'ਹਰਨੇਕ ਸਿੰਘ ਨੇਕੀ ਵਿਰੁਧ ਹੋਵੇ ਸਖ਼ਤ ਕਾਰਵਾਈ'
Published : Jun 8, 2018, 4:46 pm IST
Updated : Jun 8, 2018, 4:46 pm IST
SHARE ARTICLE
 strict action should be taken against Harnek Singh Neki
strict action should be taken against Harnek Singh Neki

'ਹਰਨੇਕ ਸਿੰਘ ਨੇਕੀ ਵਿਰੁਧ ਹੋਵੇ ਸਖ਼ਤ ਕਾਰਵਾਈ'

ਤਰਨਤਾਰਨ, 7 ਜੂਨ (ਚਰਨਜੀਤ ਸਿੰਘ): ਉਤਰ ਪ੍ਰਦੇਸ਼ ਦੇ ਲਖਨਊ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਖੋਲ੍ਹੇ ਜਾ ਰਹੇ ਸਬ ਆਫ਼ਿਸ ਨੂੰ ਲੈ ਕੇ ਲਖਨਊ ਦੀ ਸੰਗਤ ਨੇ ਆਪਣਾ ਰੋਸ ਕਮੇਟੀ ਨੂੰ ਲਿਖ ਭੇਜਿਆ ਹੈ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਜਿਥੇ ਕਮੇਟੀ ਦੇ ਅਧਿਕਾਰੀ ਸਬ ਆਫਿਸ ਖੋਲਣ ਦੀ ਇੱਛਾ ਰੱਖਦੇ ਹਨ ਉਹ ਕੋਈ ਇਤਿਹਾਸਕ ਅਸਥਾਨ ਨਹੀਂ ਹੈ ਬਲਕਿ ਇਕ ਮੁਹੱਲੇ ਦਾ ਗੁਰਦਵਾਰਾ ਹੈ।

ਦੱਸਣਯੋਗ ਹੈ ਕਿ ਕਮੇਟੀ ਦੇ ਕੁਝ ਅਧਿਕਾਰੀ ਆਲਮ ਬਾਗ਼ ਦੇ ਗੁਰਦਵਾਰੇ ਵਿਚ ਸਬ ਆਫਿਸ ਖੋਲ੍ਹਣਾ ਚਾਹੁੰਦੇ ਹਨ। ਪੱਤਰ ਵਿਚ ਕਿਹਾ ਗਿਆ ਹੈ ਕਿ ਲਖਨਊ ਵਿਚ 30 ਗੁਰਦਵਾਰੇ ਤੇ ਸਿੰਘ ਸਭਾਵਾਂ ਹਨ। ਸ੍ਰੀ ਗੁਰੂ ਸਿੰਘ ਸਭਾ ਨਾਕਾ ਹਿੰਡੋਲਾ ਸਭ ਤੋਂ ਪੁਰਾਣੀ ਸੰਸਥਾ ਹੈ ਜੋ ਕਰੀਬ 120 ਸਾਲ ਪੁਰਾਣੀ ਹੈ। ਪੱਤਰ ਚ ਦੋਸ਼ ਲਗਾਇਆ ਕਿ ਆਲਮ ਬਾਗ਼ ਗੁਰਦਵਾਰੇ ਦੇ ਪ੍ਰਬੰਧਕ ਕਥਿਤ ਤੌਰ ਤੇ ਸ਼ਰਾਬ ਦੀ ਵਰਤੋਂ ਕਰਦੇ ਹਨ ਜਿਸ ਦੀਆਂ ਤਸਵੀਰਾਂ ਵੀ ਭੇਜੀਆਂ ਹਨ, ਤੇ ਕੁਝ ਮੈਂਬਰਾਂ ਤੇ ਵੱਖ ਵੱਖ ਅਦਾਲਤਾਂ ਵਿੱਚ ਕੇਸ ਵੀ ਚਲ ਰਹੇ ਹਨ।

ਪੱਤਰ ਵਿਚ ਦੋਸ਼ ਲਗਾਇਆ ਗਿਆ ਕਿ ਆਲਮ ਬਾਗ਼ ਕਮੇਟੀ ਦਾ ਮੌਜੂਦਾ ਪ੍ਰਧਾਨ ਗੁਰੂ ਦੀ ਗੋਲਕ ਨੂੰ ਨਿੱਜੀ ਸਵਾਰਥ ਲਈ ਵਰਤ ਰਿਹਾ ਹੈ। ਪੱਤਰ ਵਿਚ ਮੰਗ ਕੀਤੀ ਗਈ ਕਿ ਸਬ ਆਫਿਸ ਕਿਧਰੇ ਹੋਰ ਖੋਲ੍ਹ ਲਿਆ ਜਾਵੇ। ਪੱਤਰ ਤੇ ਜੇ ਪੀ ਐਸ ਭਾਟੀਆ ਤੇ ਦਲੀਪ ਸਿੰਘ ਛਾਬੜਾ ਦੇ ਦਸਤਖ਼ਤ ਹਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement