Karan Johar News: ਕਰਨ ਜੌਹਰ ਨੇ ਨਕਲ ਕਰਨ 'ਤੇ ਜਤਾਈ ਨਰਾਜ਼ਗੀ, ਕਾਮੇਡੀਅਨ ਕੇਤਨ ਸਿੰਘ ਨੇ ਮੰਗੀ ਮੁਆਫ਼ੀ
Published : May 6, 2024, 5:55 pm IST
Updated : May 6, 2024, 5:55 pm IST
SHARE ARTICLE
Karan Johar criticises Kettan Singh for mimicking him
Karan Johar criticises Kettan Singh for mimicking him

ਕਰਨ ਜੌਹਰ ਨੇ ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਦੀ ਨਕਲ ਕਰਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ‘ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦਾ ਸੀ’।

Karan Johar News: ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਦੀ ਨਕਲ ਕਰਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ‘ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦਾ ਸੀ’। ਕਰਨ ਜੌਹਰ ਦਾ ਕਹਿਣਾ ਹੈ ਕਿ ਅਪਣੀ ਮਾਂ ਨਾਲ ਟੈਲੀਵਿਜ਼ਨ ਦੇਖਦੇ ਸਮੇਂ ਉਨ੍ਹਾਂ ਦੀ ਨਜ਼ਰ ਇਕ ਕਲਿੱਪ ਉਤੇ ਪਈ। ਹਾਲਾਂਕਿ ਕਰਨ ਨੇ ਇਹ ਨਹੀਂ ਦਸਿਆ ਕਿ ਉਨ੍ਹਾਂ ਦੀ ਨਕਲ ਕਰਨ ਵਾਲਾ ਕਲਾਕਾਰ ਕੌਣ ਸੀ, ਪਰ ਕਾਮੇਡੀਅਨ ਕੇਤਨ ਸਿੰਘ ਨੇ ਤੁਰੰਤ ਮੁਆਫੀ ਮੰਗਦਿਆਂ ਕਿਹਾ ਕਿ ਉਨ੍ਹਾਂ ਦਾ ਇਰਾਦਾ ਠੇਸ ਪਹੁੰਚਾਉਣਾ ਨਹੀਂ ਸੀ।

ਕਰਨ ਨੇ ਐਤਵਾਰ ਨੂੰ ਇਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਦੇ ਹੋਏ ਇਹ ਗੱਲ ਕਹੀ। ਇਸ 'ਚ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਕੰਮ ਕਰ ਰਹੇ ਸਾਥੀਆਂ ਵਲੋਂ ਅਪਮਾਨਿਤ ਕੀਤੇ ਜਾਣ ਤੋਂ ਦੁਖੀ ਹੋਣ ਬਾਰੇ ਲਿਖਿਆ ਸੀ। ਸੋਸ਼ਲ ਮੀਡੀਆ 'ਤੇ ਅਕਸਰ ਦੁਰਵਿਹਾਰ ਅਤੇ ਟਰੋਲਿੰਗ ਦਾ ਸਾਹਮਣਾ ਕਰਨ ਵਾਲੇ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਕਿਹਾ, "ਮੈਂ ਅਪਣੀ ਮਾਂ ਨਾਲ ਬੈਠ ਕੇ ਟੈਲੀਵਿਜ਼ਨ ਦੇਖ ਰਿਹਾ ਸੀ। ਅਤੇ ਮੈਂ ਇਕ ਨਾਮਵਰ ਚੈਨਲ 'ਤੇ ਇਕ ਰਿਐਲਿਟੀ ਕਾਮੇਡੀ ਸ਼ੋਅ ਦਾ ਪ੍ਰੋਮੋ ਦੇਖਿਆ ... ਇਕ ਕਾਮਿਕ ਮੇਰੀ ਮਾੜੀ ਨਕਲ ਕਰ ਰਿਹਾ ਸੀ ... ਮੈਂ ਟਰੋਲਰਾਂ ਤੋਂ ਇਹੀ ਉਮੀਦ ਕਰਦਾ ਹਾਂ। "

ਕਰਨ ਨੇ ਪੋਸਟ ਵਿਚ ਅੱਗੇ ਕਿਹਾ, "ਪਰ ਜਦੋਂ ਤੁਹਾਡੇ ਅਪਣੇ ਖੇਤਰ ਦੇ ਲੋਕ ਕਿਸੇ ਅਜਿਹੇ ਵਿਅਕਤੀ ਦਾ ਅਪਮਾਨ ਕਰਦੇ ਹਨ ਜੋ 25 ਸਾਲਾਂ ਤੋਂ ਇਸ ਕਾਰੋਬਾਰ ਵਿਚ ਹੈ, ਤਾਂ ਇਹ ਦਰਸਾਉਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਸਮੇਂ ਵਿਚ ਰਹਿ ਰਹੇ ਹੋ... ਇਸ ਨਾਲ ਮੈਨੂੰ ਗੁੱਸਾ ਵੀ ਨਹੀਂ ਆਉਂਦਾ ਸਗੋਂ ਮੈਨੂੰ ਦੁੱਖ ਹੁੰਦਾ ਹੈ”!
ਬਾਅਦ ਵਿਚ ਸ਼ਾਮ ਨੂੰ ਕਾਮੇਡੀਅਨ-ਅਦਾਕਾਰ ਕੇਤਨ ਸਿੰਘ ਨੇ ਮੁਆਫੀ ਮੰਗਦਿਆਂ ਕਿਹਾ ਕਿ ਉਹ ਨਿਰਦੇਸ਼ਕ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।

ਟਾਈਮਜ਼ ਨਾਓ ਦੇ ਸ਼ੋਅ 'ਮੈਡਨੇਸ ਮਚਾਏਂਗੇ- ਇੰਡੀਆ ਕੋ ਹੰਸਾਏਂਗੇ' ਦੇ ਪ੍ਰੋਮੋ ਦਾ ਹਵਾਲਾ ਦਿੰਦੇ ਹੋਏ ਕੇਤਨ ਸਿੰਘ ਨੇ ਕਿਹਾ, "ਮੈਂ ਕਰਨ ਸਰ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੈਂ ਨਕਲ ਇਸ ਲਈ ਕੀਤੀ ਕਿਉਂਕਿ ਮੈਂ ਕਰਨ ਜੌਹਰ ਨੂੰ ਕੌਫੀ ਸ਼ੋਅ 'ਤੇ ਬਹੁਤ ਵੇਖਦਾ ਹਾਂ। " ਉਨ੍ਹਾਂ ਕਿਹਾ, “ਜੇਕਰ ਮੇਰੀ ਕਾਰਵਾਈ ਨਾਲ ਉਨ੍ਹਾਂ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ। ਮੇਰਾ ਇਰਾਦਾ ਉਨ੍ਹਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਸੀ”।

(For more Punjabi news apart from Karan Johar criticises Kettan Singh for mimicking him, stay tuned to Rozana Spokesman)

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement