ਗੁਰੂ ਨਾਨਕ ਹਸਪਤਾਲ ’ਚੋਂ ਨਵਜੰਮੇ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ, ਪੁਲਿਸ ਨੇ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰ
Published : Mar 19, 2026, 10:17 pm IST
Updated : Mar 19, 2026, 10:17 pm IST
SHARE ARTICLE
Police arrest woman in case of kidnapping of newborn baby from Guru Nanak Hospital
Police arrest woman in case of kidnapping of newborn baby from Guru Nanak Hospital

ਜਸਪ੍ਰੀਤ ਕੋਰ ਵਾਸੀ ਬਟਾਲਾ ਵਜੋਂ ਹੋਈ ਗ੍ਰਿਫ਼ਤਾਰ ਔਰਤ ਦੀ ਪਛਾਣ

ਅੰਮ੍ਰਿਤਸਰ: ਮਿਤੀ 19.03.2026 ਨੂੰ ਮੁਦਈ ਮੁੱਕਦਮਾ ਰਾਣੀ ਕੋਰ ਪਤਨੀ ਲਵਪ੍ਰੀਤ ਸਿੰਘ ਵਾਸੀ ਪਿੰਡ ਕਸੇਲ ਪੱਤੀ ਕਿੱਲੇਵਾਲੀ ਜਿਲ੍ਹਾਂ ਤਰਨਤਾਰਨ ਨੇ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿਖੇ ਇਤਲਾਹ ਦਿੱਤੀ ਕਿ ਮਿਤੀ 15/3/2026 ਨੂੰ ਉਸਦੇ ਘਰ ਇੱਕ ਲੜਕੇ (ਬੱਚੇ) ਨੇ ਜਨਮ ਲਿਆ। ਜੋ ਉਸਦੀ ਤਬੀਅਤ ਜਿਆਦਾ ਖਰਾਬ ਹੋਣ ਕਰਕੇ ਉਸਨੂੰ ਪੀ.ਐਚ.ਸੀ ਹਸਪਤਾਲ ਕਸੇਲ ਤਰਨ ਤਾਰਨ ਦੇ ਗੁਰੂ ਨਾਨਕ ਦੇਵ ਹਸਪਤਾਲ (ਬੇਬੇ ਨਾਨਕੀ) ਅੰਮ੍ਰਿਤਸਰ ਰੈਫਰ ਕਰ ਦਿੱਤਾ। ਜੋ ਉਸਨੂੰ ਪ੍ਰੀਵਾਰ ਨੇ ਮਿਤੀ 15/3/2026 ਨੂੰ ਬੇਬੇ ਨਾਨਕੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖਿਲ ਕਰਵਾ ਦਿੱਤਾ। ਉਹ ਬੇਬੇ ਨਾਨਕੀ ਹਸਪਤਾਲ ਅੰਮ੍ਰਿਤਸਰ ਦੀ ਗਾਇਨੀ ਵਾਰਡ ਨੰਬਰ 2 ਵਿੱਚ ਦਾਖਿਲ ਸੀ। ਇਹ ਕਿ ਉਥੇ ਵਾਰਡ ਵਿੱਚ ਇੱਕ 25-30 ਸਾਲ ਦੀ ਔਰਤ ਵੀ ਆਈ ਹੋਈ ਸੀ।ਜੋ ਉੱਥੇ ਦਾਖਿਲ ਮਰੀਜਾਂ ਨਾਲ ਕਾਫੀ ਘੁੱਲੀ ਮਿਲੀ ਸੀ ਅਤੇ ਉਹਨਾਂ ਦੇ ਬੱਚਿਆ ਨਾਲ ਖੇਡ ਰਹੀ ਸੀ। ਜੋ ਉਸਦੇ ਬੇਟੇ ਨੂੰ ਵੀ ਗੋਦੀ ਵਿੱਚ ਚੁੱਕ ਲੈਂਦੀ ਸੀ ਅਤੇ ਖਡਾਉਦੀ ਰਹਿੰਦੀ ਸੀ।ਇਹ ਨਾ ਮਾਲੂਮ ਔਰਤ ਪਿਛਲੇ 3 ਦਿਨ ਤੋ ਹੀ ਆ ਰਹੀ ਸੀ ਅਤੇ ਸਾਰੇ ਬੱਚਿਆ ਨਾਲ ਖੇਡਦੀ ਸੀ ਅਤੇ ਉਹਨਾਂ ਨੂੰ ਗੋਦੀ ਵਿੱਚ ਉਠਾਉਦੀ ਸੀ। ਜੋ ਇਹ ਨਾ ਮਾਲੂਮ ਔਰਤ ਅੱਜ ਵੀ ਰੋਜ ਦੀ ਤਰ੍ਹਾਂ ਵਾਰਡ ਵਿੱਚ ਆਈ ਅਤੇ ਉਸਨੇ ਬੈਂਡ ਕੋਲ ਆ ਕੇ ਮੇਰੇ ਬੱਚੇ ਨੂੰ ਗੋਦੀ ਵਿੱਚ ਚੱਕ ਲਿਆ ਅਤੇ ਬੱਚੇ ਨੂੰ ਖਡਾਉਣ ਲੱਗ ਪਈ।

ਉਸ ਵਕਤ ਉੱਥੇ ਉਸਦੀ ਸੱਸ,ਮੇਰਾ ਸੋਹਰਾਂ ਵੀ ਉੱਥੇ ਹਾਜਰ ਸੀ,ਜੋ ਵਕਤ ਕ੍ਰੀਬ 1 ਵਜੇ ਉਕਤ ਔਰਤ ਦੁਬਾਰਾ ਉਸ ਕੋਲ ਆਈ ਅਤੇ ਉਸਦਾ ਬੱਚਾ ਗੋਦੀ ਵਿੱਚ ਚੁੱਕ ਲਿਆ। ਉਸਦਾ ਸੋਹਰਾਂ ਕਿਸੇ ਕੰਮ ਲਈ ਬਾਹਰ ਚਲਾ ਗਿਆ ਅਤੇ ਉਸਦੀ ਸੱਸ ਅਤੇ ਉਸਦੀ ਮਾਤਾ ਵੀ ਬਾਹਰ ਕਿਧਰੇ ਗਏ ਹੋਏ ਸੀ ਤਾਂ ਇੰਨੇ ਨੂੰ ਉਥੇ ਸਟਾਫ ਨੂੰ ਸਾਰਿਆ ਨੂੰ ਬਾਹਰ ਜਾਣ ਲਈ ਕਿਹਾ ਤਾਂ ਉਹ ਔਰਤ ਕਹਿਣ ਲੱਗੀ ਕਿ ਮੈਂ ਦੀਦੀ ਹੁਣਾ ਕੋਲ ਚੱਲੇ ਜਾਦੀ ਹਾਂ ਤਾਂ ਉਹ ਉਸਦਾ ਬੱਚਾ ਲੈ ਕੇ ਬਾਹਰ ਚੱਲੀ ਗਈ।ਜੋ ਕੁਝ ਸਮੇਂ ਬਾਦ ਉਹ ਵਾਪਿਸ ਨਾ ਆਈ।

ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਦੇ ਹੁਕਮਾ ਅਨੁਸਾਰ ਅਤੇ ਸ੍ਰੀ ਸ੍ਰੀਵਨੀਲਾ ।PS ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਿਟੀ-2, ਅੰਮ੍ਰਿਤਸਰ, ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਗਗਨਦੀਪ ਸਿੰਘ PPS ਦੀ ਪੈਰਵਾਈ ਹੇਠ ਮੁੱਖ ਅਫਸਰ ਥਾਣਾ ਮਜੀਠਾ ਰੋਡ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਅਤੇ ਸਬ ਇੰਸਪੈਕਟਰ ਹਰਪਿੰਦਰ ਸਿੰਘ ਵੱਲੋਂ ਵੱਖ ਵੱਖ ਟੀਮਾ ਗਠਨ ਕਰਕੇ ਮੁੱਕਦਮਾ ਦੀ ਤਫਤੀਸ਼ ਪੂਰੀ ਮਿਹਨਤ ਨਾਲ ਅਮਲ ਵਿੱਚ ਲਿਆਦੀ ਗਈ ਅਤੇ ਸੀ.ਸੀ.ਟੀ.ਵੀ ਕੈਮਰੇ ਅਤੇ ਬਾਕੀ ਟੈਕਨੀਕਲ ਸਰੋਤਾ ਦੀ ਵਰਤੋ ਕਰਕੇ 24 ਘੰਟੇ ਅੰਦਰ ਅੰਦਰ ਦੋਸ਼ਣ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਪਾਸੋਂ ਅਗਵਾ ਹੋਇਆ 03 ਦਿਨ ਦਾ ਬੱਚਾ ਬ੍ਰਾਮਦ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement