫ਼ਿਸਰ ਦੇ ਕਿਰਦਾਰ ਵਿਚ ਹੈ।

Article 15 director Anubhav sinha reaction against karni senaArticle 15 director Anubhav sinha reaction against karni sena

ਆਯੁਸ਼ਮਾਨ ਤੋਂ ਇਲਾਵਾ ਫ਼ਿਲਮ ਵਿਚ ਸਿਯਾਨੀ ਗੁਪਤਾ, ਕੁਮੁਦ ਮਿਸ਼ਰਾ, ਮਨੋਜ ਪਾਹਵਾ ਅਤੇ ਮੋਹੰਮਦ ਜੀਸ਼ਨ ਅਯੂਬ ਵੀ ਮੁੱਖ ਕਿਰਦਾਰ ਵਿਚ ਹਨ। ਜਾਤੀ 'ਤੇ ਗੱਲ ਕਰਨ ਵਾਲੇ ਇਸ ਫ਼ਿਲਮ ਦਾ ਕੁਝ ਬ੍ਰਾਹਮਣ ਸਮੂਹ ਵੀ ਲਗਾਤਾਰ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਫ਼ਿਲਮ ਦੇ ਜ਼ਰੀਏ ਬ੍ਰਾਹਮਣਾਂ ਦੇ ਵਿਰੁਧ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਇਸ 'ਤੇ ਆਯੁਸ਼ਮਾਨ ਖੁਰਾਣਾ ਨੇ ਪੀਟੀਆਈ ਨਾਲ ਗੱਲ ਕਰਦੇ ਹੋਏ ਵਿਰੋਧ ਕਰਨ ਵਾਲੇ ਸਮੂਹਾਂ ਨੂੰ ਕਿਹਾ ਕਿ ਉਹ ਆਪਣਾ ਸਮਾਂ ਖ਼ਰਾਬ ਕਰ ਰਹੇ ਹਨ, ਉਨ੍ਹਾਂ ਨੂੰ ਠੀਕ - ਗਲਤ ਲਈ ਫ਼ਿਲਮ ਦੇਖਣੀ ਚਾਹੀਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement