ਸਿੱਖੀ ਦਾ ਘਾਣ ਕਰਨ ਲਈ ਬਾਦਲ ਪਰਵਾਰ ਦੋਸ਼ੀ : ਭਾਈ ਬਲਬੀਰ ਸਿੰਘ ਅਰਦਾਸੀਆ
Published : Mar 28, 2019, 2:30 am IST
Updated : Mar 28, 2019, 2:30 am IST
SHARE ARTICLE
Bhai Balbir Singh 'Ardasia'
Bhai Balbir Singh 'Ardasia'

ਕਿਹਾ ਇਹ ਪੰਜਾਬ ਦਾ ਪਹਿਲਾਂ ਪਰਵਾਰ ਜਿਸ ਲਈ ਕੋਟਕਪੂਰਾ ਵਾਲੇ ਹਰ ਸਾਲ 'ਲਾਹਨਤ ਦਿਵਸ' ਮਨਾਉਂਦੇ ਹਨ

ਅੰਮ੍ਰਿਤਸਰ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿਰੋਪਾਉ ਦੇਣ ਤੋਂ ਇਲਕਾਰ ਕਰਨ ਵਾਲੇ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਰਦਾਸੀਆ ਭਾਈ ਬਲਬੀਰ ਸਿੰਘ ਨੇ ਅਕਾਲੀ ਦਲ ਬਾਦਲ ਵਿਰੁਧ ਖੋਲ੍ਹੇ ਮੋਰਚੇ ਵਿਚ ਅਪਣਾ ਹਮਲਾਵਰ ਰੁਖ਼ ਤੇਜ਼ ਕਰਦਿਆਂ ਕਿਹਾ ਹੈ ਕਿ ਬਾਦਲ ਪ੍ਰਵਾਰ ਨੇ ਹਮੇਸ਼ਾ ਪੰਥ ਨਾਲ ਧੋਖਾ ਕੀਤਾ ਹੈ। ਅੱਜ ਜਾਰੀ ਇਕ ਆਡੀਉ ਵਿਚ ਭਾਈ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਜਾਂਚ ਕਰਵਾਈ ਜਾਵੇ ਤਾਂ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਉਣ ਲਈ ਬਾਦਲ ਪ੍ਰਵਾਰ ਦੋਸ਼ੀ ਹੈ।

ਉਨ੍ਹਾਂ ਕਿਹਾ ਕਿ ਜਦ ਭਾਰਤੀ ਫ਼ੌਜ ਅੰਮ੍ਰਿਤਸਰ ਆ ਗਈ ਸੀ ਤਾਂ ਤੱਤਕਾਲੀ ਡਿਪਟੀ ਕਮਿਸ਼ਨਰ ਗੁਰਦੇਵ ਸਿੰਘ ਨੇ ਫ਼ੌਜ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ ਤਾਂ ਬਾਦਲ ਪਰਵਾਰ ਦੇ ਰਿਸ਼ਤੇਦਾਰ ਰਾਮੇਸ਼ ਇੰਦਰ ਸਿੰਘ ਨੂੰ ਅੰਮ੍ਰਿਤਸਰ ਦਾ ਡੀ ਸੀ ਲਗਾ ਕੇ ਫ਼ੌਜ ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿਵਾਈ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਭਰਮਾਰ ਵੀ ਬਾਦਲ ਪਰਵਾਰ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਹੀ ਕਰਵਾਈ। ਉਨ੍ਹਾਂ ਅੱਗੇ ਕਿਹਾ ਕਿ ਜਲਿਆਂ ਵਾਲਾ ਬਾਗ਼ ਦੇ ਖ਼ੂਨੀ ਕਾਂਡ ਦੇ ਦੋਸ਼ੀਆਂ ਨੂੰ ਰੋਟੀ ਤੇ ਬੁਲਾਉਣ, ਸਿਰੋਪਾਉ ਦੇਣ ਵਾਲਾ ਪਰਵਾਰ ਕਦੇ ਵੀ ਪੰਜਾਬ ਦਾ ਹਮਾਇਤੀ ਨਹੀਂ ਹੋ ਸਕਦਾ। 

ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਸੋਚਦੇ ਸਨ ਕਿ 'ਪੰਥ ਵਸੇ ਮੈਂ ਉਜੜਾ' ਪਰ ਬਾਦਲ ਪਰਵਾਰ ਕਹਿੰਦਾ ਹੈ ਕਿ 'ਮੈਂ ਵਸਾਂ ਪੰਥ ਉਜੜੇ।' ਉਨ੍ਹਾਂ ਕਿਹਾ,''ਮੈਂ ਪੰਥ ਦਾ ਸੇਵਾਦਾਰ ਹਾਂ ਤੇ ਹੋਕਾ ਦੇਣਾ ਮੇਰਾ ਫ਼ਰਜ਼ ਹੈ। ਇਹ ਪੰਜਾਬ ਦਾ ਪਹਿਲਾ ਪਰਵਾਰ ਹੈ ਜਿਸ ਲਈ ਕੋਟਕਪੂਰਾ ਵਾਲੇ ਹਰ ਸਾਲ 'ਲਾਹਨਤ ਦਿਵਸ' ਮਨਾਉਂਦੇ ਹਨ। ਇਸ ਪਰਵਾਰ ਨੇ ਕੌਮ ਦਾ ਖ਼ੂਨ ਪੀਤਾ ਹੈ, ਗੁਰੂ ਦੋਖੀ ਪਰਵਾਰ ਹੈ।'' ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਸ਼ਬਦੀ ਹਮਲਾ ਕਰਦਿਆਂ ਭਾਈ ਬਲਬੀਰ ਸਿੰਘ ਅਰਦਾਸੀਏ ਨੇ ਕਿਹਾ ਕਿ ਇਸ ਦਾ ਜਨਮ ਹੀ ਪੰਜਾਬ ਦਾ ਨਾਸ਼ ਕਰਨ ਲਈ ਹੋਇਆ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਪੰਥ ਕਹਿੰਦਾ ਸੀ ਕਿ ਬਾਦਲ ਪਰਵਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਹੁਣ ਜਾਂਚ ਟੀਮ ਨੇ ਵੀ ਇਹ ਸਪਸ਼ਟ ਕਰ ਦਿਤਾ ਹੈ ਕਿ ਇਹ ਪਰਵਾਰ ਹੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ। ਉਨ੍ਹਾਂ ਸਾਰੇ ਪੰਥ ਨੂੰ ਏਕਤਾ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਪਰਵਾਰ ਤੋਂ ਪਿਛਾ ਛੁਡਵਾਉਣ ਲਈ ਕੌਮੀ ਏਕਤਾ ਜ਼ਰੂਰੀ ਹੈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement