ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਅਤੇ ਸਿੱਖਾਂ ਦੇ ਮੱਥੇ ਤੇ ਲੱਗਾ 'ਅਤਿਵਾਦ' ਦਾ ਠੱਪਾ
Published : Mar 2, 2018, 12:20 am IST
Updated : Mar 1, 2018, 6:50 pm IST
SHARE ARTICLE

ਸਾਡੀ ਇਕ ਕੇਂਦਰੀ ਮੰਤਰੀ ਉਤੇ, ਰਾਮ ਮੰਦਰ ਬਣਾਉਣ ਦੇ ਮਾਮਲੇ ਵਿਚ ਬਾਬਰੀ ਮਸਜਿਦ ਨੂੰ ਢਾਹੁਣ ਦੇ ਇਕ ਹਿੰਸਕ ਮਾਮਲੇ 'ਚ ਕੇਸ ਚਲ ਰਿਹਾ ਹੈ। ਉਨ੍ਹਾਂ ਇਕ ਨਹੀਂ ਬਲਕਿ ਸੈਂਕੜੇ ਹਿੰਸਕ ਭਾਸ਼ਨ ਦਿਤੇ ਹਨ। ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਵਿਚ ਅੱਜ ਦੀ ਸੱਤਾਧਾਰੀ ਪਾਰਟੀ ਦੇ ਕਈ ਵੱਡੇ ਨਾਵਾਂ ਦੇ ਹੱਥ ਮੁਸਲਮਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ ਪਰ ਉਨ੍ਹਾਂ ਨੂੰ ਸਰਕਾਰ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਹਰ ਪਾਸੇ ਸਤਿਕਾਰ ਮਿਲਦਾ ਹੈ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਦੁਖੀ ਹੋ ਕੇ ਕੀਤੀ ਇਕ ਹਿੰਸਕ ਕਾਰਵਾਈ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਕੋਈ ਸਿੱਖ, ਖਾੜਕੂਵਾਦ ਦੇ ਠੱਪੇ ਤੋਂ ਮੁਕਤ ਕਿਉਂ ਨਹੀਂ ਹੋ ਸਕਦਾ?
ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਨੇੜਤਾ ਲਿਆਉਣ ਦੇ ਮਕਸਦ ਨਾਲ ਰੱਖੀ ਗਈ ਜਸਟਿਨ ਟਰੂਡੋ ਦੀ 8 ਦਿਨਾਂ ਦੀ ਭਾਰਤ ਯਾਤਰਾ ਪਹਿਲਾਂ ਵੀ ਕੋਈ ਸਫ਼ਲ ਯਾਤਰਾ ਨਹੀਂ ਸੀ ਆਖੀ ਜਾ ਸਕਦੀ ਪਰ ਟਰੂਡੋ ਦੇ ਕੈਨੇਡਾ ਵਾਪਸ ਪਹੁੰਚਦੇ ਹੀ ਇਸ ਯਾਤਰਾ ਨਾਲ ਜੁੜੀ ਵਾਰਤਾ ਹੋਰ ਵੀ ਵਿਵਾਦਮਈ ਬਣ ਗਈ ਹੈ। ਟਰੂਡੋ ਦੇ ਖ਼ਾਸ ਸਲਾਹਕਾਰ ਡੇਨੀਅਲ ਜੀਨ ਨੇ ਕਿਹਾ ਹੈ ਕਿ ਅਟਵਾਲ ਨੂੰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਦਿਤੇ ਸੱਦੇ ਪਿੱਛੇ ਭਾਰਤੀ ਜਾਸੂਸਾਂ ਦਾ ਹੱਥ ਹੈ। ਟਰੂਡੋ, ਜੋ ਹੁਣ ਤਕ ਭਾਰਤ ਵਿਚ ਮਿਲੇ ਠੰਢੇ ਸਵਾਗਤ ਦੇ ਬਾਵਜੂਦ ਮੁਸਕੁਰਾਉਂਦੇ ਹੀ ਨਜ਼ਰ ਆਉਂਦੇ ਰਹੇ ਅਤੇ ਜਿਨ੍ਹਾਂ ਅਖ਼ੀਰਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਸਮੇਂ ਵੀ ਕੋਈ ਸ਼ਿਕਾਇਤ ਨਾ ਕੀਤੀ, ਵਾਪਸ ਕੈਨੇਡਾ ਪੁਜਦਿਆਂ ਹੀ ਅਪਣੇ ਸਲਾਹਕਾਰ ਵਲੋਂ ਭਾਰਤ ਉਤੇ ਲਗਾਏ ਗਏ ਇਲਜ਼ਾਮ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਜੇ ਕੈਨੇਡਾ ਦਾ ਕੋਈ ਉੱਚ ਅਫ਼ਸਰ ਦੇਸ਼ ਦੇ ਨਾਗਰਿਕਾਂ ਨੂੰ ਕੋਈ ਗੱਲ ਕਹਿ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਸੱਚ ਜਾਣਨ ਮਗਰੋਂ ਹੀ ਬੋਲ ਰਿਹਾ ਹੋਵੇਗਾ। ਭਾਰਤ ਸਰਕਾਰ ਵਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਪਰ ਅੱਜ ਸੱਭ ਤੋਂ ਜ਼ਿਆਦਾ ਦੁੱਖ ਪੰਜਾਬੀਆਂ ਨੂੰ ਹੋ ਰਿਹਾ ਹੈ।
ਸਿਆਸੀ ਆਗੂਆਂ ਦੇ ਬਿਆਨਾਂ ਨੂੰ ਇਕ ਪਾਸੇ ਰੱਖ ਕੇ ਸਿਰਫ਼ ਸਿੱਖਾਂ ਉਤੇ ਅਤਿਵਾਦੀ ਹੋਣ ਦੇ ਲੱਗੇ ਠੱਪੇ ਬਾਰੇ ਹੀ ਸੋਚੀਏ ਤਾਂ ਜਸਪਾਲ ਸਿੰਘ ਅਟਵਾਲ ਦੇ ਇਕ ਕੈਨੇਡੀਆਈ ਨਾਗਰਿਕ ਹੋਣ ਦੇ ਬਾਵਜੂਦ, ਭਾਰਤ ਸਰਕਾਰ ਵਲੋਂ ਇਸ ਨੂੰ ਮੁੱਦਾ ਬਣਾ ਕੇ ਕਿਉਂ ਚੁਕਿਆ ਗਿਆ? ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਦਾ ਉਸ ਉਤੇ ਬੜਾ ਡੂੰਘਾ ਅਸਰ ਪਿਆ ਸੀ ਅਤੇ ਉਸ ਨੇ ਅਪਣੀ ਜਵਾਨੀ ਵਿਚ ਭਾਰਤ ਤੋਂ ਕੈਨੇਡਾ ਗਏ ਪੰਜਾਬ ਦੇ ਇਕ ਮੰਤਰੀ ਉਤੇ ਹਮਲਾ ਵੀ ਕੀਤਾ ਸੀ। ਉਸ ਨੂੰ 20 ਸਾਲ ਕੈਦ ਦੀ ਸਜ਼ਾ ਹੋਈ ਜਿਸ ਤੋਂ ਬਾਅਦ ਉਸ ਦੇ ਪਛਤਾਵੇ ਅਤੇ ਬਾਕੀ ਗੱਲਾਂ ਨੂੰ ਧਿਆਨ ਵਿਚ ਰਖਦਿਆਂ ਉਸ ਨੂੰ ਛੱਡ ਦਿਤਾ ਗਿਆ। ਜਦੋਂ ਉਸ ਨੇ ਅਪਣੀ ਸਜ਼ਾ ਭੋਗ ਲਈ, ਮਤਲਬ ਉਸ ਨੇ ਅਪਣੀ ਗ਼ਲਤੀ ਦੀ ਕੀਮਤ ਚੁਕਾ ਦਿਤੀ, ਉਸ ਤੋਂ ਬਾਅਦ ਦੇ 30 ਸਾਲਾਂ ਵਿਚ ਉਸ ਨੇ ਕੋਈ ਸਮਾਜਕ ਅਪਰਾਧ ਨਹੀਂ ਕੀਤਾ। 1990 ਤੋਂ ਉਹ ਲਗਾਤਾਰ ਭਾਰਤ ਆਉਂਦਾ ਰਿਹਾ। 2015 ਵਿਚ ਉਸ ਦਾ ਨਾਂ, ਸ਼ੱਕੀ ਸਿੱਖਾਂ ਦੀ ਖ਼ਾਸ 'ਨਿਗਰਾਨੀ ਸੂਚੀ' ਵਿਚੋਂ ਵੀ ਹਟਾ ਦਿਤਾ ਗਿਆ। ਪਰ ਕੀ ਉਹ ਫਿਰ ਵੀ ਖ਼ਾਲਿਸਤਾਨੀ ਖਾੜਕੂ ਹੀ ਮੰਨਿਆ ਜਾਵੇਗਾ ਜਿਸ ਦਾ ਕੈਨੇਡੀਅਨ ਸਰਕਾਰ ਨੂੰ ਸਤਿਕਾਰ ਨਹੀਂ ਕਰਨਾ ਚਾਹੀਦਾ?
ਭਾਰਤ ਸਰਕਾਰ ਨੇ ਇਹ ਸਾਰਾ ਵਿਵਾਦ ਜਾਣਬੁਝ ਕੇ ਰਚਿਆ ਹੈ ਜਾਂ ਨਹੀਂ, ਇਹ ਕੋਈ ਮੁੱਦਾ ਨਹੀਂ। ਮੁੱਦਾ ਇਹ ਹੈ ਕਿ ਵਿਵਾਦ ਕਿਸ ਗੱਲ ਦਾ ਹੈ? ਸਾਡੀ ਇਕ ਕੇਂਦਰੀ ਮੰਤਰੀ ਉਤੇ ਰਾਮ ਮੰਦਰ ਬਣਾਉਣ ਦੇ ਜਸ਼ਨ ਵਿਚ ਬਾਬਰੀ ਮਸਜਿਦ ਨੂੰ ਢਾਹੁਣ ਦੇ ਇਕ ਹਿੰਸਕ ਮਾਮਲੇ 'ਚ ਕੇਸ ਚਲ ਰਿਹਾ ਹੈ। ਉਨ੍ਹਾਂ ਇਕ ਨਹੀਂ ਬਲਕਿ ਸੈਂਕੜੇ ਹਿੰਸਕ ਭਾਸ਼ਣ ਦਿਤੇ ਹਨ। ਬਾਬਰੀ ਮਸਜਿਦ ਨੂੰ ਢਾਹੁਣ ਵਿਚ ਅੱਜ ਦੀ ਸੱਤਾਧਾਰੀ ਪਾਰਟੀ ਦੇ ਕਈ ਵੱਡੇ ਨਾਵਾਂ ਦੇ ਹੱਥ ਮੁਸਲਮਾਨਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ। ਪਰ ਉਨ੍ਹਾਂ ਨੂੰ ਸਰਕਾਰ ਦਾ ਹਿੱਸਾ ਬਣਾਇਆ ਗਿਆ ਹੈ ਅਤੇ ਹਰ ਪਾਸੇ ਸਤਿਕਾਰ ਮਿਲਦਾ ਹੈ ਤਾਂ ਦਰਬਾਰ ਸਾਹਿਬ ਦੇ ਹਮਲੇ ਤੋਂ ਦੁਖੀ ਹੋ ਕੇ ਕੀਤੀ ਇਕ ਹਿੰਸਕ ਕਾਰਵਾਈ ਦੀ ਸਜ਼ਾ ਭੁਗਤਣ ਤੋਂ ਬਾਅਦ ਵੀ ਕੋਈ ਸਿੱਖ, ਖਾੜਕੂਵਾਦ ਦੇ ਠੱਪੇ ਤੋਂ ਮੁਕਤ ਕਿਉਂ ਨਹੀਂ ਹੋ ਸਕਦਾ?    -ਨਿਮਰਤ ਕੌਰ

SHARE ARTICLE
Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement