ਦਰਬਾਰ ਸਾਹਿਬ ਵਿਚ ਮੱਥਾ ਟੇਕਣ ਲਈ ਔਰਤਾਂ, ਬਜ਼ੁਰਗਾਂ ਤੇ ਅਪੰਗਾਂ ਦੀ ਹੋਵੇ ਵਖਰੀ ਲਾਈਨ 
Published : May 16, 2018, 8:18 am IST
Updated : May 16, 2018, 8:18 am IST
SHARE ARTICLE
Darbar Sahib
Darbar Sahib

ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਰੋਜ਼ਾਨਾ ਲਗਭਗ ਇਕ ਲੱਖ ਤੋਂ ਵੱਧ ਸੰਗਤ ਮੱਥਾ ਟੇਕਦੀ ਹੈ। ਅਕਾਲ ਤਖ਼ਤ ਦੇ ਸਾਹਮਣੇ ਦਰਸ਼ਨੀ ਡਿਊੜੀ ...

ਅੰਮ੍ਰਿਤਸਰ, : ਪੰਥਕ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਰਬਾਰ ਸਾਹਿਬ ਰੋਜ਼ਾਨਾ ਲਗਭਗ ਇਕ ਲੱਖ ਤੋਂ ਵੱਧ ਸੰਗਤ ਮੱਥਾ ਟੇਕਦੀ ਹੈ। ਅਕਾਲ ਤਖ਼ਤ ਦੇ ਸਾਹਮਣੇ ਦਰਸ਼ਨੀ ਡਿਊੜੀ ਵਿਖੇ ਸੰਗਤ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਬਜ਼ੁਰਗਾਂ, ਨੌਜਵਾਨ ਔਰਤਾਂ, ਬੱਚਿਆਂ ਤੇ ਅਪੰਗ ਸ਼ਰਧਾਲੂਆਂ ਦਾ ਗਰਮੀ ਵਿਚ ਬੁਰਾ ਹਾਲ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਔਰਤਾਂ, ਬਜ਼ੁਰਗਾਂ ਅਤੇ ਅਪੰਗਾਂ ਲਈ ਇਕ ਵਖਰੀ ਲਾਈਨ ਬਣਾਈ ਜਾਵੇ ਤਾਕਿ ਉਹ ਆਰਾਮ ਨਾਲ ਦਰਸ਼ਨ ਕਰ ਸਕਣ। ਦਰਸ਼ਨੀ ਡਿਉਢੀ ਸਥਿਤ ਪੁੱਲ ਤੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਲਈ ਤਿੰਨ ਲਾਈਨਾਂ ਹਨ। ਪਹਿਲੀਆਂ ਦੋ ਲਾਈਨਾਂ ਵਿਚ ਔਰਤਾਂ ਮਰਦ, ਬਜ਼ੁਰਗ, ਬੱਚੇ ਆਦਿ ਹੁੰਦੇ ਹਨ ਤੇ ਤੀਜੀ ਲਾਈਨ 'ਚ ਮੱਥਾ ਟੇਕ ਕੇ ਵਾਪਸ ਆਉਣ ਵਾਲੀ ਸੰਗਤ ਹੁੰਦੀ ਹੈ। 

Darbar SahibDarbar Sahib

ਬਲਦੇਵ ਸਿੰਘ ਸਿਰਸਾ ਨੇ ਗੁਰੁ ਘਰ ਵਿਖੇ ਵੀ.ਆਈ.ਪੀ ਕਲਚਰ ਦੇ ਵੱਧ ਰਹੇ ਰੁਝਾਨ ਨੂੰ ਬੰਦ ਕਰਨ ਦੀ ਗੱਲ ਕਰਦਿਆਂ ਕਿਹਾ ਕਿ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਸਮੇਂ ਵਿਚਲੀ ਛੋਟੀ ਲਾਈਨ ਬਜ਼ੁਰਗਾਂ, ਬੱਚਿਆਂ ਵਾਲੀਆ ਔਰਤਾਂ ਤੇ ਅਪੰਗ ਸ਼ਰਧਾਲੂਆਂ ਲਈ ਰਾਖਵੀਂ ਕੀਤੀ ਜਾਵੇ। ਸਿਰਸਾ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਸੁਝਾਅ ਦਿਤਾ ਹੈ ਕਿ ਔਰਤਾਂ ਤੇ ਮਰਦਾਂ ਲਈ ਵਖਰੀਆਂ-ਵਖਰੀਆਂ ਲਾਈਨਾਂ ਬਣਾਈਆਂ ਜਾਣ। ਉਨਾਂ ਕਿਹਾ ਕਿ ਦਰਬਾਰ ਸਾਹਿਬ ਵਿਚ ਕੀਰਤਨ ਸੁਣਨ ਤੇ ਹੁਕਮਨਾਮਾ ਲੈਣ ਦੌਰਾਨ ਸਿਰਫ਼ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਾਂ ਅਧਿਕਾਰੀ ਹੀ ਬੈਠੇ ਹੁੰਦੇ ਹਨ ਜਿਸ ਕਾਰਨ ਸੰਗਤ ਨੂੰ ਬੈਠ ਕੇ ਬਾਣੀ ਸੁਣਨ ਦਾ ਮੌਕਾ ਨਹੀਂ ਮਿਲਦਾ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement