ਗ੍ਰੰਥੀ ਕਹਿੰਦਾ ਜੇ ਪੈਸਿਆਂ ਦਾ ਮੱਥਾ ਨਹੀਂ ਟੇਕਣਾ ਤਾਂ ਗੁਰਦੁਆਰੇ ਨਾ ਆਇਆ ਕਰੋ, ਪੜ੍ਹੋ ਖ਼ਬਰ
Published : Apr 15, 2019, 1:23 pm IST
Updated : Apr 15, 2019, 2:03 pm IST
SHARE ARTICLE
Granthi
Granthi

ਹੋਰ ਕਿਸੇ ਗੁਰਦੁਆਰੇ 'ਚ ਚਲੇ ਜਾਓ ਸਾਨੂ ਕੋਈ ਲੋੜ ਨੀ ਤੁਹਾਡੀ: ਗ੍ਰੰਥੀ 

ਚੰਡੀਗੜ੍ਹ : ਗੁਰਦੁਆਰਾ ਸਾਹਿਬ ਵਿਚ ਪੈਸਿਆਂ ਤੋਂ ਬਗੈਰ ਮੱਥਾ ਨਾ ਟੇਕਣ ਦੀ ਵਾਪਰੀ ਮੰਦਭਾਗੀ ਘਟਨਾ ਨਾਲ ਸਿੱਖ ਧਰਮ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ। ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਬਗੈਰ ਪੈਸਿਆਂ ਤੋਂ ਨਤਮਸਤਕ ਹੋਣ ਜਾਂ ਲੰਗਰ ਛਕਣ ਲਈ ਆ ਸਕਦਾ ਹੈ ਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿਚ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ।

ਦੱਸ ਦਈਏ ਕਿ ਗੁਰੂ ਘਰ ਸਭ ਦੇ ਸਾਂਝੇ ਹੁੰਦੇ ਹਨ, ਇਥੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਵਿਤਕਰੇ ਦੇ ਆ ਜਾ ਸਕਦਾ ਹੈ ਪਰ ਇਥੇ ਇਕ ਮਾਮਲਾ ਅਜਿਹਾ ਸਾਹਮਣੇ ਆਇਆ ਹੈ ਇਕ ਗ੍ਰੰਥੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਕੀ ਕਹਿਾ ਰਿਹਾ ਹੈ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ। ਗ੍ਰੰਥੀ ਨੇ ਕਿਹਾ ਹੋਰ ਕਿਸੇ ਗੁਰਦੁਆਰੇ 'ਚ ਚਲੇ ਜਾਓ ਸਾਨੂ ਕੋਈ ਲੋੜ ਨੀ ਤੁਹਾਡੀ ਹੈ। ਲੱਗੀ ਜਾਣ ਮੁੰਡੇ ਨਸ਼ਿਆਂ 'ਤੇ ਅਸੀਂ ਮੁੰਡਿਆਂ ਦਾ ਠੇਕਾ ਨੀ ਲਿਆ। ਬਿਜਲੀ ਦੇ ਬਿਲ ਕੌਣ ਭਰੂ, ਸਾਡੇ ਪਿਓ ਦੀ ਜ਼ਮੀਨ ਨੀ ਇਹ ਹੈ।

GranthiGranthi

ਗ੍ਰੰਥੀ ਨੇ ਕਿਹਾ ਕਿ ਜਿਹੜਾ ਵੀ ਆਵੇ ਪੈਸਿਆਂ ਦਾ ਮੱਥਾ ਟੇਕੇ। ਸੰਗਤ ਅਤੇ ਗ੍ਰੰਥੀ ਵਿਚਾਲੇ ਗੁਰਦੁਆਰੇ ਆਉਣ ਪਿੱਛੇ ਵੱਡੀ ਬਹਿਸ ਹੋ ਗਈ। ਘਟਨਾ ਦੇ ਸਥਾਨ ਦਾ ਅਦਾਰਾ ਕੋਈ ਪੁਸ਼ਟੀ ਨਹੀਂ ਕਰਦਾ। ਗੁਰੂ ਨਾਨਕ ਦੇਵ ਜੀ ਦਾ ਘਰ ਸਭ ਲਈ ਸਾਂਝਾ ਤੇ ਖੁੱਲ੍ਹਾ ਹੈ, ਇਥੇ ਕਿਸੇ ਜਾਤ, ਧਰਮ, ਦੇ ਵਿਅਕਤੀ ਨੂੰ ਆਉਣ ਤੋਂ ਕੋਈ ਮਨਾਹੀ ਨਹੀਂ ਹੈ। ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਇਸ ਘਟਨਾ ਨੇ ਹਰ ਇਕ ਸਿੱਖ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ। ਉਕਤ ਲੋਕਾਂ ਨੇ ਕਿਹਾ ਕਿ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement