1984 Sikh Genocide: ਬਹੁਗਿਣਤੀ ਰਾਸ਼ਟਰਵਾਦੀ ਨੀਤੀਆਂ ਨੇ ਸਿੱਖ ਸਵੈਮਾਣ ਨੂੰ ਕੁਚਲਣ ਲਈ ਸਿੱਖ ਨਸਲਕੁਸ਼ੀ ਕਰਵਾਈ: ਕੇਂਦਰੀ ਸਿੰਘ ਸਭਾ
Published : Nov 4, 2023, 5:29 pm IST
Updated : Nov 4, 2023, 5:29 pm IST
SHARE ARTICLE
Kendri Singh Sabha
Kendri Singh Sabha

ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕਤਲੇਆਮ ਦੇ ਤੱਥਾਂ ਨੂੰ ਸਹੀ ਸਿਆਸੀ-ਸਮਾਜਿਕ ਪਰਿਪੇਖ ਵਿਚ ਰੱਖ ਕੇ ਹੀ ਨਤੀਜੇ ਕੱਢਣੇ ਚਾਹੀਦੇ ਹਨ

1984 Sikh Genocide: ਵੱਖਰੇ ਖੇਤਰਾਂ ਨਾਲ ਸਬੰਧਤ ਚਿੰਤਕਾਂ ਨੇ 39 ਸਾਲ ਪਹਿਲਾਂ ਹੋਈ ਸਿੱਖ ਨਸਲਕੁਸ਼ੀ ਨੂੰ ਹਿੰਦੂ ਰਾਸ਼ਟਰਵਾਦੀ ਨੀਤੀਆਂ ਦਾ ਨਤੀਜਾ ਦਸਦਿਆ ਕਿਹਾ ਕਿ ਸਰਕਾਰੀ ਤੰਤਰ ਨੂੰ ਵਰਤ ਕੇ ਉਸ ਸਮੇਂ ਦੀ ਸਰਕਾਰ ਸਿੱਖ ਸਵੈਮਾਣ ਨੂੰ ਹਮੇਸ਼ਾ ਲਈ ਦਰੜ ਦੇਣਾ ਚਾਹੁੰਦੀ ਸੀ।

ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿਚ ਜੁੜੇ ਚਿੰਤਕਾਂ ਨੇ ਕਿਹਾ ਕਿ ਇਸ ਕਰਕੇ, ਨਸਲਕੁਸ਼ੀ ਕਰਨ ਵਾਲੀ ਸਰਕਾਰ ਨੇ ਤਾਂ ਕਤਲੇਆਮ ਵਿਚ ਸ਼ਾਮਲ ਅਪਣੇ ਲੀਡਰਾਂ ਉਤੇ ਕਾਨੂੰਨੀ ਅਤੇ ਕਚਹਿਰੀਆਂ ਵਿਚ ਕੋਈ ਕਾਰਵਾਈ ਨਹੀਂ ਹੋਣ ਦਿਤੀ। ਪਰ ਉਸੇ ਹੀ ਪੱਧਰ ਦੀ ਹਿੰਦੂ ਰਾਸ਼ਟਰਵਾਦੀ ਨੀਤੀਆਂ ਦੀ ਵੱਡੀ ਅਲੰਬਰਦਾਰ, ਭਾਰਤੀ ਜਨਤਾ ਪਾਟਰੀ ਨੇ ਵੀ ਰਾਜ-ਭਾਗ ਵਿਚ ਹੁੰਦਿਆਂ ਉਹਨਾਂ ਦੋਸ਼ੀਆਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ।

ਚਿੰਤਕਾਂ ਨੇ ਕਿਹਾ ਕਿ ਜਮਹੂਰੀਅਤ ਦੇ ਤਕਾਜ਼ੇ ਨੂੰ ਮੁੱਖ ਰੱਖਦਿਆਂ ਦੋਨਾਂ, ਕਾਂਗਰਸ ਅਤੇ ਭਾਜਪਾ ਸਰਕਾਰਾਂ ਨੇ ਨਵੰਬਰ ’84 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਕਈ ਕਮਿਸ਼ਨ ਅਤੇ ਕਮੇਟੀਆਂ ਖੜ੍ਹੀਆਂ ਕੀਤੀਆਂ। ਪਰ ਅਜਿਹੇ ਦਰਜਨ ਕਮਿਸ਼ਨ/ਕਮੇਟੀਆਂ ਨੇ ਸਿਰਫ ਪੀੜਤ ਪਰਿਵਾਰਾਂ ਨੂੰ ਵੱਖ-ਵੱਖ ਮੁਆਵਜ਼ਾ ਰਾਸ਼ੀਆਂ ਦੇ ਕੇ, ਦੋਸ਼ੀਆਂ ਨੂੰ ਸਜ਼ਾ ਦੇਣ ਦੀ ਪ੍ਰਕਿਰਿਆ ਨੂੰ ਲਮਕਾਇਆ ਹੀ ਹੈ।

ਇਸ ਮੀਟਿੰਗ ਵਿਚ ਸੁਖਜੀਤ ਸਿੰਘ ਸਦਰਕੋਟ ਅਤੇ ਗੁਰਜੰਟ ਸਿੰਘ ਬੱਲ ਵਲੋਂ ਕਤਲੇਆਮ ਤੋਂ ਪ੍ਰਭਾਵਤ 23 ਸੂਬਿਆਂ ਦਾ ਦੌਰਾ ਕਰ ਕੇ ਪੀੜਤ ਅਤੇ ਚਸ਼ਮਦੀਦ ਲੋਕਾਂ ਤੋਂ ਇਕੱਠੇ ਕੀਤੇ ਸਬੂਤਾਂ ਦੇ ਆਧਾਰ ਉਤੇ ਤਿਆਰ ਕੀਤੀ ਪੁਸਤਕ, “ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ” ਉਤੇ ਚਰਚਾ ਕੀਤੀ ਗਈ। ਲੇਖਕ ਸੁਖਜੀਤ ਸਿੰਘ ਸਦਰਕੋਟ ਨੇ ਦਸਤਾਵੇਜ਼ੀ ਸਬੂਤ ਇਕੱਠੇ ਕਰਨ ਦੀ ਵਿਧੀ ਦਸਦਿਆਂ ਅਧੂਰੀਆਂ ਪੁਲਿਸ ਰੀਪਰੋਟਾਂ ਅਤੇ ਪੀੜਤਾਂ ਦੀਆਂ ਕਹਾਣੀਆਂ ਅਤੇ ਹੋਰ ਸਮੱਗਰੀ ਦਾ ਕਿਤਾਬ ਵਿਚ ਦਰਜ ਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਵੱਖ ਵੱਖ ਥਾਵਾਂ ਉਤੇ ਵੱਖਰੇ ਤਰੀਕਿਆਂ ਨਾਲ ਕਤਲੇਆਮ ਹੋਇਆ ਪਰ ਕਾਂਗਰਸ ਹਾਕਮਾਂ ਨੇ ਅੱਗੇ ਹੋ ਕੇ ਵੱਡੀ ਭੂਮਿਕਾ ਅਦਾ ਕੀਤੀ।

ਕਿਤਾਬ ਬਾਰੇ ਚਰਚਾ ਕਰਦਿਆਂ, ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਕਤਲੇਆਮ ਦੇ ਤੱਥਾਂ ਨੂੰ ਸਹੀ ਸਿਆਸੀ-ਸਮਾਜਿਕ ਪਰਿਪੇਖ ਵਿਚ ਰੱਖ ਕੇ ਹੀ ਨਤੀਜੇ ਕੱਢਣੇ ਚਾਹੀਦੇ ਹਨ। ਭਾਈ ਅਸ਼ੋਕ ਸਿੰਘ ਬਾਗੜੀਆਂ ਨੇ ਵੀ ਕਿਹਾ, ਕਤਲੇਆਮ ਕੋਈ ਖਲਾਅ ਵਿਚ ਨਹੀਂ ਵਾਪਰਿਆ, ਕਿਉਂਕਿ ਕੇਂਦਰ ਸਰਕਾਰ ਨੇ ਸਿੱਖ ਘੱਟ ਗਿਣਤੀ ਵਿਰੁਧ ਵਿਤਕਰੇ ਤੁਰੰਤ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਕਰ ਦਿਤੇ ਸਨ।

ਜਸਪਾਲ ਸਿੰਘ ਸਿੱਧੂ ਦਾ ਵਿਚਾਰ ਸੀ ਕਿ ਕਤਲੇਆਮ ਸਿੱਖਾਂ ਦੀ ਸਿਆਸੀ ਹਸਤੀ, ਜਿਸ ਦਾ ਪ੍ਰਗਟਾਵਾਂ ਪੰਜਾਬੀ ਸੂਬੇ ਦੀ ਜੱਦੋ-ਜਹਿਦ ਧਰਮਯੁੱਧ ਮੋਰਚਾ ਅਤੇ ਆਨੰਦਪੁਰ ਸਾਹਿਬ ਦੇ ਮਤੇ ਰਾਹੀ ਵੱਧ ਅਧਿਕਾਰ ਮੰਗਣ ਰਾਹੀਂ ਹੁੰਦਾ ਰਿਹਾ ਸੀ, ਨੂੰ ਦਰੜ ਦੇਣ ਲਈ ਕੀਤਾ ਸੀ। ਮਾਲਵਿੰਦਰ ਸਿੰਘ ਮਾਲੀ ਨੇ ਕਿਹਾ, ਕਤਲੇਆਮ ਨੇ ਸਿੱਖਾਂ ਨੂੰ ਆਨੰਦਪੁਰ ਸਾਹਿਬ ਮਤਾ ਹੀ ਨਹੀਂ ਭੁਲਾਇਆ ਸਗੋਂ ਉਨ੍ਹਾਂ ਦੀ ਨਵੀਂ ਨੌਜਵਾਨ ਲੀਡਰਸ਼ਿਪ ਦੇ ਉਭਰਣ ਦੀਆਂ ਸੰਭਵਨਾਵਾਂ ਮੱਧਮ ਕਰ ਦਿਤੀਆਂ ਹਨ।

ਗੁਰਪ੍ਰੀਤ ਸਿੰਘ ਨੇ ਰਾਜਸਥਾਨ ਵਿਚ ਚੋਣ ਰੈਲੀ ਦੌਰਾਨ ਭਾਜਪਾ ਲੀਡਰ ਸੰਦੀਪ ਦਾਇਮਾ ਵਲੋਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਹਾਜ਼ਰੀ ਵਿਚ ਗੁਰਦੁਆਰੇ ਅਤੇ ਮਸਜਿਦਾਂ ਨੂੰ ਤੋੜਣ ਬਾਰੇ ਦਿਤੇ ਬਿਆਨ ਦੀ ਨਿਖੇਧੀ ਕੀਤੀ। ਮੁੱਖ ਮਹਿਮਾਨ ਰਾਜਵਿੰਦਰ ਸਿੰਘ ਬੈਂਸ ਨੇ ਕਿਹਾ ਕਤਲੇਆਮ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ, ਬੜੀ ਮੰਦ-ਭਾਗੀ ਪ੍ਰਕਿਰਿਆ ਹੈ । ਇਸ ਮੌਕੇ . ਖੁਸ਼ਹਾਲ ਸਿੰਘ (ਜਨਰਲ ਸਕੱਤਰ) ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਤੋਂ ਇਲਾਵਾ ਐਡਵੋਕੇਟ ਗੁਰਮੋਹਨਪ੍ਰੀਤ ਸਿੰਘ, ਰਾਜਵਿੰਦਰ ਸਿੰਘ ਰਾਹੀਂ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ. ਗੁਰਚਰਨ ਸਿੰਘ, ਪੱਤਰਕਾਰ ਗੁਰਸ਼ਮਸੀਰ ਸਿੰਘ ਆਦਿ ਸ਼ਾਮਿਲ ਹੋਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement