ਬਿਜਲੀ ਮੁਲਾਜ਼ਮਾਂ ਨੂੰ ਮਹਿਕਮੇ ਵੱਲੋਂ ਦਿੱਤਾ ਜਾਵੇਗਾ ਮੋਬਾਇਲ ਭੱਤਾ
Published : Aug 31, 2017, 4:22 pm IST
Updated : Aug 31, 2017, 10:52 am IST
SHARE ARTICLE

ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਆਪਣੇ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਹੈ। ਮਹਿਕਮੇ ਨੇ ਮੁਲਾਜ਼ਮਾਂ ਨੂੰ ਮੋਬਾਇਲ ਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਭੱਤਾ ਮੁਲਾਜ਼ਮਾਂ ਦੀਆਂ 13 ਸ਼੍ਰੇਣੀਆਂ ਨੂੰ ਦਿੱਤਾ ਜਾਵੇਗਾ ਜਿਸ ਵਿਚ ਸਹਾਇਕ ਮੈਨੇਜਰਾਂ ਤੋਂ ਲੈ ਕੇ ਪੈਸਕੋ ਦੇ ਡਰਾਈਵਰਾਂ ਤੱਕ ਨੂੰ ਦਿੱਤਾ ਜਾਵੇਗਾ। ਮੁਲਾਜ਼ਮਾਂ ਦੀਆਂ ਵੱਖ-ਵੱਖ ਸ਼ੇਣੀਆਂ ਨੂੰ ਇਕ ਸਤੰਬਰ ਤੋਂ ਵਧਾਈਆਂ ਹੋਈਆਂ ਦਰਾਂ ਅਨੁਸਾਰ ਮੋਬਾਇਲ ਭੱਤਾ ਮਿਲੇਗਾ। 29 ਅਗਸਤ ਨੂੰ ਮੈਨੇਜਮੈਂਟ ਵੱਲੋਂ ਜਾਰੀ ਪੱਤਰ ਅਨੁਸਾਰ ਸਹਾਇਕ ਮੈਨੇਜਰ ਐੱਚਆਰ, ਸਹਾਇਕ ਮੈਨੇਜਰ ਆਈਆਰ, ਸਹਾਇਕ ਮੈਨੇਜਰ ਆਈਟੀ, ਸੁਪਰਡੈਂਟ ਗ੍ਰੇਡ 1 ਅਤੇ 2, ਸਹਾਇਕ ਇੰਜੀਨੀਅਰ ਕਮਿਉਨਕੇਸ਼ਨ, ਇਲੈਕਟ੍ਰੀਕਲ, ਇੰਸਟਾਸਲੇਸ਼ਨ ਅਤੇ ਟੈਸਟਿੰਗ, ਜੂਨੀਅਰ ਇੰਜੀਨੀਅਰ ਸਿਵਲ, ਸਬ-ਸਟੇਸ਼ਨ, ਟੈਸਟਿੰਗ, ਵੈਲਡਰ, ਟਰਬਾਈਨ, ਕੇਬਲ ਜੁਆਇੰਟਰ, ਮਾਲ ਸੂਪਰਡੈਂਟ ਅਤੇ ਐੱਸਏਐੱਸ ਸੁਪਰਡੈਂਟ, ਮੰਡਲ ਲੇਖਾਕਾਰ, ਮਾਲ ਲੇਖਾਕਾਰ ਤਕ ਦੇ ਮੁਲਾਜ਼ਮਾਂ ਨੂੰ 250 ਰੁਪਏ ਮੋਬਾਇਲ ਭੱਤਾ ਦਿੱਤਾ ਜਾਵੇਗਾ। ਡਰਾਈਵਰਾਂ, ਲਾਇਨਮੈਨ, ਸਹਾਇਕ ਲਾਇਨਮੈਨ ਅਤੇ ਪੈਸਕੋ ਦੇ ਡਰਾਈਵਰਾਂ ਨੂੰ ਵੀ 200 ਰੁਪਏ ਮੋਬਾਇਲ ਭੱਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement