Sri Guru Granth Sahib Ji Beadbi Case: ਹੁਸ਼ਿਆਰਪੁਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ; ਗ੍ਰੰਥੀ ਸਿੰਘ ਨੇ 14 ਅੰਗ ਕੀਤੇ ਖੰਡਿਤ
Published : Dec 12, 2023, 3:02 pm IST
Updated : Dec 12, 2023, 3:02 pm IST
SHARE ARTICLE
Sri Guru Granth Sahib Ji Beadbi at hoshiarpur village
Sri Guru Granth Sahib Ji Beadbi at hoshiarpur village

ਪੁਲਿਸ ਨੇ ਮੁਲਜ਼ਮ ਦਲੇਰ ਸਿੰਘ ਨੂੰ ਕੀਤਾ ਗ੍ਰਿਫ਼ਤਾਰ

Sri Guru Granth Sahib Ji Beadbi Case:  ਜ਼ਿਲ੍ਹੇ ਵਿਚ ਉੜਮੁੜ ਟਾਂਡਾ ਦੇ ਬੇਟ ਖੇਤਰ ਨਾਲ ਸਬੰਧਤ ਪਿੰਡ ਭੂਲਪੁਰ ਵਿਖੇ ਗੁਰਦੁਆਰਾ 108 ਸੰਤ ਬਾਬਾ ਰਘਵੀਰ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜਮ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਗ ਖੰਡਿਤ ਕੀਤੇ ਗਏ। ਘਟਨਾ ਦੀ ਸੂਚਨਾ ਮਿਲਣ ਤੇ ਡੀਐਸਪੀ ਟਾਂਡਾ ਕੁਲਵੰਤ ਸਿੰਘ ਅਤੇ ਐਸਐਚੳ ਟਾਂਡਾ ਉਂਕਾਰ ਸਿੰਘ ਬਰਾੜ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਿੰਡ ਭੂਲਪੁਰ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ। ਪੁਲਿਸ ਨੇ ਮੁਲਜ਼ਮ ਦਲੇਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਚੌਹਾਣਾ ਨੂੰ ਮੌਕੇ ’ਤੇ ਗ੍ਰਿਫਤਾਰ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਕਮੇਟੀ ਪ੍ਰਧਾਨ ਨਿਰੰਜਣ ਸਿੰਘ ਅਤੇ ਗ੍ਰੰਥੀ ਮਲਕੀਤ ਸਿੰਘ ਨੇ ਦਸਿਆ ਕਿ ਮਿਤੀ 4 ਨਵੰਬਰ 2023 ਤੋਂ 6 ਨਵੰਬਰ ਨੂੰ ਦਲੇਰ ਸਿੰਘ ਦੇ ਘਰ ਉਸ ਦੀ ਮਾਤਾ ਦੀ ਮੌਤ ਸਬੰਧੀ ਪਿੰਡ ਚੌਹਾਣਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ। ਇਸ ਦੌਰਾਨ ਦਲੇਰ ਸਿੰਘ ਨੇ ਪਾਠ ਕਰਦੇ ਗ੍ਰੰਥੀ ਸਿੰਘ ਨੂੰ ਲੰਗਰ ਛਕਾਉਣ ਦੇ ਬਹਾਨੇ ਉਠਾ ਕੇ ਖੁਦ ਪਾਠ ਕਰਨ ਬੈਠ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਖੰਡਿਤ ਕਰ ਦਿਤਾ, ਪਰ ਇਸ ਸਬੰਧੀ ਕਿਸੇ ਵੀ ਗ੍ਰੰਥੀ ਸਿੰਘ ਨੂੰ ਪਤਾ ਨਹੀਂ ਲੱਗਿਆ ।

ਇਸ ਤੋਂ ਕਰੀਬ ਇਕ ਹਫਤੇ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪਿੰਡ ਵਿਚ ਕਿਸੇ ਹੋਰ ਦੇ ਘਰ ਅਖੰਡ ਪਾਠ ਸਬੰਧੀ ਲਿਜਾਏ ਗਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਗੁਰਦੁਆਰਾ ਕਮੇਟੀ ਨੂੰ ਜਾਣਕਾਰੀ ਮਿਲੀ , ਜਿਸ ਤੋਂ ਬਾਅਦ ਗੁਰਦੁਆਰਾ ਕਮੇਟੀ ਵਲੋਂ ਅਪਣੇ ਤੌਰ ਤੇ ਜਾਂਚ ਪੜਤਾਲ ਆਰੰਭ ਕੀਤੀ ਗਈ। ਗੁਰਦੁਆਰਾ ਕਮੇਟੀ ਨੇ ਸ਼ੱਕ ਹੋਣ ’ਤੇ ਉਕਤ ਦਲੇਰ ਸਿੰਘ ਨੂੰ ਬੁਲਾਇਆ ਤਾਂ ਉਹ ਟਾਲ-ਮਟੋਲ ਕਰਨ ਲੱਗਿਆ। ਸੋਮਵਾਰ ਨੂੰ ਉਕਤ ਮੁਲਜ਼ਮ ਨੂੰ ਗੁਰਦੁਆਰਾ ਕਮੇਟੀ ਵਲੋਂ ਫਿਰ ਬੁਲਾਇਆ ਗਿਆ ਅਤੇ ਦਲੇਰ ਸਿੰਘ ਗੁਰਦੁਆਰਾ ਕਮੇਟੀ ਕੋਲ ਪੇਸ਼ ਹੋਇਆ ਅਤੇ ਉਸ ਨੇ ਅਪਣਾ ਗੁਨਾਹ ਕਬੂਲ ਕੀਤਾ।

ਦਸਿਆ ਜਾ ਰਿਹਾ ਹੈ ਕਿ ਦਲੇਰ ਸਿੰਘ ਕੁੱਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਪਾਠ ਕਰਦਾ ਸੀ ਪਰ ਆਦਤਾਂ ਸਹੀ ਨਾ ਹੋਣ ਕਾਰਨ ਕਮੇਟੀ ਨੇ ਉਸ ਨੂੰ ਪਾਠ ਕਰਨ ਤੋਂ ਇਨਕਾਰ ਕਰ ਦਿਤਾ ਸੀ। ਇਸ ਦੇ ਚਲਦਿਆਂ ਹੀ ਉਸ ਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿਤਾ ਹੈ। ਬੇਅਦਬੀ ਦੀ ਸੂਚਨਾ ਮਿਲਣ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਥਾਣਾ ਟਾਂਡਾ ਪਹੁੰਚੇ ਅਤੇ ਗੁਰਦੁਆਰਾ ਕਮੇਟੀ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

 (For more news apart from Sri Guru Granth Sahib Ji Beadbi at hoshiarpur village, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement