ਭਾਜਪਾ ਤੇ ਆਰ.ਐਸ.ਐਸ. ਨੇ ਸਿੱਖਾਂ ਦੇ ਮੱਥੇ ਇਕ ਹੋਰ ਅਖੌਤੀ ਸਾਧ ਮਾਰਿਆ : ਭੋਮਾ
Published : Feb 7, 2019, 11:24 am IST
Updated : Feb 7, 2019, 11:24 am IST
SHARE ARTICLE
Bhai Manjeet Singh Bhoma
Bhai Manjeet Singh Bhoma

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸ. ਸਰਬਜੀਤ ਸਿੰਘ ਜੰਮੂ.....

ਅੰਮ੍ਰਿਤਸਰ : ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਮੁੱਖ ਸਲਾਹਕਾਰ ਸ. ਸਰਬਜੀਤ ਸਿੰਘ ਜੰਮੂ, ਸ੍ਰੀ ਸਤਨਾਮ ਸਿੰਘ ਕੰਡਾ ਅਤੇ ਸ. ਬਲਵਿੰਦਰ ਸਿੰਘ ਖੋਜਕੀਪੁਰ ਨੇ ਇਕ ਸਾਂਝੇ ਬਿਆਨ ਵਿਚ ਪਿਪਲੀ ਵਾਲੇ ਨਾਮਧਾਰੀ ਸਤਨਾਮ ਸਿੰਘ ਵਲੋਂ ਥਾਈਲੈਂਡ ਦੇ ਸ਼ਹਿਰ ਬੈਂਕਾਕ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨ ਦਾ ਢੌਂਗ ਰਚਾਉਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਸ ਸਤਨਾਮ ਸਿੰਘ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਾਲੀ ਸਲਾਬਤਪੁਰੇ ਵਾਲੀ ਘਟਨਾ ਨੂੰ ਦੁਹਰਾ ਕੇ ਸਿੱਖ ਕੌਮ ਨੂੰ ਇਕ ਵੱਡਾ ਚੈਲੰਜ ਕਰ ਕੇ ਸਾਬਤ ਕੀਤਾ ਹੈ ਕਿ ਆਰ.ਐਸ.ਐਸ ਤੇ ਭਾਜਪਾ ਸਿੱਖਾਂ ਨੂੰ

Satnam Singh Piple WalePipli Wale

ਹਰ ਹੀਲੇ ਵਸੀਲੇ ਵਰਤ ਕੇ ਨੀਵਾਂ ਦਿਖਾਉਣ ਲਈ ਪੰਥ ਵਿਰੋਧੀ ਸ਼ਕਤੀਆਂ ਨੂੰ ਸ਼ਹਿ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਭਾਜਪਾ ਤੇ ਆਰ.ਐਸ. ਐਸ ਨੇ ਸਿੱਖਾਂ ਦੇ ਮੱਥੇ ਇਕ ਹੋਰ ਗੁਰਮੀਤ ਰਾਮ ਰਹੀਮ ਮਾਰਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਫ਼ੈਡਰੇਸ਼ਨ ਆਗੂਆਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹਾ ਸਰਕਾਰ ਦੀ ਸ਼ਹਿ ਤੋਂ ਬਗ਼ੈਰ ਨਹੀਂ ਹੋ ਸਕਦਾ। ਫ਼ੈਡਰੇਸ਼ਨ ਨੇਤਾਵਾਂ ਨੇ ਦਸਿਆ ਕਿ ਸਤਨਾਮ ਸਿੰਘ ਨੂੰ ਨਾਮਧਾਰੀ ਸੰਪਰਦਾ ਨੋਸ਼ਿਹਰਾ ਮੱਝਾ ਸਿੰਘ ਬਹੁਤ ਦੇਰ ਪਹਿਲਾਂ ਹੀ ਖ਼ਾਰਜ ਕਰ ਚੁਕੀ ਹੈ। ਦੋ ਸਾਲ ਪਹਿਲਾਂ ਸਰਬੱਤ ਖ਼ਾਲਸਾ ਦੇ ਜਥੇਦਾਰ ਵੀ ਇਸ ਦੀਆਂ ਪੰਥ ਵਿਰੋਧੀ ਫ਼ੈਸਲਿਆਂ ਕਾਰਨ ਪੰਥ  

ਵਿਚੋਂ ਛੇਕ ਚੁਕੇ ਹਨ। ਇਹ ਹੀਰਿਆਂ ਦਾ ਵਪਾਰੀ ਬੈਂਕਾਕ ਵਿਚ ਸਾਹੀ ਠਾਠ ਬਾਠ ਨਾਲ ਰਹਿੰਦਾ ਹੈ। ਉਥੇ ਇਸ ਨੇ ਨਿਰਮਲ ਸੀਸ ਮਹੱਲ ਬਣਾਇਆ ਹੈ। ਇਸ ਨੂੰ 8 ਸਾਲ ਪਹਿਲਾਂ ਪੰਥਕ ਆਗੂਆਂ ਨੇ ਪ੍ਰੇਰਕੇ ਅੰਮ੍ਰਿਤਪਾਨ ਕਰਵਾਇਆ ਸੀ ਪਰ ਬਾਅਦ ਵਿਚ ਇਹ ਫਿਰ ਭਾਜਪਾ  ਤੇ ਆਰ ਐਸ ਐਸ ਦੀ ਸ਼ਹਿ ਤੇ ਫਿਰ ਪੰਥ ਵਿਰੋਧੀ ਕਾਰਵਾਈਆਂ ਵਿਚ ਰੁਝ ਗਿਆ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement