ਹੁਣ ਲੰਗਰ ਦੀ ਗੁਣਵੱਤਾ ਚੈੱਕ ਕਰਨ ਦੀ ਭੋਗ ਮੁਹਿੰਮ ਸ਼ੁਰੂ
Published : Jul 7, 2018, 11:25 pm IST
Updated : Jul 7, 2018, 11:25 pm IST
SHARE ARTICLE
Langar
Langar

ਗੁਰੂ ਘਰਾਂ ਦੇ ਲੰਗਰਾਂ ਤੇ ਪਹਿਲਾ ਜੀ ਐਸ ਟੀ ਨਾਮਕ ਟੈਕਸ ਲਗਾਉਣ ਤੇ ਫਿਰ ਖੈਰਾਤ ਦੇ ਰੂਪ ਵਿਚ ਸੇਵਾ ਭੋਜ ਯੋਜਨਾ..........

ਤਰਨਤਾਰਨ : ਗੁਰੂ ਘਰਾਂ ਦੇ ਲੰਗਰਾਂ ਤੇ ਪਹਿਲਾ ਜੀ ਐਸ ਟੀ ਨਾਮਕ ਟੈਕਸ ਲਗਾਉਣ ਤੇ ਫਿਰ ਖੈਰਾਤ ਦੇ ਰੂਪ ਵਿਚ ਸੇਵਾ ਭੋਜ ਯੋਜਨਾ ਦਾ ਨਾਂ ਦੇ ਕੇ ਟੈਕਸ ਵਿਚ ਛੁਟ ਦੇਣ ਦਾ ਵਿਖਾਵਾ ਕਰਨ ਤੋਂ ਬਾਅਦ ਹੁਣ ਗੁਰੂ ਘਰ ਦੇ ਲੰਗਰਾਂ ਤੇ ਪ੍ਰਸ਼ਾਦਿ ਦੀ ਗੁਣਵੱਤਾ ਚੈੱਕ ਕਰਨ ਲਈ ਟੈਸਟ ਕਰਨ ਦੇ ਨਾਂ ਤੇ 'ਭੋਗ' (ਬਲਿਸਫੁੱਲ ਐਂਡ ਹਾਈਜੈਨਿਕ ਆਫ਼ਰਿੰਗ ਟੂ ਗਾਡ)  ਯੋਜਨਾ ਸ਼ੁਰੂ ਕੀਤੀ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਤੇ ਫ਼ੂਡ ਸੇਫ਼ਟੀ ਇੰਸਪੈਕਟਰ ਗਗਨਦੀਪ ਕੌਰ ਵਲੋਂ ਸ੍ਰੋਮਣੀ ਕਮੇਟੀ ਕੋਲੋਂ ਸਹਿਯੋਗ ਲੈਣ ਲਈ ਗੱਲਬਾਤ ਕੀਤੀ ਗਈ।

 ਭਾਗੋਵਾਲੀਆ ਨੇ ਦਸਿਆ ਕਿ ਫ਼ੂਡ ਸੇਫ਼ਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਵਲੋਂ 'ਭੋਗ' ਨਾਂ ਹੇਠ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਵਿਚ ਧਾਰਮਕ ਸਥਾਨਾਂ 'ਤੇ ਚਲਦੇ ਲੰਗਰਾਂ ਵਿਚ ਸ਼ੁਧਤਾ ਤੇ ਸਫ਼ਾਈ ਵਲ ਵਿਸ਼ੇਸ਼ ਧਿਆਨ ਦੇਣ ਲਈ ਉਥੇ ਕੰਮ ਕਰਦੇ ਲਾਂਗਰੀਆਂ ਵਿਚੋਂ 25 ਵਿਅਕਤੀਆਂ ਪਿਛੇ ਇਕ ਸੁਪਰਵਾਈਜ਼ਰ ਨੂੰ ਇਸ ਲਈ ਸਿਖਿਅਤ ਕੀਤਾ ਜਾਣਾ ਹੈ ਜੋ ਅੱਗੋਂ ਦੂਜੇ ਲਾਂਗਰੀਆਂ ਨੂੰ ਸਫ਼ਾਈ ਤੇ ਹੋਰ ਫ਼ੂਡ ਸੁਰੱਖਿਆ ਲਈ ਸਿਖਿਆ ਦੇਵੇਗਾ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਉਥੇ ਵਰਤੇ ਜਾਣ ਵਾਲੇ ਖ਼ੁਰਾਕੀ ਪਦਾਰਥਾਂ ਦੀ ਜਾਂਚ ਹੋਣੀ ਜ਼ਰੂਰੀ ਹੈ।

ਡਾ. ਰੂਪ ਸਿੰਘ ਨੇ ਸਿਹਤ ਅਧਿਕਾਰੀ ਵਲੋਂ ਉਠਾਏ ਮੁਦਿਆਂ ਬਾਰੇ ਕਿਹਾ ਕਿ ਗੁਰੂ ਘਰ ਵਿਚ ਵਰਤੇ ਜਾਂਦੇ ਖ਼ੁਰਾਕ ਪਦਾਰਥ ਪਹਿਲਾਂ ਹੀ ਲੈਬਾਰਟਰੀ ਵਿਚੋਂ ਟੈਸਟ ਕੀਤੇ ਹੁੰਦੇ ਹਨ ਅਤੇ ਸਫ਼ਾਈ ਦਾ ਵੀ ਖ਼ਿਆਲ ਰਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਫਿਰ ਵੀ ਜਦ ਤੁਸੀਂ ਇਸ ਵਿਸ਼ੇ 'ਤੇ ਟਰੇਨਿੰਗ ਕਰਵਾਉ ਤਾਂ ਅਸੀਂ ਅਪਣੇ ਲੰਗਰ ਇੰਚਾਰਜ ਇਸ ਲਈ ਭੇਜਾਂਗੇ ਤਾਕਿ ਮਾਹਰਾਂ ਕੋਲੋਂ ਹੋਰ ਸਿਖਿਆ ਲੈ ਸਕਣ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement