ਸਨਮਾਨ 'ਚ ਮਿਲਿਆ ਸੋਨੇ ਦਾ ਕੈਂਠਾ ਲੌਂਗੋਵਾਲ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ
Published : Jul 25, 2018, 1:13 am IST
Updated : Jul 25, 2018, 1:13 am IST
SHARE ARTICLE
Gobind Singh Longowal
Gobind Singh Longowal

ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਗੂਰੁ ਕੀ ਵਡਾਲੀ ਸਥਿਤ ਢਾਡੀ, ਕਵੀਸਰ ਗੁਰਮਤਿ ਕਾਲਜ ਦੇ ਉਦਘਾਟਨ ਸਮੇਂ ਢਾਡੀ ਸਭਾ..............

ਅੰਮ੍ਰਿਤਸਰ : ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਗੂਰੁ ਕੀ ਵਡਾਲੀ ਸਥਿਤ ਢਾਡੀ, ਕਵੀਸਰ ਗੁਰਮਤਿ ਕਾਲਜ ਦੇ ਉਦਘਾਟਨ ਸਮੇਂ ਢਾਡੀ ਸਭਾ ਦੇ ਪ੍ਰਧਾਨ ਗਿ. ਬਲਦੇਵ ਸਿੰਘ ਐਮ.ਏ. ਸਮੇਤ ਢਾਡੀ ਜਥਿਆਂ ਨੇ ਸੋਨੇ ਦੇ ਕੈਂਠੇ ਨਾਲ ਸਨਮਾਨਤ ਕੀਤਾ। ਢਾਡੀ ਸ਼੍ਰੋਣੀ ਵਲੋਂ ਸਨਮਾਨ ਵਿਚ  ਮਿਲੇ ਕੈਂਠੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਗ ਸਿੰਘ ਲੌਗੋਵਾਲ  ਨੇ ਪ੍ਰਵਾਨ ਕਰਨ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ  ਨੂੰ ਦਿੰਦਿਆਂ ਕਿਹਾ ਕਿ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕੇਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰ ਦਿਤਾ ਜਾਵੇ।

ਉਨ੍ਹਾਂ ਕਿਹਾ ਕਿ ਢਾਡੀ , ਕਵੀਸ਼ਰਾਂ ਵਲੋਂ ਦਿਤੇ ਗਏ ਸਨਮਾਨ ਲਈ ਉਹ ਧੰਨਵਾਦੀ ਹਨ।  ਡਾ. ਰੂਪ ਸਿੰਘ ਨੇ  ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ ਮੌਕੇ ਗਿ. ਖੜਕ ਸਿੰਘ ਪਠਾਨਕੋਟ, ਗਿ ਸੁੱਚਾ ਸਿੰਘ ਖੋਖਰ, ਗਿ ਸ਼ਮਸ਼ੇਰ ਸਿੰਘ ਮਿਸਰਪੁਰਾ, ਗਿ ਬਲਵਿੰਦਰ ਸਿੰਘ ਜੰਡਿਆਲਾ , ਸਰਬਜੀਤ ਸਿੰਘ, ਬਲਦੇਵ ਸਿੰਘ ਵਡਾਲੀ ਗੁਰੂ, ਗੁਰਜਿੰਦਰ ਸਿੰਘ ਸਿਤਾਰਾਂ, ਗੁਰਸ਼ਰਨ  ਸਿੰਘ ਝਬਾਲ, ਹਰਪਾਲ ਸਿੰਘ ਢੰਡ, ਨਿਰਮਲ ਸਿੰਘ ਜੇਠੂਵਾਲ, ਜਗਦੀਸ਼ ਸਿੰਘ ਵਡਾਲਾ, ਹਰਦੀਪ ਸਿੰਘ ਮਾਣੋਚਾਹਲ, ਸਾਹਿਬ ਸਿੰਘ ਰਾਮਰੌਣੀ, ਭੁਪਿੰਦਰ ਸਿੰਘ ਪਾਰਸਮਣੀ , ਦਲਬੀਰ ਸਿੰਘ ਆਦਿ ਹਾਜ਼ਰ ਸਨ।   

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement