ਮੰਦਰ ਦੇ ਬਾਹਰ ਹੁੰਦੀ ਸ਼ਰਧਾਲੂਆਂ ਦੀ ਲੁੱਟ ਰੋਕਣ ਲਈ ਅੱਗੇ ਆਏ ਸਿੱਖ
Published : Mar 9, 2018, 1:42 am IST
Updated : Mar 8, 2018, 8:12 pm IST
SHARE ARTICLE

ਕੋਟਕਪੂਰਾ, 8 ਮਾਰਚ (ਗੁਰਿੰਦਰ ਸਿੰਘ): ਭਾਵੇਂ ਕੁੱਝ ਲੋਕ ਧਾਰਮਕ ਸਥਾਨਾਂ ਦੇ ਬਾਹਰ ਸ਼ਰਧਾਲੂਆਂ ਦੀ ਕਥਿਤ ਲੁੱਟ ਕਰਨ ਦੀ ਮਨਸ਼ਾ ਨਾਲ ਵਪਾਰ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ ਤੇ ਉਨ੍ਹਾਂ ਦਾ ਮਕਸਦ ਸਿਰਫ਼ ਅਪਣੇ ਵਪਾਰ ਨੂੰ ਵਧਾਉਣਾ ਹੁੰਦਾ ਹੈ, ਸ਼ਰਧਾਲੂਆਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ ਹੁੰਦਾ ਪਰ ਹੁਣ ਸਿੱਖਾਂ ਨੇ ਜਗਨਨਾਥਪੁਰੀ (ਉੜੀਸਾ) ਵਿਖੇ ਮੰਦਰ 'ਚ ਜਾਣ ਵਾਲੇ ਸ਼ਰਧਾਲੂਆਂ ਦੀ ਲੁੱਟ ਰੋਕਣ ਲਈ ਮੋਬਾਈਲ, ਕੈਮਰੇ, ਜੁੱਤੇ ਅਤੇ ਹੋਰ ਸਮਾਨ ਰੱਖਣ ਲਈ ਮੁਫ਼ਤ ਦੁਕਾਨਾਂ ਖੋਲ੍ਹ ਦਿਤੀਆਂ ਹਨ। ਪ੍ਰਚਾਰਕ ਤਰਸੇਮ ਸਿੰਘ ਔਲਖ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਗਨਨਾਥਪੁਰੀ ਹਿੰਦੂ ਧਰਮ ਦੇ ਮੁੱਖ ਧਾਰਮਕ ਸਥਾਨਾ 'ਚ ਗਿਣਿਆ ਜਾਂਦਾ ਹੋਣ ਕਰ ਕੇ ਉਕਤ ਮੰਦਰ 'ਚ ਸੁਰੱਖਿਆ ਦੇ ਮੱਦੇਨਜ਼ਰ ਮੋਬਾਈਲ, ਕੈਮਰਾ, ਜੁੱਤੇ ਤੇ ਹੋਰ ਸਮਾਨ ਲਿਜਾਣ ਦੀ ਸਖ਼ਤ ਮਨਾਹੀ ਹੈ ਪਰ ਉਥੇ ਸ਼ਰਧਾਲੂਆਂ ਕੋਲ ਗੁਰਦਵਾਰਿਆਂ ਦੀ ਤਰ੍ਹਾਂ ਆਪਣਾ ਸਾਮਾਨ ਜਮ੍ਹਾਂ ਕਰਵਾਉਣ ਲਈ ਕੋਈ ਪ੍ਰਬੰਧਕ ਨਾ ਹੋਣ ਕਰ ਕੇ ਉਹ ਬਾਹਰ ਦੁਕਾਨਾਂ 'ਤੇ ਸਾਮਾਨ ਜਮ੍ਹਾਂ ਕਰਵਾਉਂਦੇ ਸਨ ਤਾਂ ਦੁਕਾਨਦਾਰ ਉਨ੍ਹਾਂ ਤੋਂ ਮੂੰਹ ਮੰਗੀ ਕੀਮਤ ਵਸੂਲਦੇ ਸਨ।


 ਉਨ੍ਹਾਂ ਦਸਿਆ ਕਿ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਭੁਵਨੇਸ਼ਵਰ ਅਤੇ ਗੁਰਦਵਾਰਾ ਸਿੰੰਘ ਸਭਾ ਭੁਵਨੇਸ਼ਵਰ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੋਈ ਵੀ ਸਾਮਾਨ ਜਮ੍ਹਾਂ ਕਰਾਉਣ ਲਈ ਮੁਫ਼ਤ ਸਹੂਲਤ ਪ੍ਰਦਾਨ ਕੀਤੀ ਹੈ। ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਕਲਸੀ ਅਤੇ ਗੁਰਦਵਾਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਭੁਰਜੀ ਨੇ ਦਸਿਆ ਕਿ ਪਿਛਲੇ ਦਿਨੀ ਜ਼ਿਲ੍ਹਾ ਕੁਲੈਕਟਰ ਉੜੀਸਾ ਨੇ ਉਕਤ ਜੋੜਾ ਘਰ ਵਾਲੀ ਇਮਾਰਤ ਦੀ ਸ਼ੁਰੂਆਤ ਉੜੀਸਾ ਦੀਆਂ ਸਿੱਖ ਸ਼ਖ਼ਸੀਅਤਾਂ ਦੀ ਹਾਜ਼ਰੀ 'ਚ ਕੀਤੀ। ਉਨ੍ਹਾਂ ਦਸਿਆ ਕਿ ਇਸ ਜਗਨਨਾਥ ਮੰਦਰ 'ਚ ਗੁਰੂ ਨਾਨਕ ਦੇਵ ਜੀ ਨੇ 'ਗਗਨ ਮੈਂ ਥਾਲ' ਆਰਤੀ ਦਾ ਸ਼ਬਦ ਉਚਾਰਨ ਕੀਤਾ ਸੀ। ਇਸ ਮੌਕੇ ਹਰਦੇਵ ਸਿੰਘ, ਮਹਿੰਦਰ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ ਭਾਟੀਆ, ਰੇਸ਼ਮ ਸਿੰਘ ਸਮੇਤ ਵੱਡੀ ਗਿਣਤੀ 'ਚ ਸਿੱਖ ਹਾਜ਼ਰ ਸਨ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement