ਕਰਤਾਰਪੁਰ ਲਾਂਘੇ ਨੂੰ ਠੱਪ ਕਰਵਾਉਣ ਲਈ ਬਾਦਲਾਂ ਨੇ ਪਾਕਿ ਵਿਰੁਧ ਮਤਾ ਪੇਸ਼ ਕਰਨ ਦੀ ਕੀਤੀ ਕੋਸ਼ਿਸ਼
Published : Feb 26, 2019, 11:17 am IST
Updated : Feb 26, 2019, 11:17 am IST
SHARE ARTICLE
Paramjit Singh Sarna
Paramjit Singh Sarna

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਦਿਆਂ ਪੁਛਿਆ ਹੈ.....

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘੇਰਦਿਆਂ ਪੁਛਿਆ ਹੈ ਆਖ਼ਰ ਕਿਸਦੇ ਇਸ਼ਾਰੇ 'ਤੇ ਬਾਦਲ ਦਲ ਨੇ ਪੰਜਾਬ ਵਿਧਾਨ ਸਭਾ ਵਿਚ ਪਾਕਿਸਤਾਨ ਨੂੰ ਅਤਿਵਾਦੀ ਮੁਲਕ ਐਲਾਨਣ ਲਈ ਅਸਫ਼ਲ ਮਤਾ ਪੇਸ਼ ਕੀਤਾ ਹੈ? ਉਨ੍ਹਾਂ ਕਿਹਾ ਅਮਰੀਕਾ ਵਰਗੀ ਵੱਡੀ ਤਾਕਤ ਨੇ ਵੀ ਅੱਜ ਤਕ ਅਤਿਵਾਦੀ ਦੇਸ਼ਾਂ ਦੀ ਲੜੀ ਵਿਚ ਪਾਕਿਸਤਾਨ ਨੂੰ ਸ਼ਾਮਲ ਨਹੀਂ ਕੀਤਾ ਹੋਇਆ, ਫਿਰ ਬਾਦਲ ਦਲ ਨੂੰ ਕੀ ਲੋੜ ਪੈ ਗਈ ਕਿ ਉਸ ਨੇ ਵਿਧਾਨ ਸਭਾ ਵਿਚ ਪਾਕਿਸਤਾਨ ਵਿਰੁਧ ਮਤਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਦੋਸ਼ ਲਾਇਆ, “ਅਸਲ ਵਿਚ ਬਾਦਲ ਦਲ ਨੇ ਆਰ.ਐਸ.ਐਸ. ਦੇ ਇਸ਼ਾਰੇ 'ਤੇ ਪਾਕਿਸਤਾਨ ਨੂੰ ਅਤਿਵਾਦੀ ਮੁਲਕ ਐਲਾਨਣ ਦਾ ਮਤਾ ਪੇਸ਼ ਕਰਨ ਦੀ ਕੋਝੀ ਹਰਕਤ ਕੀਤੀ ਹੈ ਕਿਉਂਕਿ ਸਿੱਧੇ ਤੌਰ 'ਤੇ ਆਰ.ਐਸ.ਐਸ. ਅੰਤਰਰਾਸ਼ਟਰੀ  ਮੁੱਦੇ 'ਤੇ ਨਹੀਂ ਬੋਲ ਸਕਦੀ, ਇਸ ਲਈ ਅਪਣੇ ਪੁਰਾਣੇ ਵਫ਼ਾਦਾਰ ਬਾਦਲ ਦਲ ਰਾਹੀਂ ਉਸ  ਨੇ ਪੁਲਵਾਮਾ ਦੇ ਅਤਿਵਾਦੀ ਹਮਲੇ ਨੂੰ ਮੁੱਦਾ ਬਣਾ ਕੇ, ਕਰਤਾਰਪੁਰ ਸਾਹਿਬ ਗਲਿਆਰੇ ਦੇ ਪ੍ਰਾਜੈਕਟ ਨੂੰ ਠੱਪ ਕਰਵਾਉਣ ਦੀ ਨੀਅਤ ਨਾਲ ਇਹ ਸੱਭ ਕਰਵਾਇਆ ਹੈ।''

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement