PM ਮੋਦੀ ਦੀ ਕੁੰਭ ਮੇਲਾ ਖ਼ਤਮ ਕਰਨ ਦੀ ਅਪੀਲ ਤੋਂ ਬਾਅਦ ਕੰਗਨਾ ਨੇ ਵੀ ਕੀਤੀ Pm ਮੋਦੀ ਨੂੰ ਇਹ ਅਪੀਲ 
Published : Apr 17, 2021, 5:40 pm IST
Updated : Apr 17, 2021, 5:40 pm IST
SHARE ARTICLE
Kangana
Kangana

ਕਿਹਾ - ਕੁੰਭ ਮੇਲੇ ਤੋਂ ਬਾਅਦ ਰਮਜ਼ਾਨ 'ਚ ਹੋਣ ਵਾਲੇ ਮਿਲਨ ਸਮਾਰੋਹ 'ਤੇ ਵੀ ਰੋਕ ਲਗਾਈ ਜਾਵੇ।

ਮੁੰਬਈ - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ ’ਤੇ ਕੰਗਨਾ ਰਣੌਤ ਕਦੇ ਕਿਸੇ ’ਤੇ ਤੰਜ ਕੱਸਦੀ ਹੈ ਤੇ ਕਦੇ ਕਿਸੇ ਦਾ ਸਮਰਥਨ ਕਰਦੀ ਨਜ਼ਰ ਆਉਂਦੀ ਹੈ। ਇਸ ਦੇ ਨਾਲ ਹੀ ਉਹ ਅਕਸਰ ਹੀ ਦੇਸ਼-ਦੁਨੀਆ ਨਾਲ ਜੁੜੇ ਸਮਾਜਿਕ ਮੁੱਦਿਆਂ ’ਤੇ ਆਪਣੀ ਰਾਏ ਸਾਂਝੀ ਕਰਦੀ ਰਹਿੰਦੀ ਹੈ। ਹੁਣ ਕੰਗਨਾ ਨੇ ਰਮਜਾਨ ’ਚ ਹੋਣ ਵਾਲੇ ਮਿਲਨ ਸਮਾਰੋਹ ’ਤੇ ਰੋਕ ਲਾਉਣ ਦੀ ਗੱਲ ਕਹੀ ਹੈ, ਜਿਸ ਤੋਂ ਬਾਅਦ ਕੁਝ ਟਵਿੱਟਰ ਯੂਜ਼ਰਸ ਨੇ ਉਸ ਨੂੰ ਟਰੋਲ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। 

Photo
 

ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਕੁੰਭ ਮੇਲੇ’ ਨੂੰ ਲੈ ਕੇ ਟਵੀਟ ਕਰਦੇ ਹੋਏ ਲਿਖਿਆ ਹੈ, ‘ਆਚਾਰੀਆ ਮਹਾਂਮੰਡੇਸ਼ਵਰ ਪੂਜਯ ਸਲਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫੋਨ ’ਤੇ ਗੱਲ ਕੀਤੀ। ਸਾਰੇ ਸੰਤਾਂ ਦੀ ਸਿਹਤ ਦਾ ਹਾਲ ਜਾਣਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਪ੍ਰਕਾਰ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਧੰਨਵਾਦ ਕੀਤਾ। ਪੀ. ਐੱਮ. ਮੋਦੀ ਨੇ ਅੱਗੇ ਲਿਖਿਆ, 'ਮੈਂ ਅਰਦਾਸ ਕੀਤੀ ਹੈ ਕਿ ਦੋ ਸ਼ਾਹੀ ਇਸ਼ਨਾਨ ਹੋ ਗਏ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਟ ਦੇ ਚੱਲਦਿਆਂ ਸੰਕੇਤਕ ਰੱਖਿਆ ਜਾਣਾ ਚਾਹੀਦਾ ਹੈ। ਇਸ ਨਾਲ ਇਸ ਸੰਕਟ ਨਾਲ ਵਿਰੁੱਧ ਲੜਾਈ ਨੂੰ ਤਾਕਤ ਦੇਵੇਗਾ।'

Photo

ਇਸ ਤੋਂ ਬਾਅਦ ਕੰਗਨਾ ਰਣੌਤ ਨੇ ਟਵੀਟ ਕਰਕੇ ਪੀ. ਐੱਮ. ਮੋਦੀ ਨੂੰ ਅਪੀਲ ਕਰਦੇ ਹੋਏ ਲਿਖਿਆ, 'ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਕਿ ਕੁੰਭ ਮੇਲੇ ਤੋਂ ਬਾਅਦ ਰਮਜ਼ਾਨ 'ਚ ਹੋਣ ਵਾਲੇ ਮਿਲਨ ਸਮਾਰੋਹ 'ਤੇ ਵੀ ਰੋਕ ਲਗਾਈ ਜਾਵੇ।' ਕੰਗਨਾ ਰਨੌਤ ਨੇ ਮਹਾਰਾਸ਼ਟਰ 'ਚ ਕੀਤੀ ਗਈ ਤਾਲਾਬੰਦੀ ਨੂੰ ਲੈ ਕੇ ਵੀ ਇਕ ਮੀਮ ਸ਼ੇਅਰ ਕੀਤਾ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦਿਆਂ 15 ਦਿਨਾਂ ਲਈ ਤਾਲਾਬੰਦੀ ਕੀਤੀ ਦਿੱਤੀ ਹੈ।

Photo

ਮਹਾਰਾਸ਼ਟਰ ਸਰਕਾਰ ਦਾ ਇਹ ਫ਼ੈਸਲਾ ਕੰਗਨਾ ਰਣੌਤ ਨੂੰ ਖ਼ਾਸ ਪਸੰਦ ਨਹੀਂ ਆਇਆ। ਉਸ ਨੇ ਟਵੀਟ ਕਰਦੇ ਹੋਏ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਇੱਕ ਸ਼ੈੱਡ ਦਿਖਾਇਆ ਗਿਆ ਹੈ, ਜੋ ਕਿ ਸਾਰੇ ਪਾਸਿਓਂ ਖੁੱਲ੍ਹਾ ਹੈ। ਉਸ 'ਚ ਇਕ ਦਰਵਾਜ਼ਾ ਹੈ ਅਤੇ ਸਾਹਮਣੇ ਤੋਂ ਉਸ ਨੂੰ ਕੁੰਡੀ ਲੱਗੀ ਹੋਈ ਹੈ। ਇਸ ਤਸਵੀਰ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ, 'ਮਹਾਰਾਸ਼ਟਰ ਦਾ ਲੌਕਡਾਊਨ ਅਜਿਹਾ ਹੀ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement