ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਜਲ ਪ੍ਰਵਾਹ ਦੀ ਬਜਾਏ ਦਬਾਉਣ ਦਾ ਫ਼ੈਸਲਾ
Published : Apr 14, 2019, 8:25 am IST
Updated : Apr 14, 2019, 8:25 am IST
SHARE ARTICLE
Family members planting ashes on pressing
Family members planting ashes on pressing

'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਸ. ਮਨਜਿੰਦਰ ਸਿੰਘ ਕਾਕਾ ਉੜਾਂਗ ਦੀ ਅਗਵਾਈ ਵਿਚ ਪਿੰਡ ਉੜਾਂਗ ਦੇ ਫੱਤਾ ਪੱਤੀ ਦੇ ਵਾਸੀਆਂ ਵਲੋਂ ਸਿਹਤਮੰਦ ਫ਼ੈਸਲਾ ਕਰਦਿਆਂ

ਸ੍ਰੀ ਮੁਕਤਸਰ ਸਾਹਿਬ-ਪੰਨੀਵਾਲਾ : 'ਉੱਚਾ ਦਰ ਬਾਬੇ ਨਾਨਕ ਦਾ' ਦੇ ਲਾਈਫ਼ ਮੈਂਬਰ ਸ. ਮਨਜਿੰਦਰ ਸਿੰਘ ਕਾਕਾ ਉੜਾਂਗ ਦੀ ਅਗਵਾਈ ਵਿਚ ਪਿੰਡ ਉੜਾਂਗ ਦੇ ਫੱਤਾ ਪੱਤੀ ਦੇ ਵਾਸੀਆਂ ਵਲੋਂ ਸਿਹਤਮੰਦ ਫ਼ੈਸਲਾ ਕਰਦਿਆਂ ਕਿਸੇ ਵੀ ਮ੍ਰਿਤਕ ਪ੍ਰਾਣੀ ਦੇ ਫੁੱਲ (ਅਸਥੀਆਂ) ਜਲ ਪ੍ਰਵਾਹ ਨਹੀਂ ਕਰਨਗੇ ਬਲਕਿ ਡੂੰਘਾ ਟੋਆ ਪੁੱਟ ਕੇ ਅਸਥੀਆਂ ਦਬਾ ਦਿਤੀਆਂ ਜਾਇਆ ਕਰਨਗੀਆਂ, ਤਾਂ ਕਿ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਜਿੰਦਰ ਸਿੰਘ ਕਾਕਾ ਉੜਾਂਗ ਨੇ ਦੱਸਿਆ ਕਿ ਪਿੰਡ ਦੀ ਫੱਤਾ ਪੱਤੀ ਦੇ ਮੈਂਬਰ ਹਰਮੀਕ ਸਿੰਘ ਦੀ ਪੀਲੀਏ ਦੀ ਸੰਖੇਪ ਬੀਮਾਰੀ ਉਪਰੰਤ ਮੌਤ ਹੋ ਗਈ।

ਪੰਜਾਬ ਵਿਚ ਪਾਣੀ ਦੇ ਪ੍ਰਦੂਸ਼ਣ ਕਾਰਨ ਇਹ ਬੀਮਾਰੀ ਦਿਨੋਂ ਦਿਨ ਅਪਣੇ ਪੈਰ ਪਸਾਰ ਰਹੀ ਹੈ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਪਿੰਡ ਉੜਾਂਗ ਦੀ ਫੱਤਾ ਪੱਤੀ ਦੇ ਸਮੂਹ ਵਸਨੀਕਾਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਅੱਗੇ ਤੋਂ ਕਿਸੇ ਵੀ ਮ੍ਰਿਤਕ ਵਿਅਕਤੀ ਦੀਆਂ ਅਸਥੀਆਂ ਪਾਣੀ ਵਿਚ ਪ੍ਰਵਾਹ ਨਹੀਂ ਕੀਤੇ ਜਾਣਗੇ। ਇਸ ਮੌਕੇ ਸਵ. ਹਰਮੀਕ ਸਿੰਘ ਦੇ ਬੇਟੇ ਪਰਤੀਕ ਸਿੰਘ ਨੇ ਪਿੰਡ ਉੜਾਂਗ ਦੇ ਸ਼ਮਸ਼ਾਨ ਘਾਟ ਵਿੱਚ ਡੂੰਘਾ ਟੋਇਆ ਪੁੱਟ ਕੇ ਅਸਥੀਆਂ ਦਬਾ ਦਿੱਤੀਆਂ

ਅਤੇ ਉਪਰ ਬੂਟਾ ਲਗਾਇਆ ਗਿਆ ਤਾਂ ਕਿ ਵਾਤਾਵਰਣ ਸਾਫ਼ ਰਹੇ। ਇਸ ਮੌਕੇ ਹਰਮੀਕ ਸਿੰਘ ਦੇ ਵੱਡੇ ਭਰਾ ਰਾਜ ਸਿੰਘ, ਕਾਕਾ ਉੜਾਂਗ, ਸਾਜਨ ਬਰਾੜ, ਇਕਬਾਲ ਸਿੰਘ, ਸੁਖਮੰਦਰ ਸਿੰਘ ਕਿੰਦਾ, ਜਸ਼ਨ, ਰਿੱਕੀ ਸਿੱਧੂ ਅਤੇ ਤੇਜਵਿੰਦਰ ਸਿੰਘ ਆਦਿ ਹਾਜਰ ਸਨ। ਸਵ. ਹਰਮੀਕ ਸਿੰਘ ਨਮਿਤ ਪਾਠ ਦੇ ਭੋਗ ਤੇ ਕੀਰਤਨ ਸਮਾਗਮ ਮਿਤੀ 19 ਅਪ੍ਰੈਲ 2019 ਨੂੰ ਪਿੰਡ ਉੜਾਂਗ ਦੇ ਗੁਰਦੁਆਰਾ ਸਾਹਿਬ ਵਿਖੇ ਦੁਪਹਿਰ 12-00 ਵਜੇ ਤੋਂ 1-00 ਤਕ ਹੋਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement