ਨਸ਼ਿਆਂ ਵਿਰੁਧ ਚਲਾਈ ਜਾਵੇਗੀ ਲਹਿਰ
Published : Jul 21, 2018, 12:36 am IST
Updated : Jul 21, 2018, 12:36 am IST
SHARE ARTICLE
Office bearers giving information
Office bearers giving information

ਨਸ਼ਿਆਂ ਨੂੰ ਖ਼ਤਮ ਕਰਨ ਲਈ ਧਾਰਮਕ ਮੰਚ ਤੋਂ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਜ਼ਿਲ੍ਹਾ ਪਧਰੀ ਪ੍ਰਚਾਰਕਾਂ ਨੂੰ ਅੱਗੇ ਲਾ ਕੇ ਇਕ ਵਿਸ਼ੇਸ਼ ਲਹਿਰ ਚਲਾਈ ਜਾਵੇਗੀ.......

ਚੰਡੀਗੜ੍ਹ : ਨਸ਼ਿਆਂ ਨੂੰ ਖ਼ਤਮ ਕਰਨ ਲਈ ਧਾਰਮਕ ਮੰਚ ਤੋਂ ਗੁਰਮਤਿ ਪ੍ਰਚਾਰ ਦੇ ਨਾਲ-ਨਾਲ ਜ਼ਿਲ੍ਹਾ ਪਧਰੀ ਪ੍ਰਚਾਰਕਾਂ ਨੂੰ ਅੱਗੇ ਲਾ ਕੇ ਇਕ ਵਿਸ਼ੇਸ਼ ਲਹਿਰ ਚਲਾਈ ਜਾਵੇਗੀ।  ਇਹ ਪ੍ਰਗਟਾਵਾ ਗੁਰਮਤਿ ਪ੍ਰਚਾਰ ਖ਼ਾਲਸਾ ਦਲ ਦੇ ਪ੍ਰਚਾਰਕਾਂ ਦੀ ਮੋਹਾਲੀ ਵਿਚ ਹੋਈ ਇਕ ਮੀਟਿੰਗ ਤੋਂ ਬਾਅਦ ਦਲ ਦੇ ਮੁੱਖ ਅਹੁਦੇਦਾਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਬਾਬਾ ਮਹਿੰਦਰ ਸਿੰਘ ਭੜੀ ਵਾਲੇ, ਭਾਈ ਉਮਰਾਉ ਸਿੰਘ ਲੰਮਿਆ ਵਾਲੇ, ਹਰਜਿੰਦਰ ਸਿੰਘ ਭੰਗੂ, ਗਿ. ਸਿਮਰਜੋਤ ਸਿੰਘ, ਗਿ. ਅਵਤਾਰ ਸਿੰਘ, ਗਿਆਨੀ ਦਵਿੰਦਰ ਸਿੰਘ ਆਦਿ ਨੇ ਕੀਤਾ। ਆਗੂਆਂ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਲਈ

ਹੁਣ ਧਾਰਮਕ ਸੰਸਥਾਵਾਂ ਨੂੰ ਅਪਣਾ ਨੈਤਿਕ ਫ਼ਰਜ਼ ਸਮਝਦੇ ਹੋਏ ਯੋਗਦਾਨ ਪਾਉਣਾ ਚਾਹੀਦਾ ਹੈ।  ਖ਼ਾਲਸਾ ਦਲ ਪ੍ਰਚਾਰਕਾਂ ਨੇ ਕਿਹਾ ਇਹ ਸਾਜ਼ਸ ਦਾ ਹਿੱਸਾ ਹੈ ਕਿ ਜਿਸ ਪੰਜਾਬ ਦਾ ਨਾਂ ਖੇਡਾਂ, ਫ਼ੌਜ ਅਤੇ ਹਰ ਖੇਤਰ ਵਿਚ ਅੱਗੇ ਚਲਦਾ ਸੀ, ਅੱਜ ਉਸ ਦਾ ਨਾਂ ਨਸ਼ਿਆਂ 'ਚ ਅੱਗੇ ਆ ਰਿਹਾ ਹੈ। ਅੱਜ ਦੀ ਮੀਟਿੰਗ ਵਿਚ ਮੁੱਖ ਦਫ਼ਤਰ ਤੋਂ ਲੈ ਕੇ ਮੀਡੀਆ ਸੰਚਾਲਨ ਆਦਿ ਅਹਿਮ ਫ਼ੈਸਲੇ ਕੀਤੇ ਗਏ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement