ਨਫ਼ੀਸ ਕੁਮਾਰ ਕਹੇ ਜਾਣ ਨੂੰ ਨਿਤੀਸ਼ ਕੁਮਾਰ ਨੇ ਸਿੱਖਾਂ ਵਲੋਂ ਸੇਵਾ ਦੀ ਕਦਰਦਾਨੀ ਦਸਿਆ
Published : Dec 27, 2017, 1:23 am IST
Updated : Dec 26, 2017, 7:53 pm IST
SHARE ARTICLE

ਨਵੀਂ ਦਿੱਲੀ, 26 ਦਸੰਬਰ (ਸੁਖਰਾਜ ਸਿੰਘ): ਉੱਤਰ ਪ੍ਰਦੇਸ਼ ਦੇ ਐਮ.ਐਲ.ਸੀ ਸ. ਬਲਵੰਤ ਸਿੰਘ ਰਾਮੂਵਾਲੀਆ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਪਟਨਾ ਸਾਹਿਬ ਵਿਖੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਨਫ਼ੀਸ ਕੁਮਾਰ ਦੇ ਲਾਡਲੇ ਨਾਮ ਨਾਲ ਅਪਣੇ ਭਾਸ਼ਣ ਵਿਚ ਕਈ ਵਾਰ ਸੰਬੋਧਨ ਕੀਤਾ। ਫ਼ਾਰਸੀ ਅੱਖਰ 'ਨਫ਼ੀਸ' ਦਾ ਅਰਥ ਅਤਿ ਸਰਬ-ਉਚਤਮ ਤੇ ਲਾਸਾਨੀ ਹੈ। ਸ. ਰਾਮੂਵਾਲੀਆ ਨੇ ਇਸ ਉਪਾਧੀ ਬਾਰੇ ਸਿੱਖ ਇਤਿਹਾਸ ਦੇ ਖ਼ੂਨੀ ਪੱਤਰਿਆਂ ਰਾਹੀਂ ਵੇਰਵਾ ਦਿੰਦਿਆ ਕਿਹਾ ਕਿ 18ਵੀਂ ਸਦੀ ਵਿਚ ਜਦੋਂ ਨਿਰਦਈ ਹਾਕਮ ਫ਼ਰੁਖ਼ਸੀਅਰ ਵਲੋਂ ਸਿੱਖਾਂ ਦੀ ਨਸਲ ਖ਼ਤਮ ਕਰਨ ਲਈ ਇਕ ਸਿੱਖ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ 80 ਰੁਪਏ ਇਨਾਮ ਰੱਖ ਦਿਤਾ ਸੀ ਤਾਂ ਉਸ ਅਤਿ ਬੂਰੇ ਸਮੇਂ ਵਿਚ ਉਸ ਦਾ ਇਕ ਮੰਤਰੀ ਦੀਵਾਨ ਕੌੜਾ ਮੱਲ ਅੰਦਰੋਂ ਅੰਦਰ ਸਿੱਖਾਂ ਦੀ ਹਰ ਸੰਭਵ ਮਦਦ ਕਰਦਾ ਸੀ। ਉਸ ਦੀ ਇਸ ਭਾਵਨਾ ਸਦਕਾ, ਸਿੱਖ ਉਸ ਨੂੰ ਕੌੜਾ ਮੱਲ ਦੀ ਥਾਂ ਮਿਠਾ ਮੱਲ ਕਹਿ ਕੇ ਸੰਬੋਧਨ ਕਰਦੇ ਸਨ। 


ਇਸੇ ਤਰ੍ਹਾਂ ਮੁੱਖ ਮੰਤਰੀ ਦੀ ਗੁਰੂ ਗੋਬਿੰਦ ਸਿੰਘ ਪ੍ਰਤੀ ਸਮਰਪਤਤਾ ਦੀ ਤੁਲਨਾ ਦੀਵਾਨ ਕੌੜਾ ਮੱਲ ਨਾਲ ਕਰਦਿਆਂ ਬਲਵੰਤ ਸਿੰਘ ਰਾਮੂਵਾਲੀਆ ਨੇ ਨਿਤੀਸ਼ ਕੁਮਾਰ ਨੂੰ ਲਾਡਲੇ ਨਾਮ ਨਫ਼ੀਸ ਕੁਮਾਰ ਕਹਿ ਕੇ ਕਈ ਵਾਰ ਸੰਬੋਧਨ ਕੀਤਾ ਤਾਂ ਸਿੱਖ ਸੰਗਤਾਂ ਨੇ ਜ਼ੋਰਦਾਰ ਜੈਕਾਰਿਆਂ ਨਾਲ ਸਵਾਗਤ ਕਰ ਕੇ ਪ੍ਰਵਾਨਗੀ ਦਿਤੀ। ਜਦੋਂ ਨਿਤੀਸ਼ ਕੁਮਾਰ ਨੂੰ ਉਨ੍ਹਾਂ ਦੇ ਕੁੱਝ ਮਿੱਤਰਾਂ ਨੇ, ਸ. ਰਾਮੂਵਾਲੀਆ ਵਲੋਂ ਇਕ ਨਵੇਂ ਨਾਮ ਬਾਰੇ ਦਸਿਆ ਤਾਂ ਉਨ੍ਹਾਂ ਕਿਹਾ ਕਿ ਸਿੱਖ ਲੋਕ ਬਹੁਤ ਹੀ ਕਦਰਦਾਨੀ ਹੁੰਦੇ ਹਨ ਤੇ ਇਹ ਵੀ ਹੌਂਸਲਾ ਦੇਣ ਵਾਲੀ ਗੱਲ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement