ਜੰਮੂ-ਕਸ਼ਮੀਰ: ਪੁਲਵਾਮਾ ਦੇ ਤ੍ਰਾਲ 'ਚ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਨਾਲ ਹਮਲਾ, 7 ਨਾਗਰਿਕ ਜ਼ਖ਼ਮੀ
Published : Jan 2, 2021, 3:41 pm IST
Updated : Jan 2, 2021, 3:41 pm IST
SHARE ARTICLE
Jammu and Kashmir
Jammu and Kashmir

ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਸਾਰੇ ਜ਼ਖ਼ਮੀਆਂ ਦੀ ਸਿਹਤ ਸਥਿਰ ਹੈ।

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡਾਂ ਨਾਲ ਹਮਲਾ ਕੀਤਾ। ਇਸ ਗ੍ਰਨੇਡ ਹਮਲੇ ਵਿੱਚ ਸੱਤ ਨਾਗਰਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜੰਮੂ ਕਸ਼ਮੀਰ ਪੁਲਿਸ ਨੇ ਕਿਹਾ ਸਾਰੇ ਜ਼ਖ਼ਮੀਆਂ ਦੀ ਸਿਹਤ ਸਥਿਰ ਹੈ। ਅਵੰਤੀਪਰਾ ਦੇ ਐਸਐਸਪੀ ਤਾਹੀਰ ਸਲੀਮ ਨੇ ਕਿਹਾ ਕਿ ਦਹਿਸ਼ਤਗਰਦਾਂ ਨੇ ਸੀਆਰਪੀਐਫ ਪਾਰਟੀ 'ਤੇ ਗ੍ਰੇਨੇਡ ਨਾਲ ਹਮਲੇ ਕੀਤੇ।

JK
 

ਸੀਆਰਪੀਐਫ ਦਾ ਟੁਕੜਾ ਟ੍ਰਾਲ ਬੱਸ ਸਟੈਂਡ 'ਤੇ ਤੈਨਾਤ ਸੀ, ਹਾਲਾਂਕਿ ਦਹਿਸ਼ਤਗਰਦਾਂ ਦਾ ਨਿਸ਼ਾਣਾ ਚੱਕਿਆ ਗਿਆ ਅਤੇ ਸੁਰੱਖਿਆ ਬਲ ਬਚ ਗਏ। ਅੱਤਵਾਦੀ ਲੋਕਾਂ ਦੁਆਰਾ ਗ੍ਰੇਨੇਡ ਸੜਕ 'ਤੇ ਫਟ  ਗਏ ਅਤੇ ਇਸ ਦੇ ਚਪੇਟ ਵਿਚ 7 ਨਾਗਰਿਕ ਆ ਗਏ। 

ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਪੁਲਵਾਮਾ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਇੱਕ ਸਹਾਇਕ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ ਵਿਸਫੋਟਕ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਸੀ। ਉਸ ਦੀ ਪਛਾਣ ਅਕੀਫ ਅਹਿਮਦ ਤੇਲੀ ਵਜੋਂ ਹੋਈ। ਉਹ ਅਵੰਤੀਪੁਰਾ ਦੇ ਚੈਰੋ ਦਾ ਵਸਨੀਕ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement