ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋ ਕੇ ਅੰਮ੍ਰਿਤਸਰ ਦਾ ਨਾਮ ਰੌਸ਼ਨ ਕੀਤਾ ਹਰਮਨਦੀਪ ਸਿੰਘ
Published : Jul 27, 2019, 1:45 am IST
Updated : Jul 27, 2019, 1:45 am IST
SHARE ARTICLE
Harmandeep Singh from Amritsar joining Canadian police
Harmandeep Singh from Amritsar joining Canadian police

ਹਰਮਨਦੀਪ ਸਿੰਘ ਵਲੋਂ ਇਸ ਪ੍ਰਾਪਤੀ ਨਾਲ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਪੂਰੇ ਮਾਣ ਨਾਲ ਉੱਚਾ ਹੋਇਆ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜਵਾਨ ਨੇ ਕੈਨੇਡਾ ਦੇ ਸਕੈਚਵਨ ਵਿਚ ਪੁਲਿਸ ਵਿਭਾਗ ਵਿਚ ਸਫ਼ਲਤਾ ਪ੍ਰਾਪਤ ਕਰ ਕੇ ਪੁਲਿਸ ਮਹਿਕਮੇ ਵਿਚ ਸੇਵਾਵਾਂ ਸ਼ੁਰੂ ਕਰ ਦਿਤੀਆਂ ਹਨ।  ਦਸਣਯੋਗ ਹੈ ਕਿ ਹਰਮਨਦੀਪ ਸਿੰਘ ਪਹਿਲਾਂ ਪੰਜਾਬੀ ਭਾਰਤੀ ਜਵਾਨ ਹੈ ਜਿਸ ਨੇ ਕੈਨੇਡਾ ਦੇ ਸਕੈਚਵਨ ਵਿਚ ਪੁਲਿਸ ਵਿਭਾਗ ਦੀ ਨੌਕਰੀ ਪ੍ਰਾਪਤ ਕਰਨ ਦਾ ਟੀਚਾ ਹਾਸਲ ਕੀਤਾ ਅਤੇ ਇਸ ਗੱਲ ਲਈ ਹਰ ਪੰਜਾਬੀ ਅਤੇ ਭਾਰਤੀ ਲਈ ਇਹ ਇਕ ਵੱਡੇ ਮਾਣ ਦੀ ਗੱਲ ਹੈ। ਇਸ ਸਹੁੰ ਚੁਕ ਸਮਾਗਮ ਦੀ ਪ੍ਰਧਾਨਗੀ ਸਤਿਕਾਰਯੋਗ ਜੱਜ ਬ੍ਰੇਨ ਹੈਂਡਰਿਕਸਨ ਅਤੇ ਬੈਚ ਲਗਾਉਣ ਦੀ ਰਸਮ ਸਕੈਚਵਨ ਪੁਲਿਸ ਦੇ ਮੁਖੀ ਰਿੱਕ ਬਰੂਸਾ ਨੇ ਨਿਭਾਈ ਅਤੇ ਉਨ੍ਹਾਂ ਨਾਲ ਮੇਅਰ ਫ਼ਰੇਜਰ ਟੋਲਮਈ ਵੀ ਹਾਜ਼ਰ ਸਨ, ਜਿਨ੍ਹਾਂ ਨੇ ਅਪਣੀ ਖ਼ੁਸ਼ੀ ਜ਼ਾਹਰ ਕੀਤੀ।

Harmandeep Singh from Amritsar joining Canadian policeHarmandeep Singh from Amritsar joining Canadian police

ਹਰਮਨਦੀਪ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਪ੍ਰੇਰਨਾ ਉਸ ਦੇ ਪਿਤਾ ਸ. ਸਤਨਾਮ ਸਿੰਘ ਕੋਲੋਂ ਮਿਲੀ ਹੈ ਜਿਨ੍ਹਾਂ ਨੇ ਭਾਰਤੀ ਫ਼ੌਜ ਵਿਚ 21 ਸਾਲ ਸੇਵਾ ਕੀਤੀ ਹੈ। ਹਰਮਨਦੀਪ ਸਿੰਘ ਵਲੋਂ ਇਸ ਪ੍ਰਾਪਤੀ ਨਾਲ ਸਾਡੇ ਸਾਰੇ ਪੰਜਾਬੀਆਂ ਅਤੇ ਭਾਰਤੀਆਂ ਦਾ ਸਿਰ ਪੂਰੇ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਮੌਕੇ ਹਰਮਨਦੀਪ ਸਿੰਘ ਨੇ ਪ੍ਰਣ ਕੀਤਾ ਕਿ ਉਹ ਭਵਿੱਖ ਵਿਚ ਵੀ ਅਪਣੀ ਕੌਮ ਦਾ ਨਾਂ ਹੋਰ ਉਚੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement