ਪ੍ਰਚਾਰਕਾਂ ਦੀ ਕੁੱਟਮਾਰ ਕੌਮ ਲਈ ਸ਼ਰਮਨਾਕ : ਜਾਚਕ
Published : May 10, 2018, 8:23 am IST
Updated : May 10, 2018, 8:23 am IST
SHARE ARTICLE
Jagtar Singh Jachak
Jagtar Singh Jachak

ਇਕ ਪਾਸੇ ਤਾਂ ਦਸਤਾਰ ਨੂੰ ਗੁਰੂ ਬਖ਼ਸ਼ੀ ਸਿੱਖ ਸਰਦਾਰੀ ਦੀ ਪਛਾਣ, ਸ਼ਾਨ ਤੇ ਸਵੈਮਾਣ ਦਾ ਪ੍ਰਤੀਕ ਦੱਸ ਕੇ ਇਸ ਦੀ ਸਲਾਮਤੀ ਲਈ ਕੌਮ ਲੜਾਈ ਲੜ ਰਹੀ ਹੈ। ਦੂਜੇ ਪਾਸੇ ਅਪਣੇ . ..

ਕੋਟਕਪੂਰਾ ਇਕ ਪਾਸੇ ਤਾਂ ਦਸਤਾਰ ਨੂੰ ਗੁਰੂ ਬਖ਼ਸ਼ੀ ਸਿੱਖ ਸਰਦਾਰੀ ਦੀ ਪਛਾਣ, ਸ਼ਾਨ ਤੇ ਸਵੈਮਾਣ ਦਾ ਪ੍ਰਤੀਕ ਦੱਸ ਕੇ ਇਸ ਦੀ ਸਲਾਮਤੀ ਲਈ ਕੌਮ ਲੜਾਈ ਲੜ ਰਹੀ ਹੈ। ਦੂਜੇ ਪਾਸੇ ਅਪਣੇ ਆਪ ਨੂੰ ਟਕਸਾਲੀ ਸਿੰਘ ਅਖਵਾਉਣ ਵਾਲੇ ਆਪ ਹੀ ਗੁਰਸਿੱਖ ਪ੍ਰਚਾਰਕਾਂ ਦੀਆਂ ਦਸਤਾਰਾਂ ਨੂੰ ਪੈਰਾਂ ਵਿਚ ਰੋਲ ਰਹੇ ਹਨ ਅਤੇ ਪ੍ਰਚਾਰਕਾਂ ਦੀ ਕੁੱਟਮਾਰ ਕੌਮ ਲਈ ਸ਼ਰਮਨਾਕ ਘਟਨਾਵਾਂ ਹਨ। ਇਹ ਵਿਚਾਰ ਹਨ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨਿਊਯਾਰਕ ਤੋਂ ਪ੍ਰੈੱਸ ਨੋਟ ਰਾਹੀਂ ਭੇਜਦਿਆਂ ਦਸਿਆ ਕਿ ਗਿਆਨੀ ਅਮਰੀਕ ਸਿੰਘ ਚੰਡੀਗੜ ਵਾਲੇ ਨਾਲ ਮੇਰੀ ਯੂ. ਕੇ. ਵਿਖੇ ਗੱਲਬਾਤ ਹੋਈ ਹੈ।

JachakJagtar Singh Jachak

ਉਸ ਨੇ ਦਸਿਆ ਕਿ ਮੈਂ ਤਾਂ ਸੰਗਤੀ ਫ਼ੈਸਲੇ ਮੁਤਾਬਕ ਗੁਰਦੁਆਰਾ ਸਾਊਥਹਾਲ ਲੰਡਨ ਵਿਖੇ ਪੰਜ ਸਿੰਘਾਂ ਨੂੰ ਗੁਰੂ-ਰੂਪ ਜਾਣ ਕੇ ਗੱਲਬਾਤ ਕਰਨ ਲਈ ਤੁਰਿਆ ਪਰ ਉਨ੍ਹਾਂ ਨੇ ਕਮਰੇ ਵਿਚ ਲਿਜਾ ਕੇ ਵਿਸ਼ਵਾਸ਼ਘਾਤ ਕੀਤਾ, ਕੇਸਾਂ ਤੋਂ ਫੜ ਕੇ ਸੁੱਟ ਲਿਆ ਤੇ ਬੁਰੀ ਤਰ੍ਹਾਂ ਕੁਟਿਆ। ਗਾਲਾਂ ਕਢਦਿਆਂ ਬਸ ਇਹੀ ਕਹਿ ਰਹੇ ਸਨ 'ਪੰਥਪ੍ਰੀਤ ਦੀ ਪੱਗ ਦਾ ਫ਼ਿਕਰ ਕਰਨ ਵਾਲਿਆ, ਹੁਣ ਅਪਣੀ ਪੱਗ ਬਚਾ ਲੈ'। ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਅਜਿਹੀਆਂ ਘਟਨਾਵਾਂ ਦੀ ਨਿਖੇਧੀ ਕਰਨੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement