Panthak News: ਜਥੇਦਾਰਾਂ ਦੀ ਮੀਟਿੰਗ ’ਚ ਗਿਆਨੀ ਗੁਰਦਿਆਲ ਸਿੰਘ ਨੂੰ ਸ਼ਾਮਲ ਕਰਨ ’ਤੇ ਨਵਾਂ ਵਿਵਾਦ ਛਿੜਿਆ
Published : Apr 12, 2024, 7:09 am IST
Updated : Apr 12, 2024, 8:09 am IST
SHARE ARTICLE
Controversy over presence of Giani Gurdial Singh in the meeting of Jathedars
Controversy over presence of Giani Gurdial Singh in the meeting of Jathedars

ਪੰਥਕ ਗਲਿਆਰਿਆਂ ਵਿਚ ਰੋਸ, ਗਿਆਨੀ ਰਘਬੀਰ ਸਿੰਘ ਨੇ ਹੀ ਅਕਾਲ ਤਖ਼ਤ ਦੀ ਪ੍ਰੰਪਰਾਵਾਂ ਨੂੰ ਤਾਰ-ਤਾਰ ਕੀਤਾ

Panthak News: ਕਲ ਤਕ ਜਿਸ ਗਿਆਨੀ ਗੁਰਦਿਆਲ ਸਿੰਘ ਵਧੀਕ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਤਖ਼ਤ ਸਾਹਿਬ ਦੇ ਪ੍ਰਬੰਧ ਅਤੇ ਮਰਿਆਦਾ ਨੂੰ ਵਿਗਾੜਣ ਵਾਲਾ ਕਿਹਾ ਜਾਂਦਾ ਸੀ ਅੱਜ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰਾਂ ਦੀ ਮੀਟਿੰਗ ਵਿਚ ਬੁਲਾਇਆ ਜਾਂਦਾ ਹੈ।

ਬੀਤੀ 9 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਬੁਲਾਈ ਜਥੇਦਾਰਾਂ ਦੀ ਇਕੱਤਰਤਾ ਵਿਚ ਗਿਆਨੀ ਗੁਰਦਿਆਲ ਸਿੰਘ ਨੂੰ ਸ਼ਾਮਲ ਕਰਨ ਤੇ ਨਵਾਂ ਵਿਵਾਦ ਛਿੜ ਗਿਆ ਹੈ। ਪੰਥਕ ਗਲਿਆਰਿਆਂ ਵਿਚ ਇਸ ਦਾ ਰੋਸ ਹੈ ਕੀ ਗਿਆਨੀ ਰਘਬੀਰ ਸਿੰਘ ਨੇ ਹੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਆਦਾ ਅਤੇ ਪ੍ਰੰਪਰਾਵਾਂ ਨੂੰ ਤਾਰ ਤਾਰ ਕੀਤਾ ਹੈ।

ਪੰਥਕ ਸ਼ਖ਼ਸੀਅਤਾਂ ਦਾ ਰੋਸ ਹੈ ਕੀ 6 ਦਸੰਬਰ 2022 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਾਸੀਲ ਤੋਂ ਜਥੇਦਾਰਾਂ ਨੇ ਅਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਭਾਈ ਗੁਰਦਿਆਲ ਸਿੰਘ ਜਿਹੜਾ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉਸ ਸਮੇਂ ਦੇ ਮੀਤ ਗ੍ਰੰਥੀ ਦੀ ਸੇਵਾ ਕਰ ਰਹੇ ਸਨ ਨੂੰ  ਤਬਦੀਲ ਕੀਤਾ ਜਾਵੇ ਕਿਉਂਕਿ ਜਥੇਦਾਰਾਂ ਦੇ ਧਿਆਨ ਵਿਚ ਆਇਆ ਕਿ ਪ੍ਰਬੰਧ ਨੂੰ ਵਿਗਾੜਣ ਵਿਚ ਮੁੱਖ ਸਾਜ਼ਸ਼ਕਰਤਾ ਹੈ ਅਤੇ ਪ੍ਰਬੰਧ ਨੂੰ ਵਿਗਾੜਣ ਅਤੇ ਸਾਰੇ ਗੇਮ ਪਲਾਨ ਕਰਨ ਵਾਲਾ ਇਹ ਵਿਅਕਤੀ ਹੈ।

9 ਅਪ੍ਰੈਲ ਨੂੰ ਜਥੇਦਾਰਾਂ ਦੀ ਇਕੱਤਰਤਾ ਵਿਚ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਗਿਆਨੀ ਗੁਰਦਿਆਲ ਸਿੰਘ ਨੂੰ ਸ਼ਾਮਲ ਕਰਨ ਤੇ ਪੰਥਕ ਹਲਕਿਆਂ ਵਿਚ ਰੋਸ ਦੀ ਲਹਿਰ ਹੈ ਕਿ ਜਿਹੜਾ ਵਿਅਕਤੀ ਅਕਾਲ ਤਖ਼ਤ ਸਾਹਿਬ ਤੋਂ ਸਾਜ਼ਸ਼ਕਰਤਾ ਕਰਾਰ ਦਿਤਾ ਗਿਆ ਹੋਵੇ ਉਸ ਨੂੰ ਪੰਥ ਦੇ ਹਿਤਾਂ ਲਈ ਕੀਤੇ ਜਾਣ ਵਾਲੇ ਫ਼ੈਸਲੇ ਵਿਚ ਸ਼ਾਮਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਕਾਬਲੀਅਤ ’ਤੇ ਸਵਾਲੀਆਂ ਨਿਸ਼ਾਨ ਲੱਗਾ ਰਿਹਾ ਹੈ। ਇਸ ਸਬੰਧੀ ਗਿਆਨੀ ਗੁਰਦਿਆਲ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਜਵਾਬ ਦੇ ਸਕਦੇ ਹਨ। ਦੂਜੇ ਪਾਸੇ ‘ਜਥੇਦਾਰ’ ਦੇ ਦਫ਼ਤਰ ਨੇ ਇਸ ਮਾਮਲੇ ’ਤੇ ਚੁੱਪ ਹੀ ਧਾਰਨੀ ਬਿਹਤਰ ਸਮਝੀ।

 (For more Punjabi news apart from Controversy erupted over presence of Giani Gurdial Singh in the meeting of Jathedars, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement