ਸਵੈ ਐਲਾਨ ਕਰਨਾ ਹੋਵੇਗਾ ਸਿੱਖ ਵੋਟਰਾਂ ਨੂੰ
Published : Oct 21, 2023, 12:22 am IST
Updated : Oct 21, 2023, 8:58 am IST
SHARE ARTICLE
Justice HS Bhalla
Justice HS Bhalla

ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਕਮਿਸ਼ਨਰ ਭੱਲਾ ਨੇ ਦਿਤੇ ਨਿਰਦੇਸ਼

ਚੰਡੀਗੜ੍ਹ (ਰਾਜਕੁਮਾਰ ਭਾਰਦਵਾਜ): ਹਰਿਆਣਾ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦੇ ਚੋਣ ਵਿਚ ਵੋਟ ਕਰਨ ਵਾਲੇ ਵੋਟਰਾਂ ਨੂੰ ਸਵੈ ਐਲਾਨ ਵੀ ਕਰਨਾ ਜ਼ਰੂਰੀ ਹੋਵੇਗਾ। ਇਸ ਸਬੰਧ ਵਿਚ ਸਮਿਤੀ ਦੇ ਕਮਿਸ਼ਨਰ ਜਸਟਿਸ ਐਚ.ਐਸ. ਭੱਲਾ ਨੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਅੱਜ ਇਥੇ ਜਾਰੀ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਜਿਸ ਵਿਅਕਤੀ ਨੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਨ ਸਮਿਤੀ ਦੇ ਚੋਣ ਲਈ ਵੋਟਰ ਵਜੋਂ ਅਪਣੇ ਨਾਂਅ ਦੇ ਰਜਿਸਟ੍ਰੇਸ਼ਨ ਲਈ ਪਹਿਲਾਂ ਹੀ ਬਿਨੈ ਕਰ ਦਿਤਾ ਹੈ,

ਉਸ ਨੂੰ ਪੰਜਾਬੀ ਜਾਂ ਹਿੰਦੀ ਵਿਚ ਹੇਠਾਂ ਲਿਖੇ ਸਵੈ-ਐਲਾਨ ਪੇਸ਼ ਕਰਨਾ ਹੋਵੇਗਾ ਕਿ ਮੈਨੂੰ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਸਮਿਤੀ ਦੀ ਵੋਟਰ ਸੂਚੀ ਵਿਚ ਅਪਣਾ ਨਾਂਅ ਦਰਜ ਕਰਵਾਉਣ ਲਈ ਬਿਨੈ ਪੱਤਰ ਦਿਤਾ ਹੈ ਅਤੇ ਮੈਂ ਜ਼ਿੰਮੇਵਾਰੀ, ਇਮਾਨਦਾਰੀ ਅਤੇ ਧਰਮ ਨਾਲ ਇਹ ਐਲਾਨ ਕਰਦਾ/ਕਰਦੀ ਹਾਂ ਕਿ ਮੈਂ ਸਿੱਖ ਹਾਂ ਅਤੇ ਮੈਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਨੂੰ ਮੰਨਦਾ/ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ। 

ਕਮਿਸ਼ਨਰ ਜਸਟਿਸ ਐਚ.ਐਸ.ਭੱਲਾ ਨੇ ਅੱਗੇ ਕਿਹਾ ਹੈ ਕਿ ਉਪਰੋਕਤ ਸਵੈ-ਐਲਾਨ ਨੂੰ ਗ੍ਰਾਮੀਣ ਖੇਤਰ ਵਿਚ ਸਬੰਧਤ ਪਟਵਾਰੀ, ਸ਼ਹਿਰੀ ਖੇਤਰ ਵਿਚ ਨਗਰ ਪਾਲਿਕਾ ਦੇ ਸਕੱਤਰ ਜਾਂ ਵੋਟਰ ਵਜੋਂ ਨਾਂਅ ਦੇ ਰਜਿਸਟ੍ਰੇਸ਼ਨ ਲਈ ਬਿਨੈ ਪੱਤਰ ਪ੍ਰਾਪਤ ਕਰਨ ਲਈ ਨਿਯੁਕਤ ਕਿਸੇ ਹੋਰ ਅਧਿਕਾਰਤ ਅਧਿਕਾਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਹ ਸਵੈ-ਐਲਾਨ ਪੱਤਰ ਪੇਸ਼ ਨਹੀਂ ਕਰਦਾ ਹੈ, ਤਾਂ ਉਸ ਦਾ ਨਾਂਅ ਵੋਟਰ ਵਜੋ ਰਜਿਸਟ੍ਰੇਸ਼ਨ ਲਈ ਨਹੀਂ ਮੰਨਿਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement