ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਸਾਹਮਣੇ ਲੱਗਾ ਧਰਨਾ  
Published : Aug 29, 2022, 4:21 pm IST
Updated : Aug 29, 2022, 4:21 pm IST
SHARE ARTICLE
Baldev Singh
Baldev Singh

ਅਦਾਲਤਾਂ ਤੋਂ ਵੀ ਇਨਸਾਫ਼ ਦੀ ਆਸ ਨਹੀਂ  - ਸਿਰਸਾ

 

ਅੰਮ੍ਰਿਤਸਰ - ਗੁਰਦੁਆਰਾ ਜੁਡੀਸ਼ਲ ਕਮਿਸ਼ਨ ਦੇ ਬਾਹਰ ਇਨਸਾਫ਼ ਦੀ ਉਡੀਕ ਵਿਚ ਬੈਠੀ ਸਿੱਖ ਸੰਗਤ ਨੂੰ ਆਸ ਸੀ ਕਿ ਅਦਾਲਤ ਵੱਲੋਂ ਨਾਮਧਾਰੀ ਡੇਰੇ ਦੇ ਕੂੜ ਪ੍ਰਚਾਰ 'ਤੇ ਰੋਕ ਲਗਾਈ ਜਾਵੇਗੀ ਅਤੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਸੰਗਤ ਵਿਚ ਉਸ ਸਮੇਂ ਰੋਸ ਪੈਂਦਾ ਹੋ ਗਿਆ, ਜਦੋਂ ਮੁਦਈ ਧਿਰ ਨੂੰ ਹੀ ਅਦਾਲਤ ਦੇ ਅੰਦਰ ਜਾਣ ਤੋਂ ਮਨ੍ਹਾ ਕਰ ਦਿੱਤਾ ਗਿਆ। ਰੋਹ ਵਿਚ ਆਈ ਸੰਗਤ ਵੱਲੋਂ ਅਦਾਲਤ ਦੇ ਬਾਹਰ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ, ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅਦਾਲਤ ਵੱਲੋਂ ਸਿੱਖ ਪੰਥ ਦੇ ਦੋਸ਼ੀਆਂ ਦੇ ਖਿਲਾਫ਼ ਅੱਜ ਤੱਕ ਕਿਸੇ ਵੀ ਕੇਸ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇਸ ਅਦਾਲਤ ਵਿਚ 2007 ਤੋਂ ਹੁਣ ਤੱਕ ਬਹੁਤ ਜ਼ਿਆਦਾ ਕੇਸ ਕੀਤੇ ਗਏ ਪਰ ਅੱਜ ਤੱਕ ਕਿਸੇ ਵੀ ਕੇਸ ਵਿਚ ਇਨਸਾਫ਼ ਨਹੀਂ ਮਿਲਿਆ ਇਸ ਅਦਾਲਤ ਵਿਚ ਇਕ ਚੇਅਰਮੈਨ ਅਤੇ ਦੋ ਡਾਇਰੈਕਟਰ ਕੁਰਸੀਆਂ ਦਾ ਆਨੰਦ ਮਾਣ ਰਹੇ ਹਨ, ਗੁਰੂ ਕੀ ਗੋਲਕ ਵਿਚੋਂ ਲੱਖਾਂ ਰੁਪਏ ਤਨਖ਼ਾਹ ਅਤੇ ਹੋਰ ਸਹੂਲਤਾਂ ਲੈ ਕੇ ਸਿੱਖ ਪੰਥ ਦੇ ਦੋਖੀਆਂ ਨੂੰ ਇਸ ਅਦਾਲਤ ਦਾ ਕੋਈ ਵੀ ਡਰ ਨਹੀਂ ਹੈ ਕਿਉਂਕਿ ਅੱਜ ਤੱਕ ਇਸ ਅਦਾਲਤ ਨੇ ਕਿਸੇ ਵੀ ਪੰਥ ਦੋਖੀਆਂ ਨੂੰ ਸਜ਼ਾ ਨਹੀਂ ਸੁਣਾਈ। ਅੱਜ ਨਾਮਧਾਰੀ ਡੇਰੇ ਵਾਲੇ ਕੇਸ ਤੋਂ ਇਲਾਵਾ ਆਨੰਦਪੁਰ ਸਾਹਿਬ ਵਿਚ ਦੋ ਕਰੋੜ ਦੀ ਲੁੱਟ ਸਿਰਫ਼ 13 ਮਰਲੇ ਜਗ੍ਹਾ ਖਰੀਦਣ ਵੇਲੇ ਉਸ ਵੇਲੇ ਦੇ ਪ੍ਰਧਾਨ ਮੱਕੜ ਅਤੇ ਕੁੱਝ ਹੋਰ ਲੋਕਾਂ ਨੇ ਕੀਤੀ ਸੀ ਉਹ ਕੇਸ ਦੀ ਵੀ ਅੱਜ ਸੁਣਵਾਈ ਹੋਈ ਹੈ। 

ਬਲਦੇਵ ਸਿਰਸਾ ਨੇ ਕਿਹਾ ਕਿ ਉਕਤ ਅਦਾਲਤ ਦੇ ਚੇਅਰਮੈਨ ਅਤੇ ਮੈਂਬਰਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਜੇ ਬਾਦਲਾਂ ਦੀ ਸਰਕਾਰ ਨਹੀਂ ਰਹੀ ਤਾਂ ਹੁਣ ਸਿੱਖ ਸੰਗਤ ਛੇਤੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਨ੍ਹਾਂ ਮਹੰਤ ਨਰੈਣੂ ਦੀਆਂ ਰੂਹਾਂ ਵਾਲੇ ਬਾਦਲਾਂ ਅਤੇ ਇਸ ਦੇ ਝੋਲੀ ਚੁੱਕਾਂ ਨੂੰ ਚੱਲਦਾ ਕਰੇਗੀ ਤੁਸੀਂ ਹੁਣ ਹੀ  ਗੁਰੂ ਦੀ ਗੋਲਕ ਵਿਚੋਂ ਲਈ ਹੋਈ ਤਨਖ਼ਾਹ ਦੀ ਲਾਜ ਰੱਖ ਲਓ ਨਹੀਂ ਤਾਂ ਤੁਹਾਨੂੰ ਸੰਗਤ ਕਦੇ ਮੁਆਫ਼ ਨਹੀਂ ਕਰੇਗੀ, ਅਦਾਲਤ ਨੇ ਅੱਜ ਫਿਰ ਤੋਂ 2 ਸਤੰਬਰ ਦੀ ਤਰੀਕ ਪਾ ਦਿੱਤੀ ਹੈ, ਸਿੱਖ ਸੰਗਤ ਵੱਲੋਂ ਵੀ ਅਗਲੀ ਮੀਟਿੰਗ 2 ਸਤੰਬਰ ਨੂੰ ਕਰਕੇ ਅਗਲਾ ਪ੍ਰੋਗਰਾਮ  ਉਲੀਕਿਆ ਜਾਵੇਗਾ

ਕਿਉਂਕਿ ਅਦਾਲਤ ਦੇ ਰਵੱਈਏ ਤੋਂ ਨਹੀਂ ਲੱਗਦਾ ਕਿ ਅਦਾਲਤ ਸਿੱਖ ਸੰਗਤ ਨੂੰ ਇਨਸਾਫ਼ ਦੇਣਾ ਚਾਹੁੰਦੀ ਹੈ। ਇਸ ਰੋਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਨਸੀਬ ਸਿੰਘ ਸਾਂਘਣਾ, ਜਸਵੰਤ ਸਿੰਘ ਗੁਰਦਿਆਲ ਸਿੰਘ, ਕਰਮਜੀਤ ਸਿੰਘ ਸਾਰੇ ਪਠਾਨਕੋਟ  ,ਹਰਦੇਵ ਸਿੰਘ ਚਿੱਟੀ, ਗੁਰਬਾਜ ਸਿੰਘ ਤਰਨਤਾਰਨ, ਗੁਰਲਾਲ ਸਿੰਘ, ਅੰਮ੍ਰਿਤਸਰ ਸਿਰਸਾ, ਤੀਰਥ ਸਿੰਘ ਕੋਹਾਲੀ ਪ੍ਰਧਾਨ ਆਟੋ ਯੂਨੀਅਨ, ਦਿਲਬਾਗ ਸਿੰਘ ਵੈਟਰਨਰੀ ਯੂਨੀਅਨ, ਹਰਪਾਲ ਸਿੰਘ ਕਰਨਾਲ ਹਰਿਆਣਾ, ਵਕੀਲ ਸਿੰਘ ਬਰਾੜ ਹਰਿਆਣਾ ,  ਮੇਕ ਸਿੰਘ ਸਿਰਸਾ ਹਰਿਆਣਾ , ਮਨਦੀਪ ਕੌਰ ਪੰਨੂ ਬਲਵਿੰਦਰ ਸਿੰਘ, ਮਾਨ ਸਿੰਘ, ਬਹਾਦੁਰ ਸਿੰਘ ਸਾਰੇ ਮੋਹਾਲੀ, ਗੁਰਜੀਤ ਕੌਰ ਫਤਹਿਗੜ੍ਹ ਸਾਹਿਬ ,  ਵਰਿੰਦਰਪਾਲ ਸਿੰਘ ਗੰਗਾਨਗਰ ਆਦਿ ਹਾਜ਼ਰ ਸਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement