ਨਿਊਜ਼ੀਲੈਂਡ 'ਚ ਅੰਮ੍ਰਿਤਧਾਰੀ ਸਿੱਖ ਨੂੰ ਬਿਨਾਂ ਕ੍ਰਿਪਾਨ ਦੇ ਕੰਮ 'ਤੇ ਆਉਣ ਲਈ ਕਿਹਾ
Published : Aug 14, 2020, 8:08 am IST
Updated : Aug 14, 2020, 8:08 am IST
SHARE ARTICLE
Sikh
Sikh

ਕੰਪਨੀ ਨੇ ਕਿਹਾ, ਕ੍ਰਿਪਾਨ ਪਾਉਣੀ ਹੈ ਤਾਂ ਨਿਊਜ਼ੀਲੈਂਡ ਪੁਲਿਸ ਕੋਲੋਂ ਚਿੱਠੀ ਲੈ ਕੇ ਆਉ

ਔਕਲੈਂਡ  (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਿਚ ਕ੍ਰਿਪਾਨ ਦੀ ਕਾਨੂੰਨੀ ਮਾਨਤਾ ਵਾਲਾ ਇਕ ਸੋਧ ਬਿਲ ਭਾਵੇਂ ਪਾਰਲੀਮੈਂਟ ਵਿਚ ਹੈ ਪਰ 'ਕ੍ਰਾਈਮ ਐਕਟ 1961 ਸੈਕਸ਼ਨ 202 (ਏ) (4)' ਤਹਿਤ ਬਿਨਾਂ ਕਾਰਨ ਚਾਕੂ (ਕ੍ਰਿਪਾਨ) ਨੂੰ ਜਨਤਾ ਵਿਚ ਨਹੀਂ ਲਿਜਾਇਆ ਜਾ ਸਕਦਾ ਬਸ਼ਰਤੇ ਕਿ ਇਸ ਦਾ ਕੋਈ ਜਾਇਜ਼ ਕਾਰਨ ਹੋਵੇ। ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਕ੍ਰਿਪਾਨ ਪਹਿਨਣਾ ਇਕ ਜਾਇਜ਼ ਕਾਰਨ ਮੰਨਿਆ ਜਾਂਦਾ ਹੈ ਜਿਸ ਦੀ ਸਿੱਖਾਂ ਨੂੰ ਇਥੇ ਛੋਟ ਦਿਤੀ ਗਈ ਹੈ।

KirpanKirpan

ਜਿੰਨੀ ਦੇਰ ਤਕ ਇਹ ਕ੍ਰਿਪਾਨ ਕਿਸੀ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਵਰਤੀ ਗਈ ਹੋਵੇ ਉਨੀ ਦੇਰ ਤਕ ਇਸ ਨੂੰ ਅਪਰਾਧਕ ਸ਼੍ਰੇਣੀ ਵਿਚ ਨਹੀਂ ਰਖਿਆ ਜਾਂਦਾ।
ਇਸ ਹੱਕ ਦੇ ਬਾਵਜੂਦ ਉਟਾਹੂਹੂ ਦੀ ਇਕ ਟਰਾਂਸਪੋਰਟ ਕੰਪਨੀ ਵਿਚ ਟਰੱਕ ਡਰਾਈਵਰ ਵਜੋਂ ਅਕਤੂਬਰ 2019 ਤੋਂ ਸ੍ਰੀ ਸਾਹਿਬ (ਛੋਟੀ ਕ੍ਰਿਪਾਨ) ਪਹਿਨ ਕੇ ਕੰਮ ਕਰਦੇ ਇਥੋਂ ਦੇ ਨਾਗਰਿਕ ਸ. ਅਮਨਦੀਪ ਸਿੰਘ ਨੂੰ ਲਗਭਗ 8-9 ਮਹੀਨੇ ਬਾਅਦ ਜਾ ਕੇ ਕ੍ਰਿਪਾਨ ਪਹਿਨਣ ਦੀ ਮੁਸ਼ਕਲ ਆ ਗਈ ਹੈ।

File Photo File Photo

ਕੰਪਨੀ ਨੇ ਇਹ ਸਾਰੀਆਂ ਦਲੀਲਾਂ ਰੱਦ ਕਰਦਿਆਂ ਇਸ ਨੌਜਵਾਨ ਨੂੰ ਨਿਊਜ਼ੀਲੈਂਡ ਪੁਲਿਸ ਦੀ ਚਿੱਠੀ ਲਿਆਉਣ ਲਈ ਕਿਹਾ ਜਿਸ ਵਿਚ ਕਿਹਾ ਜਾਵੇ ਕਿ ਕ੍ਰਿਪਾਨ ਪਹਿਨ ਕੇ ਕੰਮ ਵਾਲੇ ਸਥਾਨ ਉਤੇ ਕੰਮ ਕਰਨ ਦੀ ਕਾਨੂੰਨੀ ਇਜਾਜ਼ਤ ਹੈ। 4 ਜੂਨ ਦੀ ਇਸ ਮੰਗ ਤੋਂ ਬਾਅਦ ਅੱਜ ਤਕ ਪੁਲਿਸ ਨੇ ਇਸ ਨੂੰ ਚਿੱਠੀ ਨਹੀਂ ਉਪਲਬਧ ਕਰਵਾਈ। ਲਾਕਡਾਊਨ ਵਰਗੀ ਔਖੀ ਘੜੀ ਵਿਚ ਸੱਭ ਨੂੰ ਕੰਮ ਦੀ ਜ਼ਰੂਰਤ ਹੈ

KirpanKirpan

ਪਰ ਇਕ ਚਿੱਠੀ ਕਰ ਕੇ ਇਸ ਨੂੰ ਕੰਮ 'ਤੇ ਜਾਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਕੰਪਨੀ ਕਹਿੰਦੀ ਹੈ ਕਿ ਬਿਨਾਂ ਕ੍ਰਿਪਾਨ ਪਹਿਨੇ ਕੰਮ 'ਤੇ ਆ ਜਾਉ ਪਰ ਇਹ ਨੌਜਵਾਨ ਸਿੱਖੀ ਉਤੇ ਦ੍ਰਿੜ ਹੈ ਅਤੇ ਕ੍ਰਿਪਾਨ ਲਾਹ ਕੇ ਕੰਮ ਉਤੇ ਜਾਣ ਨੂੰ ਤਿਆਰ ਨਹੀਂ ਹੋਇਆ ਅਤੇ ਪਿਛਲੇ ਕਈ ਦਿਨਾਂ ਤੋਂ ਕੰਮ 'ਤੇ ਵੀ ਨਹੀਂ ਗਿਆ। ਇਸ ਸਬੰਧੀ ਇਕ ਪੰਜਾਬੀ ਪੁਲਿਸ ਸਾਰਜੰਟ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਉਤੇ ਉਨ੍ਹਾਂ ਦੀ ਕਾਨੂੰਨੀ ਟੀਮ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਇਸ ਦਾ ਹੱਲ ਕੱਢ ਦੇਣਗੇ। ਇਹ ਮਾਮਲਾ ਅੱਗੇ ਸੀਨੀਅਰ ਅਫ਼ਸਰਾਂ ਕੋਲ ਵਲਿੰਗਟਨ ਭੇਜਿਆ ਹੋਇਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement