10 ਸਾਲ ਦੀ ਉਮਰ 'ਚ ਮਾਂ ਬਣੀ ਬੱਚੀ ਨੂੰ ਮਿਲੀ ਆਰਥਿਕ ਸਹਾਇਤਾ
Published : Aug 31, 2017, 4:55 pm IST
Updated : Aug 31, 2017, 11:25 am IST
SHARE ARTICLE

ਸੁਪਰੀਮ ਕੋਰਟ ਨੇ ਮਾਮੇ ਦੀ ਹਵਸ ਦਾ ਸ਼ਿਕਾਰ ਹੋਣ ਤੋਂ ਬਾਅਦ 10 ਸਾਲ ਦੀ ਉਮਰ 'ਚ ਮਾਂ ਬਣਨ ਵਾਲੀ ਬੱਚੀ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੀੜਤ ਬੱਚੀ ਨੂੰ 'ਵਿਕਟਮ ਕੰਪੈਨਸੇਸ਼ਨ ਫੰਡ' 'ਚੋਂ 10 ਲੱਖ ਰੁਪਏ ਮੁਹੱਈਆ ਕਰਾਏ ਗਏ ਹਨ। 

ਸਟੇਟ ਲੀਗਲ ਸਰਵਿਸ ਅਥਾਰਟੀ ਨੇ ਇਸ 'ਚੋਂ ਇਕ ਲੱਖ ਰੁਪਿਆ ਮੰਗਲਵਾਰ ਨੂੰ ਹੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੇ ਹਨ। ਬਾਕੀ ਬਚੇ 9 ਲੱਖ ਰੁਪਏ ਦੀ ਅਥਾਰਟੀ ਨੇ ਫਿਕਸ ਡਿਪਾਜ਼ਿਟ (ਐੱਫ. ਡੀ.) ਕਰਵਾ ਦਿੱਤੀ ਹੈ।ਅਥਾਰਟੀ ਦੇ ਅਫਸਰਾਂ ਮੁਤਾਬਕ ਇਹ ਰੁਪਏ ਬੱਚੀ 'ਤੇ ਹੀ ਖਰਚੇ ਜਾਣਗੇ। ਫਿਲਹਾਲ ਇਨ੍ਹਾਂ ਰੁਪਿਆਂ ਦੀ ਐੱਫ. ਡੀ. ਕਰਵਾਈ ਗਈ ਹੈ ਅਤੇ ਜੇਕਰ ਬੱਚੀ ਦੇ ਮਾਪਿਆਂ ਵਲੋਂ ਕੋਈ ਅਪੀਲ ਆਉਂਦੀ ਹੈ ਤਾਂ ਇਸੇ ਫੰਡ 'ਚੋਂ ਉਨ੍ਹਾਂ ਨੂੰ ਖਰਚਾ ਮੁਹੱਈਆ ਕਰਵਾਇਆ ਜਾਵੇਗਾ। 

ਫਿਲਹਾਲ ਇਹ ਐੱਫ. ਡੀ. ਸਰਵਿਸ ਅਥਾਰਟੀ ਦੇ ਨਾਂ ਤੋਂ ਹੀ ਹੈ ਅਤੇ ਅਦਾਲਤ ਦੇ ਹੁਕਮਾਂ ਤਹਿਤ ਹੀ ਇਸ ਐੱਫ. ਡੀ. ਨੂੰ ਬੱਚੀ ਦੇ ਨਾਂ 'ਤੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 10 ਸਾਲਾਂ ਦੀ ਬੱਚੀ ਕਲਯੁਗੀ ਮਾਮੇ ਵਲੋਂ ਬਲਾਤਕਾਰ ਦਾ ਸ਼ਿਕਾਰ ਹੋ ਗਈ ਸੀ। ਹਾਲ ਹੀ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ। ਨਵਜੰਮੀ ਬੱਚੀ ਨੂੰ ਤਾਂ ਆਸ਼ੀਆਨੇ 'ਚ ਰੱਖਿਆ ਗਿਆ ਹੈ। ਗੋਦ ਲੈਣ ਦੀ ਪ੍ਰਕਿਰਿਆ ਤੱਕ ਉਹ ਉੱਥੇ ਹੀ ਰਹੇਗੀ ਕਿਉਂਕਿ ਪੀੜਤ ਬੱਚੀ ਦੇ ਪਰਿਵਾਰ ਨੇ ਨਵਜੰਮੀ ਬੱਚੀ ਨੂੰ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement