ਪੰਜਾਬ ਵਿਧਾਨ ਸਭਾ ਵਿਚ 
Published : Mar 29, 2018, 4:26 am IST
Updated : Mar 29, 2018, 4:26 am IST
SHARE ARTICLE
Captain Amarinder Singh
Captain Amarinder Singh

'ਤੂੰ ਤੂੰ ਮੈਂ ਮੈਂ' ਦੇ ਨਜ਼ਾਰੇ, ਸਾਡਾ ਸੱਭ ਦਾ ਅਕਸ ਅਤੇ ਸੂਬੇ ਦਾ ਅਕਸ ਵੀ ਵਿਗਾੜ ਕੇ ਰੱਖ ਦੇਣਗੇ!

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਤਾਂ ਖ਼ਤਮ ਹੋ ਗਿਆ ਹੈ ਪਰ ਜਾਂਦਾ ਜਾਂਦਾ ਇਹ ਇਕ ਕੌੜਾ ਸਵਾਦ ਅਪਣੇ ਪਿੱਛੇ ਛੱਡ ਗਿਆ ਹੈ। ਪਿਛਲੇ ਕੁੱਝ ਸਾਲਾਂ ਤੋਂ ਸਿਆਸਤਦਾਨਾਂ ਦੇ ਜਨਤਾ ਸਾਹਮਣੇ ਦੇ ਵਤੀਰੇ ਨੂੰ ਅਤਿ ਦੀ ਗਿਰਾਵਟ ਵਲ ਜਾਂਦਿਆਂ, ਸ਼ਰੇਆਮ ਵੇਖਿਆ ਗਿਆ ਹੈ ਪਰ ਸ਼ਾਇਦ ਇਸ ਤਰ੍ਹਾਂ ਸ਼ਰੀਕਾਂ ਦੀਆਂ ਸਿਠਣੀਆਂ ਨੇ ਵਿਧਾਨ ਸਭਾ ਵਿਚ ਅਪਣਾ ਰੰਗ ਪਹਿਲਾਂ ਕਦੇ ਨਹੀਂ ਵਿਖਾਇਆ ਹੋਵੇਗਾ ਜਿਵੇਂ ਹੁਣ ਵੇਖਿਆ ਗਿਆ ਹੈ। ਪੰਜਾਬ ਦੀ ਵਿੱਤੀ ਹਾਲਤ ਮਾੜੀ ਹੈ, ਇਸ ਬਾਰੇ ਤਾਂ ਸਾਰੇ ਜਾਣੂ ਹਨ, ਭਾਵੇਂ ਇਸ ਦੀ ਜ਼ਿਆਦਾ ਜ਼ਿੰਮੇਵਾਰੀ ਸਾਬਕਾ ਸਰਕਾਰ ਉਤੇ ਹੀ ਆਉਂਦੀ ਹੈ। ਅਜਿਹੇ ਵਿਚ ਉਨ੍ਹਾਂ ਤੋਂ ਇਕ ਜ਼ਿੰਮੇਵਾਰ ਵਿਰੋਧੀ ਧਿਰ ਦੀ ਉਮੀਦ ਰੱਖੀ ਜਾਂਦੀ ਸੀ। ਬੈਂਸ ਭਰਾ ਹਰ ਮਸਲੇ ਨੂੰ ਲੈ ਕੇ ਵਿਧਾਨ ਸਭਾ ਨੂੰ ਮਹਾਂਭਾਰਤ ਦਾ ਮੈਦਾਨ ਬਣਾ ਲੈਂਦੇ ਹਨ। ਰੇਤੇ ਦੀ ਕੀਮਤ ਬਾਰੇ ਸਵਾਲ ਚੁਕਣਾ ਵਾਜਬ ਸੀ ਪਰ ਵਿਧਾਨ ਸਭਾ ਅੰਦਰ ਤਾਂ ਚਰਚਾ ਅਤੇ ਸਾਊ ਢੰਗ ਦੀ ਬਹਿਸ ਹੀ ਜਾਇਜ਼ ਹੁੰਦੀ ਹੈ ਅਤੇ ਪ੍ਰਦਰਸ਼ਨ ਕਰਨ ਲਈ ਬਾਕੀ ਸਾਰਾ ਸਾਲ ਸੜਕਾਂ ਖ਼ਾਲੀ ਪਈਆਂ ਹੁੰਦੀਆਂ ਹਨ।

Captain Amarinder SinghCaptain Amarinder Singh

ਵਿਰੋਧੀ ਧਿਰ ਦਾ ਇਕ ਵੱਡਾ ਭਾਗ ਪ੍ਰਵਾਰਕ ਸ਼ਰੀਕੇਬਾਜ਼ੀ ਨੂੰ ਅੱਗੇ ਰੱਖ ਕੇ ਹੀ ਤੀਰ ਚਲਾਉਂਦਾ ਰਿਹਾ ਭਾਵੇਂ ਨਾਂ ਬਜਟ ਦਾ ਲੈਂਦਾ ਰਿਹਾ। ਇਕ ਸਾਬਕਾ ਵਿੱਤ ਮੰਤਰੀ ਕੋਲ ਠੋਸ ਅੰਕੜਿਆਂ ਦਾ ਸਹਾਰਾ ਤਾਂ ਸੀ ਪਰ ਹਮਲੇ ਰਾਜੇ ਦੇ ਦਰਬਾਰ ਵਿਚ ਬੈਠੀਆਂ ਸ਼ਖ਼ਸੀਅਤਾਂ ਉਤੇ ਹੀ ਕੀਤੇ ਜਾਂਦੇ ਰਹੇ। ਜਿਸ ਤਰ੍ਹਾਂ ਤਿੰਨਾਂ ਪਾਰਟੀਆਂ ਦੇ ਆਗੂ, ਮੁੱਕਾਬਾਜ਼ੀ ਅਤੇ ਗਾਲੀ ਗਲੋਚ ਤਕ ਪਹੁੰਚ ਗਏ, ਸਪੀਕਰ ਦੀ ਬੇਬਸੀ, ਪੰਜਾਬ ਦੀ ਬੇਬਸੀ ਬਣ ਗਈ। ਚਾਹੀਦਾ ਤਾਂ ਇਹ ਸੀ ਕਿ ਇਹ ਸਾਰੇ ਅਪਣੀਆਂ ਆਪਸੀ ਰੰਜਿਸ਼ਾਂ ਭੁਲਾ ਕੇ ਪੰਜਾਬ ਦੇ ਹਿਤ ਵਿਚ ਸਰਕਾਰ ਤੋਂ ਸਖ਼ਤ ਪਰ ਢੁਕਵੇਂ ਸਵਾਲ ਪੁਛਦੇ ਪਰ ਤੂੰ ਤੂੰ, ਮੈਂ ਮੈਂ ਅਤੇ 'ਬਾਹਰ ਆ ਜਾ, ਮੈਂ ਤੈਨੂੰ ਵੇਖ ਲਵਾਂਗਾ' ਵਰਗੀਆਂ ਗੱਲਾਂ ਨੇ ਇਨ੍ਹਾਂ ਸਿਆਸਤਦਾਨਾਂ ਦਾ ਅਕਸ, ਇਨ੍ਹਾਂ ਦੇ ਅਪਣੇ ਵੋਟਰਾਂ ਦੀ ਨਜ਼ਰ ਵਿਚ ਬਹੁਤ ਹੀ ਖ਼ਰਾਬ ਕਰ ਕੇ ਰੱਖ ਦਿਤਾ ਹੈ। ਬਾਹਰਲੀ ਦੁਨੀਆਂ ਵਿਚ ਪੰਜਾਬ ਦਾ ਅਕਸ ਵੀ ਓਨਾ ਹੀ ਖ਼ਰਾਬ ਹੋਣ ਦਾ ਡਰ ਹੈ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement