ਵਰਲਡ ਸਿੱਖ ਕਨਵੈਨਸ਼ਨ 3 ਤੇ 4 ਮਾਰਚ ਨੂੰ ਹੋਵੇਗੀ ਨਿਊਯਾਰਕ ਵਿਚ
Published : Feb 6, 2018, 1:18 am IST
Updated : Feb 5, 2018, 7:48 pm IST
SHARE ARTICLE

ਕੋਟਕਪੂਰਾ, 5 ਫ਼ਰਵਰੀ (ਗੁਰਿੰਦਰ ਸਿੰਘ) : ਵਰਲਡ ਸਿੱਖ ਕਨਵੈਨਸ਼ਨ ਦੇ ਪ੍ਰਬੰਧਕ ਮੈਂਬਰਾਂ ਵਲੋਂ ਇਕ ਪੋਸਟਰ ਜਾਰੀ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਦਿਤੇ ਸੰਦੇਸ਼ ਅਨੁਸਾਰ 'ਵਰਲਡ ਸਿੱਖ ਕਨਵੈਨਸ਼ਨ' 3 ਅਤੇ 4 ਮਾਰਚ ਨੂੰ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਹ ਸੰਦੇਸ਼ ਭਾਈ ਹਵਾਰਾ ਵਲੋਂ ਹੱਥ ਲਿਖਤ ਤੌਰ 'ਤੇ ਦਿਤਾ ਗਿਆ ਹੈ ਜਿਸ ਵਿਚ ਸਮੁੱਚੀ ਸਿੱਖ ਕੌਮ ਨੂੰ ਇਕਮੁਠ ਹੋ ਕੇ ਸਿੱਖ ਮਸਲੇ ਹੱਲ ਕਰਨ ਲਈ ਕਿਹਾ ਗਿਆ ਅਤੇ ਵਰਲਡ ਸਿੱਖ ਕਨਵੈਨਸ਼ਨ 'ਚ ਸਮੁੱਚੀ ਸਿੱਖ ਕੌਮ ਨੂੰ ਪੁੱਜਣ ਲਈ ਸੱਦਾ ਦਿਤਾ ਹੈ। ਹਿੰਮਤ ਸਿੰਘ, ਡਾ. ਅਮਰਜੀਤ ਸਿੰਘ, ਅਮਰਦੀਪ ਸਿੰਘ ਆਦਿ ਵਲੋਂ 'ਰੋਜ਼ਾਨਾ ਸਪੋਕਸਮੈਨ' ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ ਅਨੁਸਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਸਿੱਖ ਕੌਮ ਨੂੰ ਸੱਦਾ ਪੱਤਰ ਦਿੰਦਿਆਂ ਕਿਹਾ ਕਿ ਵਰਲਡ ਸਿੱਖ ਕਨਵੈਨਸ਼ਨ 3 ਅਤੇ 4 ਮਾਰਚ ਨੂੰ ਨਿਊਯਾਰਕ (ਯੂ.ਐਸ.ਏ.) 'ਚ ਕਰਵਾਈ ਜਾ ਰਹੀ ਹੈ, 3 ਮਾਰਚ ਨੂੰ ਦੁਪਹਿਰ 1:00 ਤੋਂ 6:00 ਵਜੇ ਤਕ ਵਰਲਡ ਫੇਅਰ ਮਰੀਨਾ ਫਲੁਸ਼ਿੰਗ ਨਿਊਯਾਰਕ ਵਿਖੇ ਸਿੱਖ ਪੰਥ ਜੁੜੇਗਾ ਜਦਕਿ 4 ਮਾਰਚ ਨੂੰ 1:00 ਤੋਂ 4:00 ਵਜੇ ਤਕ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ 'ਚ ਸਿੱਖ ਪੰਥ ਜੁੜ ਕੇ ਵਿਚਾਰਾਂ ਕਰੇਗਾ। 


ਭਾਈ ਹਵਾਰਾ ਨੇ ਕਿਹਾ ਕਿ ਇਹ ਕਨਵੈਨਸ਼ਨ ਕਰਵਾਉਣ ਦਾ ਮਹੱਤਵ ਸਾਰੀ ਸਿੱਖ ਕੌਮ ਨੂੰ ਸਭਿਆਚਾਰਕ, ਆਰਥਕ, ਰਾਜਨੀਤਕ, ਧਾਰਮਕ, ਅਤੇ ਰੂਹਾਨੀ ਵਿਸ਼ਿਆਂ 'ਤੇ ਸੇਧ ਦੇਣ ਦਾ ਅਦਾਨ ਪ੍ਰਦਾਨ ਕਰਨਾ ਹੈ, ਨਾਲ ਹੀ ਸੰਸਾਰ ਭਰ ਦੀਆਂ ਸਿੱਖ ਜਥੇਬੰਦੀਆਂ/ਬੁੱਧੀਜੀਵੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਲਾਵੇ 'ਚ ਲੈ ਕੇ ਦੁਨੀਆਂ ਭਰ ਵਿਚ ਆਪਸੀ ਪਿਆਰ ਦਾ ਸੁਨੇਹਾ ਵੰਡਣਾ ਹੈ ਤੇ ਹਿੰਦੁਤਵਾ ਦੀ ਘੱਟ ਗਿਣਤੀਆਂ ਵਿਰੁਧ ਸੋਚ ਦਾ ਭਾਂਡਾ ਭੰਨਣਾ ਹੈ ਤਾਂ ਕਿ ਸਿੱਖ ਪੰਥ 'ਚ ਅਪਣੇ ਹੱਕਾਂ ਪ੍ਰਤੀ ਜਾਗਰੂਕਤਾ ਲਿਆਂਦੀ ਜਾ ਸਕੇ। ਉਨ੍ਹਾਂ ਕਿਹਾ ਕਿ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਦਾ ਐਲਾਨ ਬਰਮਿੰਘਮ ਯੂਕੇ ਵਿਚ ਅਗੱਸਤ 2017 ਵਿਚ ਹੋਇਆ ਸੀ ਜਿਸ ਲਈ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਈ ਹਵਾਰਾ ਨੇ ਕਿਹਾ ਕਿ ਇਸ ਨੂੰ ਦੁਨੀਆਂ ਭਰ ਵਿਚ ਬੈਠੇ ਪੰਥ ਨੇ ਭਰਵੀਂ ਹਮਾਇਤ ਵੀ ਦਿਤੀ ਹੈ।ਉਨ੍ਹਾਂ ਇਸ ਮੁੱਦੇ 'ਤੇ ਗੰਭੀਰਤਾ ਪ੍ਰਗਟਾਉਂਦਿਆਂ ਅਤੇ ਅਪੀਲ ਕਰਦਿਆਂ ਕਿਹਾ ਕਿ ਉਸ ਨੂੰ ਪੂਰੀ ਆਸ ਹੈ ਕਿ ਇਸ ਕਨਵੈਨਸ਼ਨ ਵਿਚ ਵਿਸ਼ਵ ਭਰ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀ ਸੰਗਤਾਂ ਪੁਜਣਗੀਆਂ ਜਿਵੇਂ ਕਿ ਵਰਲਡ ਸਿੱਖ ਪਾਰਲੀਮੈਂਟ ਨਾਲ ਹੁਣ ਤਕ ਵਿਸ਼ਵ ਭਰ ਤੋਂ ਨੁਮਾਇੰਦੇ ਜੁੜੇ ਹਨ ਜਿਸ ਕਰ ਕੇ ਅਗਲੇ ਸੁਨੇਹੇ ਦੇਣੇ ਲਾਜ਼ਮੀ ਬਣੇ ਹਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement