11 ਅਗੱਸਤ ਨੂੰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਾਂਗਾ : ਇਮਰਾਨ ਖ਼ਾਨ
Published : Jul 31, 2018, 2:48 am IST
Updated : Jul 31, 2018, 2:48 am IST
SHARE ARTICLE
Imran Khan
Imran Khan

ਦੇਸ਼ 'ਚ 25 ਜੁਲਾਈ ਨੂੰ ਹੋਈ ਆਮ ਚੋਣ ਵਿਚ 65 ਸਾਲਾ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ........

ਪੇਸ਼ਾਵਰ : ਦੇਸ਼ 'ਚ 25 ਜੁਲਾਈ ਨੂੰ ਹੋਈ ਆਮ ਚੋਣ ਵਿਚ 65 ਸਾਲਾ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਹਾਲਾਂਕਿ ਪੀ.ਟੀ.ਆਈ. ਕੋਲ ਹਾਲੇ ਸਰਕਾਰ ਬਣਾਉਣ ਲਈ ਬਹੁਮਤ ਦਾ ਅੰਕੜਾ ਨਹੀਂ ਹੈ, ਪਰ ਫਿਰ ਵੀ ਇਮਰਾਨ ਖ਼ਾਨ ਦਾ ਕਹਿਣਾ ਹੈ ਕਿ ਉਹ 11 ਅਗੱਸਤ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਪਾਕਿਸਤਾਨ ਦੀ 342 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ 'ਚ 272 ਸੀਟਾਂ 'ਤੇ ਸਿੱਧੇ ਚੋਣ ਹੁੰਦੀ ਹੈ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਕੁਲ 172 ਸੀਟਾਂ ਦੀ ਜ਼ਰੂਰਤ ਹੁੰਦੀ ਹੈ।

ਨਤੀਜਿਆਂ ਮੁਤਾਬਕ ਪੀ.ਟੀ.ਆਈ. ਨੂੰ 116 ਆਮ ਸੀਟਾਂ ਮਿਲੀਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਨੂੰ 64 ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਨੂੰ 43 ਸੀਟਾਂ ਮਿਲੀਆਂ ਹਨ। ਰੇਡੀਉ ਪਾਕਿਸਤਾਨ ਮੁਤਾਬਕ ਖੈਬਰ ਪਖ਼ਤੂਨਖਵਾ 'ਚ ਪੀ.ਟੀ.ਆਈ. ਕਾਰਕੁਨਾਂ ਨੂੰ ਸੰਬੋਧਤ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਅਗਲੇ ਮਹੀਨੇ (ਅਗੱਸਤ) ਦੀ 11 ਤਰੀਕ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਾਂਗਾ। ਖ਼ਾਨ ਨੇ ਕਿਹਾ, ''ਮੈਂ ਖ਼ੈਬਰ ਪਖਤੂਨਖਵਾ ਦੇ ਪ੍ਰਧਾਨ ਮੰਤਰੀ ਦਾ ਵੀ ਫ਼ੈਸਲਾ ਕਰ ਲਿਆ ਹੈ। ਇਸ ਦਾ ਐਲਾਨ ਅਗਲੇ 48 ਘੰਟੇ 'ਚ ਕਰਾਂਗਾ।

ਇਸ ਸਬੰਧ 'ਚ ਮੈਂ ਜੋ ਵੀ ਫ਼ੈਸਲਾ ਲਿਆ ਹੈ, ਉਹ ਲੋਕਾਂ ਦੇ ਹਿੱਤ 'ਚ ਹੈ।'' ਪੀ.ਟੀ.ਆਈ. ਦੇ ਨੇਤਾ ਮਈਨੁਲ ਹੱਕ ਨੇ ਬੀਤੀ ਰਾਤ ਮੀਡੀਆ ਨੂੰ ਦਸਿਆ ਕਿ ਬਹੁਮਤ ਹਾਸਲ ਕਰਨ ਲਈ ਗੱਲਬਾਤ ਜਾਰੀ ਹੈ। ਹੱਕ ਨੇ ਕਿਹਾ, ''ਅਸੀ ਅਪਣਾ ਕੰਮ ਕਰ ਲਿਆ ਹੈ ਅਤੇ ਇਮਰਾਨ ਖ਼ਾਨ 14 ਅਗੱਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।'' (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement