New Zealand Sikh Games: ਅੱਜ ਤੋਂ ਸ਼ੁਰੂ ਹੋ ਰਹੀਆਂ 5ਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ
Published : Nov 25, 2023, 7:56 am IST
Updated : Nov 25, 2023, 7:56 am IST
SHARE ARTICLE
New Zealand Sikh Games
New Zealand Sikh Games

ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗੀਤਕਾਰ ਸੰਗਤਾਰ ਪੁੱਜੇ ਨਿਊਜ਼ੀਲੈਂਡ

New Zealand Sikh Games: 5ਵੀਂ ਨਿਊਜ਼ੀਲੈਂਡ ਸਿੱਖ ਖੇਡਾਂ (25 ਅਤੇ 26 ਨਵੰਬਰ) ਦੀਆਂ ਤਿਆਰੀਆਂ ਇਸ ਵੇਲੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਵੱਡ ਅਕਾਰੀ ਦੋ ਸਟੇਜਾਂ, ਲਗਭਗ 18 ਖੇਡਾਂ ਲਈ ਖੇਡ ਮੈਦਾਨ ਅਤੇ ਇਨਡੋਰ ਸਟੇਡੀਅਮ, ਕਿ੍ਰਕਟ ਮੈਦਾਨ, ਫ਼ੁੱਟਬਾਲ ਮੈਦਾਨ, ਲੰਗਰ ਅਸਥਾਨ, ਵੱਖ-ਵੱਖ ਸਪਾਂਸਰਜ਼ ਦੇ ਸਟਾਲ, ਵੱਡੇ ਰੇਨ ਸ਼ੈਲਟਰ ਅਤੇ ਇਨਾਮਾਂ ਦੀ ਪੇਸ਼ਕਾਰੀ ਲਈ ਬਹੁਤ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁਕੀਆਂ ਹਨ।

ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ, ਨੌਜਵਾਨ ਐਡਮਿਨ ਦਲ, ਵਲੰਟੀਅਰਜ਼ ਅਤੇ ਮੀਡੀਆ ਸਹਿਯੋਗੀ ਅਪਣਾ-ਅਪਣਾ ਯੋਗਦਾਨ ਪਾਉਣ ਜੁੱਟ ਗਏ ਹਨ। ਲੰਗਰ ਦੀਆਂ ਤਿਆਰੀਆਂ ਵਾਸਤੇ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਤਿਆਰੀਆਂ ਜਾਰੀ ਹਨ। ਸਭਿਆਚਾਰਕ ਸਟੇਜ ਉਤੇ ਖੁੱਲਾ ਅਖਾੜਾ ਲਾਉਣ ਵਾਲੇ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗੀਤਕਾਰ ਸੰਗਤਾਰ ਅੱਜ ਇਥੇ ਪਹੁੰਚ ਗਏ ਹਨ। ਉਨ੍ਹਾਂ ਦਾ ਆਕਲੈਂਡ ਹਵਾਈ ਅੱਡੇ ਉਤੇ ਭਰਵਾਂ ਸਵਾਗਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਇਹ ਖੇਡਾਂ ਅਤੇ ਸਟੇਜ ਦੇਰ ਸ਼ਾਮ ਤਕ ਚਲਦੀ ਰਹਿੰਦੀ ਹੈ ਜਿਥੇ ਅੰਤਰਰਾਸ਼ਟਰੀ ਕਲਾਕਾਰ ਅਤੇ ਸਥਾਨਕ ਕਲਾਕਾਰ ਅਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ।

(For more news apart from 5th New Zealand Sikh Games starting today, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement