ਸਿੱਕਮ ਵਿਚ ਸਿੱਖਾਂ ਦੇ ਗੁਰਦਵਾਰਾ ਸਾਹਿਬ ਜਾਣ 'ਤੇ ਰੋਕ
Published : Apr 29, 2018, 1:50 am IST
Updated : Apr 29, 2018, 1:50 am IST
SHARE ARTICLE
 Sikh  in Gurdwara of Sikkim
Sikh in Gurdwara of Sikkim

ਕੇਂਦਰ ਸਰਕਾਰ ਦਖ਼ਲ ਦੇ ਕੇ ਸਿੱਕਮ ਸਰਕਾਰ ਤੋਂ ਸਿੱਖਾਂ ਨਾਲ ਹੋ ਰਹੇ ਵਿਤਕਰੇ ਨੂੰ ਬੰਦ ਕਰਾਵੇ : ਪ੍ਰਿੰ: ਸੁਰਿੰਦਰ ਸਿੰਘ, ਗੋਗੀ

ਸ੍ਰੀ ਅਨੰਦਪੁਰ ਸਾਹਿਬ, 28 ਅਪ੍ਰੈਲ (ਸੁਖਵਿੰਦਰਪਾਲ ਸਿੰਘ ਸੁੱਖੂ): ਸਿੱਕਮ ਵਿਚ ਸਥਿਤ ਇਤਿਹਾਸਕ ਗੁਰਦਵਾਰਾ ਗੁਰੂਡੋਂਗਮਾਰ ਵਿਖੇ ਜਾਣ ਤੋਂ ਸਿੱਖ ਸੰਗਤਾਂ ਨੂੰ ਰੋਕਿਆ ਜਾ ਰਿਹਾ ਹੈ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਜਿਥੇ ਹੋਰ ਯਾਤਰੀਆਂ ਨੂੰ ਉਸ ਇਲਾਕੇ ਵਿਚ ਜਾਣ ਲਈ ਬਿਨਾਂ ਕਿਸੇ ਰੋਕ ਟੋਕ ਤੋਂ ਪਰਮਿਟ ਬਣਾ ਕੇ, ਜਾਣ ਦੀ ਆਗਿਆ ਦਿਤੀ ਜਾ ਰਹੀ ਹੈ ਉਥੇ ਹੀ ਸਿੱਖਾਂ ਦੇ ਪਰਮਿਟ ਨਹੀਂ ਬਣਾਏ ਜਾ ਰਹੇ। ਦਸਣਯੋਗ ਹੈ ਕਿ ਸਿੱਕਮ ਦੀ ਚੀਨ ਨਾਲ ਲੱਗਦੀ ਸਰਹੱਦ ਕਾਰਨ ਉਥੇ ਜਾਣ ਲਈ ਪਹਿਲਾ ਸਰਕਾਰ ਤੋਂ ਪਰਮਿਟ ਲੈਣਾ ਪੈਂਦਾ ਹੈ ਜੋ ਕਿ ਸਿਰਫ਼ ਆਮ ਸ਼ਨਾਖ਼ਤੀ ਕਾਰਡ ਦੇ ਆਧਾਰ 'ਤੇ ਮਿਲ ਜਾਂਦਾ ਹੈ ਪਰ ਸਿੱਖ ਸੰਗਤਾਂ ਦੇ ਬਿਨਾਂ ਕਿਸੇ ਕਾਰਨ ਪਰਮਿਟ ਨਹੀਂ ਬਣਾਏ ਜਾ ਰਹੇ। ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਕੇਵਲ ਸਿੱਖ ਸੰਗਤਾਂ ਨੂੰ ਹੀ ਉਸ ਇਲਾਕੇ ਵਿਚ ਜਾਣ ਦੀ ਆਗਿਆ ਨਹੀਂ ਦਿਤੀ ਜਾ ਰਹੀ।

 Sikh  in Gurdwara of SikkimSikh in Gurdwara of Sikkim

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾ ਉਕਤ ਗੁਰਦਵਾਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁ: ਸਾਹਿਬ ਤੋਂ ਬਾਹਰ ਕੱਢ ਕੇ ਸੜਕ 'ਤੇ ਰੱਖ ਦਿਤਾ ਗਿਆ ਸੀ। ਉਸ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਨੂੰ ਉਸ ਪਾਸੇ ਜਾਣ ਤੋਂ ਅਤੇ ਪਰਮਿਟ ਬਣਾਉਣ ਲਈ ਸਖ਼ਤੀ ਕਰ ਕੇ ਇਕ ਤਰ੍ਹਾਂ ਨਾਲ ਸਿੱਖਾਂ ਉਪਰ ਅਣਐਲਾਨੀ ਐਮਰਜੈਂਸੀ ਲਗਾਈ ਗਈ ਹੈ। ਇਸ ਸਬੰਧੀ ਗੱਲ ਕਰਨ 'ਤੇ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ, ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ ਨੇ ਕਿਹਾ ਕਿ ਸਿੱਖਾਂ ਨਾਲ ਹੋ ਰਹੇ ਵਿਕਤਰੇ ਅਤੇ ਧਾਰਮਕ ਭਾਵਨਾਵਾਂ ਨੂੰ ਦੇਖਦਿਆਂ ਕੇਂਦਰ ਸਰਕਾਰ ਦਖ਼ਲ ਦੇ ਕੇ ਸਿੱਕਮ ਸਰਕਾਰ ਨੂੰ ਸਿੱਖਾਂ ਨਾਲ ਹੋ ਰਹੇ ਵਿਤਕਰੇ ਨੂੰ ਬੰਦ ਕਰਨ ਲਈ ਆਦੇਸ਼ ਦੇਵੇ ਅਤੇ ਗੁਰਦੁਆਰਾ ਗੁਰੂਡੋਂਗਮਾਰ ਜੋ ਕਿ ਇਤਿਹਾਸਕ ਗੁਰਦੁਆਰਾ ਹੈ ਉਥੇ ਦਰਸ਼ਨਾਂ ਲਈ ਜਾਦੀਆਂ ਸੰਗਤਾਂ ਨੂੰ ਆÀੁਂਦੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement