ਵਿਜੇ ਸਾਂਪਲਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਵਾਲੇ ਕੱਪ ਚ ਚਾਹ ਪੀ ਕੇ ਕੀਤੀ ਬੇਅਦਬੀ
Published : Jan 19, 2019, 1:16 pm IST
Updated : Jan 19, 2019, 1:16 pm IST
SHARE ARTICLE
Vijay Sampla
Vijay Sampla

ਸਿੱਖ ਕੌਮ ਦੇ 'ਚ ਕਦੇ ਗੁਰੂਆਂ ਨੂੰ ਤੇ ਕਦੇ ਗੁਰੂ ਸਾਹਿਬ ਦੀਆਂ ਤਸਵੀਰਾਂ ਨੂੰ ਤੋੜ-ਮਰੋੜ ਕੇ, ਕਦੇ ਚਾਹ ਵਾਲੇ ਕੱਪਾਂ ਤੇ ਘੁਟ ਲਾਕੇ ਬੇਅਦਬੀਆਂ ਹੋ ਰਹੀਆਂ ਹਨ ...

ਜੋਗਾ, 19 ਜਾਨਵਰੀ (ਮੱਖਣ ਸਿੰਘ ਉੱਭਾ) : ਸਿੱਖ ਕੌਮ ਦੇ 'ਚ ਕਦੇ ਗੁਰੂਆਂ ਨੂੰ ਤੇ ਕਦੇ ਗੁਰੂ ਸਾਹਿਬ ਦੀਆਂ ਤਸਵੀਰਾਂ ਨੂੰ ਤੋੜ-ਮਰੋੜ ਕੇ, ਕਦੇ ਚਾਹ ਵਾਲੇ ਕੱਪਾਂ ਤੇ ਘੁਟ ਲਾਕੇ ਬੇਅਦਬੀਆਂ ਹੋ ਰਹੀਆਂ ਹਨ । ਤਾਜ਼ੀ ਘਟਨਾ ਹੁਣ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀ ਹੈ ਜਿਸ ਵਿਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੇ ਸਾਂਪਲਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

Vijay SamplaVijay Sampla

ਦਸਿਆ ਜਾ ਰਿਹਾ ਹੈ ਕਿ ਵਿਜੇ ਸਾਂਪਲਾ ਆਪਣੇ ਘਰ ਵਿਚ ਜਨਤਾ ਦੀ ਸਮੱਸਿਆ ਸੁਣਦੇ ਸਨ ਇਸ ਦੌਰਾਨ ਵਿਜੇ ਸਾਂਪਲਾ ਇਹ ਭੁੱਲ ਗਏ ਕਿ ਜਿਸ ਚਾਹ ਦੇ ਕੱਪ ਵਿਚ ਚਾਹ ਪੀ ਰਹੇ ਸਨ ਉਸ ਕੱਪ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਸ੍ਰੀ ਨਾਨਕ ਸਾਹਿਬ ਦੁਬਈ ਦੀਆਂ ਤਸਵੀਰਾਂ ਪ੍ਰਕਾਸ਼ਤ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸਿੱਖ ਕੌਮ ਨੂੰ ਨੀਵਾਂ ਦਿਖਾਉਣ ਵਾਸਤੇ ਕਦੇ ਐਮੇਜ਼ੋਨ ਕੰਪਨੀ ਵਲੋਂ ਅਤੇ ਕਦੇ ਕਿਸੇ ਹੋਰ ਕੰਪਨੀ ਵਲੋਂ ਮਿਰਚਾਂ ਵਾਲੀਆਂ ਡੱਬੀਆਂ ਤੇ ਗੁਰੂ ਗੋਬਿੰਦ  ਸਿੰਘ ਦੀਆਂ ਫੋਟੋਆਂ ਛਾਪ ਕੇ ਗੁਰੂ ਸਾਹਿਬਾਨਾਂ ਦੀ ਲਗਾਤਾਰ ਬੇਅਦਬੀ ਹੋ ਰਹੀ ਹੈ।

Vijay SamplaVijay Sampla

ਪਰ ਹਾਲੇ ਤਕ ਨਾ ਹੀ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਸਰਕਾਰ ਨੇ ਇਸ ਵਲ ਕੋਈ ਧਿਆਨ ਦਿਤਾ। ਹੁਣ ਸੰਸਦ ਮੈਂਬਰ ਵਿਜੇ ਸਾਂਪਲਾ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਵਾਲੇ ਕੱਪ 'ਤੇ ਮੂੰਹ ਲਾ ਕੇ ਸਭ ਦੇ ਸਾਹਮਣੇ ਚਾਹ ਦੀਆਂ ਚੁਸਕੀਆਂ ਲੈ ਰਿਹਾ ਸੀ ਤੇ ਸ਼ਰੇਆਮ ਬੇਅਦਬੀ ਕਰਦਾ ਵੇਖਿਆ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਘਟਨਾ ਸਬੰਧੀ ਜਦੋਂ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਜ਼ਿਲ੍ਹਾ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਜੈ ਸਾਂਪਲਾ ਨੂੰ ਤੁਰੰਤ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement