ਬਲੀਦਾਨ ਦਿਵਸ: ਦੇਸ਼ ਨੂੰ ਕੰਬਾ ਦੇਣ ਵਾਲੇ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਅੱਜ
Published : Feb 14, 2021, 8:31 am IST
Updated : Feb 14, 2021, 8:31 am IST
SHARE ARTICLE
2 years of Pulwama attack
2 years of Pulwama attack

ਦੇਸ਼ ਵਾਸੀ 14 ਫਰਵਰੀ ਦਾ ਦਿਨ ਕਦੇ ਨਹੀਂ ਭੁੱਲਣਗੇ

ਸਾਲ 2019 ਵਿਚ 14 ਫਰਵਰੀ ਨੂੰ ਜਦੋਂ ਕਈ ਲੋਕ ਵੈਲੇਨਟਾਈਨ ਡੇਅ 'ਤੇ ਆਪਣੇ ਦੋਸਤਾਂ ਨਾਲ ਇਸ ਦਿਨ ਦਾ ਜਸ਼ਨ ਮਨਾ ਰਹੇ ਸਨ, ਉਸ ਸਮੇਂ ਹੀ ਦੁਪਹਿਰ ਕਰੀਬ ਪੌਨੇ ਚਾਰ ਵਜੇ ਟੀਵੀ 'ਤੇ ਇਕ ਅਜ਼ਿਹੀ ਖ਼ਬਰ ਆਈ ਕਿ ਪੂਰਾ ਦੇਸ਼ ਕੰਬ ਗਿਆ। ਸਾਰੇ ਹੈਰਾਨ ਹੋ ਗਏ ਅਤੇ ਲੋਕਾਂ ਦੇ ਦਿਲ ਰੋਏ ਪਏ। ਦੇਸ਼ ਵਾਸੀ 14 ਫਰਵਰੀ ਦਾ ਦਿਨ ਕਦੇ ਨਹੀਂ ਭੁੱਲਣਗੇ। 

FileFile

ਬੁਜ਼ਦਿਲ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ) ਦੇ ਜਵਾਨਾਂ ਖ਼ਿਲਾਫ਼ ਇੱਕ ਵੱਡੀ ਸਾਜਿਸ਼ ਰਚੀ। ਜਿਸ ਵਿੱਚ ਸਾਡੇ 40 ਤੋਂ ਵੱਧ ਬਹਾਦਰ ਪੁੱਤਰ ਸ਼ਹੀਦ ਹੋਏ। 14 ਫਰਵਰੀ ਨੂੰ ਅੱਤਵਾਦੀਆਂ ਨੇ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ 'ਤੇ ਸਭ ਤੋਂ ਵੱਡਾ ਆਤਮਘਾਤੀ ਹਮਲਾ ਕੀਤਾ ਸੀ ਅਤੇ 40 ਤੋਂ ਵੱਧ ਸੈਨਿਕ ਮਾਰੇ ਗਏ ਸਨ। ਅੱਜ ਪੁਲਵਾਮਾ ਹਮਲੇ ਦੀ ਦੂਜੀ ਬਰਸੀ ਹੈ।

FileFile

ਪੁਲਵਾਮਾ ਜ਼ਿਲੇ ਦੇ ਲਿਥੋਪੋਰਾ 'ਚ ਸੀਆਰਪੀਐਫ ਦੇ ਜਵਾਨਾਂ ਨਾਲ ਭਰੀ ਬੱਸ ਨਾਲ ਇਕ ਵਿਸਫੋਟ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਅਤੇ ਇਕ ਜੋਰਦਾਰ ਧਮਾਕਾ ਹੋਇਆ। ਟੱਕਰ ਹੋਣ ਵੇਲੇ ਪਹਿਲਾਂ ਤੋਂ ਲੋਕਾਂ ਨੂੰ ਕੁਝ ਨਜ਼ਰ ਨਹੀਂ ਆਈਆ। ਪਰ ਜਿਵੇਂ ਹੀ ਧਮਾਕੇ ਦਾ ਕਾਲਾ ਧੂੰਆਂ ਉਥੋਂ ਹਟਿਆ ਤਾਂ ਸਾਡੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਲਾਸ਼ਾਂ ਸੜਕ 'ਤੇ ਪਈਆਂ ਸਨ। ਧਮਾਕਾ ਇੰਨਾ ਤੇਜ਼ ਸੀ ਕਿ ਸੜਕ ਕਾਫੀ ਦੂਰੀ ਤੱਕ ਲਹੂ ਨਾਲ ਲਥ-ਪਥ ਸੀ।

FileFile

ਜਵਾਨ ਦੇ ਕਾਬਜ਼ ਹੋਣ ਤੋਂ ਪਹਿਲਾਂ ਅੱਤਵਾਦੀਆਂ ਨੇ ਸੀਆਰਪੀਐਫ ਦੇ 78 ਵਾਹਨਾਂ ਦੇ ਕਾਫਲੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਨਾਂ ਨੇ ਇਸ ਗੋਲੀਬਾਰੀ ਦਾ ਜਵਾਬ ਦਿੱਤਾ ਅਤੇ ਅੱਤਵਾਦੀਆਂ ਜਵਾਬੀ ਕਾਰਵਾਈ ਵਿਚ ਭਾਜ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸ੍ਰੀਨਗਰ ਦੇ ਕੁਝ ਇਲਾਕਿਆਂ ਵਿਚ ਵੀ ਇਸ ਦੀ ਆਵਾਜ਼ ਸੁਣਾਈ ਦਿੱਤੀ। ਜਿਵੇਂ ਹੀ ਮੀਡੀਆ ਵਿਚ ਪੁਲਵਾਮਾ ਦੀਆਂ ਤਸਵੀਰਾਂ ਆਈਆਂ, ਪੂਰੇ ਦੇਸ਼ ਹਿੱਲ ਗਿਆ। ਹਰੇਕ ਦੀ ਜੀਭ 'ਤੇ ਇਕੋ ਚੀਜ਼ ਸੀ, ਇਸ ਹਮਲੇ ਦਾ ਬਦਲਾ ਲਓ, ਅੱਤਵਾਦੀਆਂ ਨੂੰ ਮਾਰੋ ਅਤੇ ਦੁਸ਼ਮਣਾਂ ਨੂੰ ਸਖਤ ਜਵਾਬ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement