ਕੰਗਨਾ ਰਣੌਤ ਨੂੰ ਹੋਇਆ ਕੋਰੋਨਾ, ਪੋਸਟ ਜ਼ਰੀਏ ਕਿਹਾ- 'ਮੈਨੂੰ ਪਤਾ ਮੈਂ ਇਸ ਨੂੰ ਖ਼ਤਮ ਕਰ ਦੇਵਾਂਗੀ’
Published : May 8, 2021, 10:52 am IST
Updated : May 8, 2021, 10:59 am IST
SHARE ARTICLE
Kangana Ranaut tests positive for Covid
Kangana Ranaut tests positive for Covid

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ।

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਇਆ ਹੈ। ਉਹਨਾਂ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੇ ਖੁਦ ਨੂੰ ਮੁੰਬਈ ਸਥਿਤ ਘਰ ਵਿਚ ਇਕਾਂਤਵਾਸ ਕਰ ਲਿਆ ਹੈ।

Photo

ਕੰਗਨਾ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਪਿਛਲੇ ਕੁਝ ਦਿਨਾਂ ਤੋਂ ਮੈਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਰਹੀ ਸੀ ਅਤੇ ਮੇਰੀਆਂ ਅੱਖਾਂ ਵਿਚ ਹਲਕੀ ਜਲਣ ਹੋ ਰਹੀ ਸੀ। ਹਿਮਾਚਲ ਜਾਣ ਦੀ ਉਮੀਦ ਵਿਚ ਕੱਲ ਮੈਂ ਅਪਣੀ ਜਾਂਚ ਕਰਵਾਈ ਸੀ ਅਤੇ ਅੱਜ ਇਸ ਦਾ ਨਤੀਜਾ ਆਇਆ ਹੈ। ਮੈਂ ਕੋਵਿਡ ਪਾਜ਼ੇਟਿਵ ਹਾਂ। ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ'।

Kangana Ranaut's Twitter account suspendedKangana Ranaut

ਕੰਗਨਾ ਨੇ ਅੱਗੇ ਲਿਖਿਆ, ‘ਮੈਨੂੰ ਬਿਲਕੁਲ ਵੀ ਨਹੀਂ ਪਤਾ ਸੀ ਕਿ ਇਹ ਵਾਇਰਸ ਮੇਰੇ ਸਰੀਰ ਵਿਚ ਹੈ। ਹੁਣ ਮੈਨੂੰ ਪਤਾ ਹੈ ਮੈਂ ਇਸ ਨੂੰ ਖ਼ਤਮ ਕਰ ਦੇਵਾਂਗੀ। ਜੇਕਰ ਤੁਸੀਂ ਡਰ ਗਏ ਤਾਂ ਇਹ ਤੁਹਾਨੂੰ ਹੋਰ ਡਰਾਵੇਗਾ। ਆਓ ਇਸ ਕੋਵਿਡ-19 ਨੂੰ ਖਤਮ ਕਰੀਏ। ਇਹ ਕੁਝ ਵੀ ਨਹੀਂ ਹੈ ਇਕ ਮਾਮੂਲੀ ਫਲੂ ਹੈ’।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement