ਗਿਆਨੀ ਇਕਬਾਲ ਸਿੰਘ ਦੀ ਚਤੁਰ ਬੁੱਧੀ ਨੂੰ ਸਾਬਤ ਕਰਦੈ ਦਿਤਾ ਗਿਆ ਅਸਤੀਫ਼ਾ
Published : Mar 4, 2019, 9:20 pm IST
Updated : Mar 4, 2019, 9:20 pm IST
SHARE ARTICLE
Giani Iqbal Singh
Giani Iqbal Singh

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਸਤੀਫ਼ੇ ਦੇ ਚੁੱਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬ ਬੋਰਡ ਦੇ ਜਰਨਲ ਸਕੱਤਰ...

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਅਸਤੀਫ਼ੇ ਦੇ ਚੁੱਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਖ਼ਤ ਸਾਹਿਬ ਬੋਰਡ ਦੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿੱਲੋਂ ਨੇ ਇਕ ਪੱਤਰ ਲਿਖ ਕੇ ਕਿਹਾ ਹੈ ਕਿ 3 ਮਾਰਚ ਨੂੰ ਤੁਹਾਡੇ ਅਸਤੀਫ਼ੇ ਦੀ ਜਾਣਕਾਰੀ ਮਿਲੀ ਉਸ ਤੋਂ ਬਾਅਦ ਪਤਾ ਲਗਾ ਕਿ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਆਪ ਨੇ ਮੁੜ ਸੇਵਾ ਸੰਭਾਲ ਲਈ ਹੈ। ਆਪ ਦਾ ਅਸਤੀਫ਼ਾ ਨਾ ਪ੍ਰਵਾਨ ਕਰਨ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਫ਼ੋਨ ਕਰ ਰਹੀਆਂ ਹਨ ਤੇ ਲਾਗਲੇ ਰਾਜਾਂ ਦੀਆਂ ਸੰਗਤਾਂ ਵੀ ਬੋਰਡ ਕੋਲੋ ਮੰਗ ਕਰ ਰਹੀਆਂ ਹਨ ਕਿ ਆਪ ਦਾ ਅਸਤੀਫ਼ਾ ਨਾ ਮੰਜ਼ੂਰ ਕੀਤਾ ਜਾਵੇ। ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦਿਆਂ ਆਪ ਦਾ ਅਸਤੀਫ਼ਾ ਰੱਦ ਕੀਤਾ ਜਾਂਦਾ ਹੈ ਤੇ ਆਪ ਪਹਿਲਾਂ ਦੀ ਤਰ੍ਹਾਂ ਤਖ਼ਤ ਸਾਹਿਬ ਦੀ ਸੇਵਾ ਨਿਭਾਉਂਦੇ ਰਹੋ। 
ਜ਼ਿਕਰਯੋਗ ਹੈ ਕਿ ਮੁਹਿੰਦਰ ਸਿੰਘ ਢਿੱਲੋਂ ਗਿਆਨੀ ਇਕਬਾਲ ਸਿੰਘ ਪੱਖੀ ਮੈਂਬਰ ਮੰਨੇ ਜਾਂਦੇ ਹਨ ਤੇ ਗਿਆਨੀ ਇਕਬਾਲ ਸਿੰਘ ਨੇ ਅਸਤੀਫ਼ਾ ਵੀ ਜਰਨਲ ਸਕੱਤਰ ਨੂੰ ਹੀ ਭੇਜਿਆ ਸੀ। ਉਧਰ ਤਖ਼ਤ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ  ਸ. ਢਿੱਲੋਂ ਨੂੰ ਇਹ ਅਧਿਕਾਰ ਹੀ ਨਹੀਂ ਕਿ ਉਹ ਅਪਣੇ ਆਪ ਹੀ ਅਸਤੀਫ਼ਾ ਰੱਦ ਕਰਨ। ਇਹ ਅਸਤੀਫ਼ਾ ਬੋਰਡ ਦੇ ਮੈਂਬਰਾਂ ਕੋਲ ਆਉਣਾ ਚਾਹੀਦਾ ਸੀ ਤੇ ਫਿਰ ਬੋਰਡ ਦੇ ਮੈਂਬਰ ਹੀ ਇਸ ਅਸਤੀਫ਼ੇ ਬਾਰੇ ਕੋਈ ਵਿਚਾਰ ਕਰਦੇ। ਦਸਣਯੋਗ ਹੈ ਕਿ 5 ਮਾਰਚ ਨੂੰ ਤਖ਼ਤ ਸਾਹਿਬ ਬੋਰਡ ਦੇ ਮੈਂਬਰ ਤਖ਼ਤ ਸਾਹਿਬ ਦੇ ਪ੍ਰਬੰਧਾਂ ਤੇ ਹੋਰ ਮਸਲਿਆਂ ਨੂੰ ਲੈ ਕੇ ਮੀਟਿੰਗ ਕਰਨ ਜਾ ਰਹੇ ਹਨ। ਇਸ ਮੀਟਿੰਗ ਤੋਂ ਪਹਿਲਾਂ ਨਾਟਕੀ ਢੰਗ ਨਾਲ ਪਹਿਲਾਂ ਗਿਆਨੀ ਇਕਬਾਲ ਸਿੰਘ ਦਾ ਅਸਤੀਫ਼ਾ ਤੇ ਫਿਰ ਸੰਗਤ ਦਾ ਹੁਕਮ ਮੰਨ ਕੇ ਵਾਪਸ ਲੈਣਾ ਗਿਆਨੀ ਇਕਬਾਲ ਸਿੰਘ ਦੀ ਚਤੁਰ ਬੁੱਧੀ ਸਾਬਤ ਕਰਦਾ ਹੈ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement