ਦਰਬਾਰ ਸਾਹਿਬ ਪੁੱਜੀਆਂ ਸੰਗਤਾਂ ਨੇ 'ਬਾਦਲਾਂ ਦੀ ਸੇਵਾ' ਨੂੰ ਮੌਕਾਪ੍ਰਸਤੀ ਕਰਾਰ ਦਿਤਾ
Published : Dec 9, 2018, 1:14 pm IST
Updated : Dec 9, 2018, 4:36 pm IST
SHARE ARTICLE
Navjot Kaur Sidhu
Navjot Kaur Sidhu

ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ 'ਤੇ ਬਾਦਲਾਂ ਦਾ ਕਬਜ਼ਾ.......

ਅੰਮ੍ਰਿਤਸਰ : ਹਰਿਮਿੰਦਰ ਸਾਹਿਬ ਪੁੱਜੀਆਂ ਸੰਗਤਾਂ ਨੇ ਬਾਦਲਾਂ ਦੀ ਸੇਵਾ ਨੂੰ ਮੌਕਾਪ੍ਰਸਤੀ ਕਰਾਰ ਦਿਤਾ ਹੈ। ਸਿੱਖ ਸੰਗਠਨਾਂ ਨੇ ਬਾਦਲਾਂ ਦੀ ਸੇਵਾ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਦੇ ਰਾਜ ਕਾਲ ਸਮੇਂ ਸਿਰੇ ਦੀ ਲੁੱਟ ਹੋਈ ਹੈ। ਬੇਅਦਬੀਆਂ ਅਤੇ ਸਿਰੇ ਦੀ ਜਨਤਕ ਲੁੱਟ ਕਰ ਕੇ ਮੁੜ ਗੁਰੂ ਘਰ ਆ ਕੇ ਮਾਫ਼ੀ ਮੰਗਣੀ ਪ੍ਰਮਾਤਮਾ ਨੂੰ ਪ੍ਰਵਾਨ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਪਰਵਾਰ ਦੀ ਅਗਵਾਈ ਹੇਠ ਚਲ ਰਹੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਤੋਂ ਆਜ਼ਾਦ ਕਰਵਾਉਣ ਲਈ ਪੰਥਕ ਸੰਗਠਨ ਘੋਲ ਕਰ ਰਹੇ ਹਨ।

ਬਾਦਲਾਂ ਦੀ ਮਨਮਰਜ਼ੀ ਦੇ ਜਥੇਦਾਰ ਤਖ਼ਤਾਂ 'ਤੇ ਲੱਗੇ ਹਨ। ਇਸ ਕਰ ਕੇ ਸਿੱਖ ਧਾਰਮਕ ਸੰਗਠਨ ਬਾਦਲਾਂ ਦੀ ਬੁਕਲ 'ਚ ਹੋਣ ਕਰ ਕੇ ਆਮ ਸਿੱਖਾਂ ਨੂੰ ਨਿਆਂ ਨਹੀਂ ਮਿਲ ਰਿਹਾ। ਸਿੱਖ ਕੌਮ 'ਚ ਗਿਰਾਵਟ ਆਈ ਹੈ। ਸਿੱਖ ਸੰਗਠਨਾਂ ਦਾ ਕਹਿਣਾ ਹੈ ਕਿ ਬਾਦਲਾਂ ਦੀ ਸੇਵਾ ਸਿਆਸਤ ਤੋਂ ਪ੍ਰੇਰਤ ਹੈ। ਅਗਲੇ ਸਾਲ ਹੋ ਰਹੀਆਂ ਚੋਣਾਂ ਲਈ ਸਿਆਸੀ ਡਰਾਮੇ ਬਾਦਲਾਂ ਨੇ ਸ਼ੁਰੂ ਕਰ ਦਿਤੇ ਹਨ। ਦੇਸ਼ ਖ਼ਾਸ ਕਰ ਕੇ ਪੰਜਾਬ ਵਿਚ ਉਖੜ ਗਏ ਹਨ ਅਤੇ ਵਿਦੇਸ਼ਾਂ ਵਿਚ ਅਕਾਲੀ ਅੱਜਕਲ ਭੇਸ ਬਦਲ ਕੇ ਜਾ ਰਹੇ ਹਨ। ਇਸ ਕਰ ਕੇ ਬਾਦਲਾਂ ਨੇ ਬੜੀ ਵਿਉਂਤਬੰਦੀ ਨਾਲ ਅੱਜ ਅਕਾਲ ਤਖ਼ਤ ਬਿਨਾਂ ਸੱਦਿਆ ਆਏ ਹਨ। ਅਜਿਹੀ ਸੇਵਾ ਸਿੱਖ ਕੌਮ ਨੂੰ ਪ੍ਰਵਾਨ ਨਹੀਂ।

ਦਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਗੁਰੂ ਰਾਮ ਦਾਸ ਲੰਗਰ ਹਾਲ ਵਿਖੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਸਕਿਉਰਟੀ ਵਿਚ ਤਾਇਨਾਤ ਕਮਾਂਡੋ ਫ਼ੋਰਸ ਦੇ 4-5 ਜਵਾਨ ਜੋੜੇ ਲੈ ਕੇ ਵਰਦੀਆਂ ਅਤੇ ਹਥਿਆਰਾਂ ਸਮੇਤ ਲੰਗਰ ਹਾਲ ਦੇ ਗੇਟ ਨੇੜੇ ਚਲੇ ਗਏ। ਜੋ ਕੁੱਝ ਸ਼ਰਧਾਲੂਆਂ ਵਲੋਂ ਇਤਰਾਜ਼ ਕਰਨ ਤੋਂ ਬਾਅਦ ਸੁਰੱਖਿਆ ਕਰਮਚਾਰੀ ਉਥੋਂ ਬਾਹਰ ਆ ਗਏ। ਸਾਬਕਾ ਮੁੱਖ ਸੰਸਦੀ ਸਕੱਤਰ ਡਾ.ਨਵਜੋਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਪਰਵਾਰ ਸਿੱਖ ਮਰਿਆਦਾ ਦੀ ਉਲੰਘਣਾ ਕਰਦਾ ਆ ਰਿਹਾ ਹੈ

ਤੇ ਅੱਜ ਵੀ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਹਾਲ ਨਜ਼ਦੀਕ ਵਰਦੀ ਵਿਚ ਜੋੜਿਆਂ ਅਤੇ ਅਸਲੇ ਸਮੇਤ ਚਲੇ ਗਏ, ਜੋ ਮਰਿਆਦਾ ਦੀ ਉਲੰਘਣਾ ਹੈ। ਇਨ੍ਹਾਂ ਦੀਆਂ ਗ਼ਲਤੀਆਂ ਮਾਫ਼ੀ ਲੋਕ ਕਦੇ ਨਹੀਂ ਦੇਣਗੇ। ਡਾ. ਸਿੱਧੂ ਨੇ ਦੋਸ਼ ਲਾਇਆ ਕਿ ਬਾਦਲਾਂ ਬੇਸ਼ੁਮਾਰ ਦੌਲਤ ਦੀ ਲੁੱਟ ਕੀਤੀ। ਜੇਕਰ ਬਾਦਲ ਗੁਰੂ ਨੂੰ ਮੰਨਦੇ ਹਨ ਤਾਂ ਉਹ ਲੁੱਟ ਦਾ ਸਾਰਾ ਪੈਸਾ ਆਮ ਲੋਕਾਂ ਨੂੰ ਵੰਡ ਦੇਣ। ਇਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਦੌਲਤ ਨਾਲ 7 ਤਾਰਾ ਹੋਟਲ ਬਣਾਏ। ਦੇਸ਼ ਵਿਦੇਸ਼ ਵਿਚ ਬੇਨਾਮੀ ਜਾਇਦਾਦਾਂ ਬਣਾਈਆਂ।

ਪੰਜਾਬ ਦੇ ਕਿਸਾਨਾਂ ਨੂੰ ਰਾਹਤ ਦੇਣ ਦੀ ਥਾਂ ਮੰਡੀਆ ਤੇ ਲੁੱੱਟ ਕੀਤੀ। ਬਰਗਾੜੀ ਕਾਂਡ ਦੇ ਸ਼ਹੀਦਾਂ ਨੂੰ ਕੋਈ ਇਨਸਾਫ਼ ਨਹੀਂ ਦਿਤਾ ਜੋ ਬਾਦਲ ਰਾਜ ਸਮੇਂ ਪੁਲਿਸ ਗੋਲੀ ਨਾਲ ਮਾਰੇ ਗਏ ਸਨ। ਡਰੱਗਜ਼ ਦਾ ਧੰਦਾ ਬਾਦਲਾਂ ਵੇਲੇ ਸ਼ੁਰੁ ਹੋਇਆ ਜਿਸ ਨੇ ਪੰਜਾਬ ਦੀ ਜਵਾਨੀ ਬਰਬਾਦ ਕੀਤੀ। ਸੌਦਾ ਸਾਧ ਦੀਆਂ ਵੋਟਾਂ ਖ਼ਾਤਰ ਅਕਾਲ ਤਖ਼ਤ ਤੋਂ ਮਾਫ਼ੀ ਦਵਾਈ ਪਰ ਲੋਕ ਬਾਦਲਾਂ ਦੀਆਂ ਗ਼ਲਤੀਆਂ ਨੂੰ ਕਦੇ ਮਾਫ਼ ਨਹੀਂ ਕਰਨਗੇ। ਬਾਦਲਾਂ ਧਰਮ ਦੇ ਨਾਮ ਤੇ ਲੱੁੱਟ ਕੀਤੀ ਹੈ। ਗੁਰੂ ਇਨ੍ਹਾਂ ਨੂੰ ਮਾਫ਼ ਨਹੀਂ ਕਰੇਗਾ। ਅੱਜ ਇਥੇ ਦਰਬਾਰ ਸਾਹਿਬ ਸ਼ਰਧਾਲੂਆਂ ਬਾਦਲਾਂ ਦੀ ਸੇਵਾ ਨੂੰ ਡਰਾਮਾ ਕਰਾਰ ਦਿਤਾ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement