ਅਬਰਾਮ ਦੀ ਜਿੱਤ ਤੋਂ ਬਾਅਦ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸ਼ਾਹਰੁਖ
Published : Jan 17, 2020, 5:35 pm IST
Updated : Jan 17, 2020, 5:35 pm IST
SHARE ARTICLE
File
File

ਅਬਰਾਮ ਨੇ ਕੀਤਾ ਪਿਤਾ ਸ਼ਾਹਰੁਖ ਦਾ ਸਿਰ ਮਾਣ ਨਾਲ ਉੱਚਾ

ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਪਿਛਲੇ ਸਾਲ ਨਿਰਦੇਸ਼ਕ ਆਨੰਦ ਐੱਲ ਰਾਏ ਦੀ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਹੀ ਉਹ ਫਿਲਮਾਂ 'ਤੋਂ ਦੂਰ ਹੀ ਨਜ਼ਰ ਆਏ ਪਰ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਹਰੁਖ ਖਾਨ ਹਿਰਾਨੀ ਦੀ ਕਿਸੇ ਫਿਲਮ 'ਚ ਨਜ਼ਰ ਆ ਸਕਦੇ ਹਨ। 

FileFile

ਹਾਲ ਹੀ 'ਚ ਸ਼ਾਹਰੁਖ ਖਾਨ ਆਪਣੇ ਸਭ ਤੋਂ ਛੋਟੇ ਬੇਟੇ ਅਬਰਾਮ ਖਾਨ ਦੇ ਸਕੂਲ 'ਚ ਸਪੋਰਟਸ ਡੇਅ ਅਟੈਂਡ ਕਰਨ ਲਈ ਪਹੁੰਚੇ ਸਨ। ਸ਼ਾਹਰੁਖ ਖਾਨ ਨੇ ਆਪਣੇ ਬੇਟੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਦੱਸਿਆ ਕਿ ਅਬਰਾਮ ਖਾਨ ਨੇ ਸਪੋਰਟਸ ਕੰਪੀਟੀਸ਼ਨ 'ਚ ਦੋ ਮੈਡਲ ਜਿੱਤੇ ਹਨ, ਜਿਸ ਤੋਂ ਬਾਅਦ ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ। 

FileFile

ਟਵਿਟਰ 'ਤੇ ਸ਼ਾਹਰੁਖ ਖਾਨ ਲਿਖਦੇ ਹਨ ਕਿ, ''ਰੇਸ ਦੇ ਦੋ ਮੇਰੇ ਬੇਟੇ 'ਗੋਲਡ ਮੈਡਲ' ਨੇ ਸਿਲਵਰ ਤੇ ਕਾਂਸੇ ਦਾ ਮੈਡਲ ਜਿੱਤਿਆ ਹੈ, ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਬਰਾਮ ਨੇ ਰੇਸ ਕੰਪੀਟੀਸ਼ਨ 'ਚ ਦੋ ਮੈਡਲ ਜਿੱਤੇ ਹਨ ਤੇ ਉਹ ਹੱਸਦੇ ਹੋਏ ਤਸਵੀਰਾਂ ਕਲਿੱਕ ਕਰਵਾ ਰਿਹਾ ਹੈ।'' 

ਸ਼ਾਹਰੁਖ ਖਾਨ ਨੂੰ ਹਾਲ ਹੀ 'ਚ ਕੈਟਰੀਨਾ ਕੈਫ ਨਾਲ ਨਿਰਦੇਸ਼ਕ ਅਲੀ ਅੱਬਾਸ ਜਫਰ ਦੀ ਬਰਥਡੇ ਪਾਰਟੀ 'ਚ ਦੇਖਿਆ ਗਿਆ ਸੀ, ਜੋ ਕਿ ਕਾਫੀ ਗ੍ਰੈਂਡ ਸੀ। ਸੋਸ਼ਲ ਮੀਡੀਆ 'ਕੇ ਇਸ ਨਾਲ ਜੁੜੇ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

FileFile

ਦੱਸਣਯੋਗ ਹੈ ਕਿ ਐਮਾਜ਼ਾਨ ਦੇ ਫਾਊਂਡਰ ਅਤੇ ਸੀ. ਈ. ਓ. ਜੈਫ ਬੇਜੋਸ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਲਾਰੇਨ ਸਾਂਚੇਜ ਨਾਲ ਅਮੇਜ਼ਨ ਪ੍ਰਾਈਮ ਵੀਡੀਓ ਦੇ ਮੈਗਾ ਈਵੈਂਟ 'ਚ ਪਹੁੰਚੇ ਸਨ। ਇਸ ਦੌਰਾਨ ਸ਼ਾਹਰੁਖ ਖਾਨ ਵੀ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਐਮਾਜ਼ਾਨ ਦੇ ਫਾਊਂਡਰ ਅਤੇ ਸੀ. ਈ. ਓ. ਜੈਫ ਬੇਜੋਸ ਨਾਲ ਖੂਬ ਮਸਤੀ ਕੀਤੀ ਅਤੇ ਕਈ ਖਾਸ ਮੌਕਿਆ 'ਤੇ ਉਨ੍ਹਾਂ ਨੇ ਬੇਜੋਸ ਨੂੰ ਖੂਬ ਕੇ ਹਸਾਇਆ।

FileFile

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement