TikTok ਸਟਾਰ 'ਸ਼ਾਹਰੁਖ ਖ਼ਾਨ' ਨੋਇਡਾ ਤੋਂ ਗ੍ਰਿਫ਼ਤਾਰ
Published : Sep 5, 2019, 3:40 pm IST
Updated : Apr 10, 2020, 7:50 am IST
SHARE ARTICLE
Star on TikTok, robber in real life
Star on TikTok, robber in real life

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਸ਼ਾਹਰੁਖ ਬੁੱਧਵਾਰ ਨੂੰ ਸਵੇਰੇ ਅਪਣੇ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ।

ਨਵੀਂ ਦਿੱਲੀ: ਟਿਕਟਾਕ ‘ਤੇ ਆਉਣ ਵਾਲੇ ਕਈ ਲੋਕ ਸੈਲਿਬ੍ਰਿਟੀ ਦੇ ਨਾਂਅ ਨਾਲ ਮਸ਼ਹੂਰ ਹਨ। ਇਸੇ ਲਿਸਟ ਦਾ ਇਕ ਨਾਂਅ ਸੈਲਿਬ੍ਰਿਟੀ ਸ਼ਾਹਰੁਖ ਖਾਨ ਹੈ, ਜਿਸ ਨੂੰ ਨੋਇਡਾ ਪੁਲਿਸ ਨੇ ਚੋਰੀ ਕਰਨ ਦੇ ਇਲਜ਼ਾਮ ਵਿਚ ਗ੍ਰਿਫ਼ਤਾਰ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਸ਼ਾਹਰੁਖ ਬੁੱਧਵਾਰ ਨੂੰ ਸਵੇਰੇ ਅਪਣੇ ਸਾਥੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। 23 ਸਾਲ ਦੇ ਇਸ ਲੜਕੇ ‘ਤੇ ਛੇ ਚੋਰੀਆਂ ਦਾ ਇਲਜ਼ਾਮ ਲੱਗਿਆ ਹੈ।

ਦੱਸ ਦਈਏ ਕਿ ਟਿਕਟਾਕ ‘ਤੇ ਸ਼ਾਹਰੁਖ ਖ਼ਾਨ ਅਪਣੇ ਡਾਂਸ ਵੀਡੀਓ ਕਰਕੇ ਮਸ਼ਹੂਰ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਉਸ ਨੂੰ ਟਿਕਟਾਵ ਵੀਡੀਓਜ਼ ਵਿਚ ਟਰੋਲ ਕਰ ਰਹੇ ਹਨ। ਟਿਕਟਾਕ ‘ਤੇ ਸ਼ਾਹਰੁਖ ਖ਼ਾਨ ਦੇ 40 ਹਜ਼ਾਰ ਤੋਂ  ਜ਼ਿਆਦਾ ਫੋਲੋਅਰਜ਼ ਹਨ। ਪਿਛਲੇ ਕਈ ਦਿਨਾਂ ਤੋਂ ਕੁਝ ਲੋਕ ਹਥਿਆਰ ਲੈ ਕੇ ਗ੍ਰੇਟਰ ਨੋਇਡਾ ਵਿਚ ਲੋਕਾਂ ਨੂੰ ਲੁੱਟ ਰਹੇ ਸਨ, ਜਿਸ ਵਿਚ ਕਈਆਂ ਕੋਲੋਂ ਕੈਸ਼ ਅਤੇ ਮੋਬਾਇਲ ਖੋਹ ਲਏ ਗਏ।


ਨੋਇਡਾ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ ਅਤੇ ਬੁੱਧਵਾਰ ਨੂੰ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਾਹਰੁਖ ਤੋਂ ਇਲਾਵਾ ਆਸਿਫ਼, ਫ਼ੈਜਾਨ ਅਤੇ ਮੁਕੇਸ਼ ਨਾਂਅ ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛ-ਗਿਛ ਦੌਰਾਨ ਚਾਰਾਂ ਨੇ ਅਪਣਾ ਗੁਨਾਹ ਕਬੂਲ ਕਰ ਲਿਆ ਹੈ। ਇਹਨਾਂ ਨੇ ਮੰਨਿਆ ਹੈ ਕਿ ਪਿਛਲੇ ਦਿਨੀਂ ਹੋਈਆਂ ਚੋਰੀਆਂ ਨੂੰ ਇਹਨਾਂ ਨੇ ਮਿਲ ਕੇ ਅੰਜਾਮ ਦਿੱਤਾ ਹੈ। ਪੁਲਿਸ ਨੇ ਇਹਨਾਂ ਲੋਕਾਂ ਕੋਲੋਂ ਪੰਜ ਮੋਬਾਇਲ, ਇਕ ਮੋਟਰਸਾਇਕਲ ਅਤੇ ਕੁਝ ਪੈਸੇ ਬਰਾਮਦ ਕੀਤੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement