5 ਬੱਚਿਆਂ ਦੀ ਮਾਂ ਨਾਲ ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ
Published : Feb 19, 2018, 1:33 pm IST
Updated : Feb 19, 2018, 8:03 am IST
SHARE ARTICLE

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਰਾਜਨੇਤਾ ਇਮਰਾਨ ਖਾਨ ਨੇ ਤੀਜਾ ਵਿਆਹ ਕਰਵਾਇਆ ਹੈ। ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੀਫ ਇਮਰਾਨ ਦੇ ਤੀਜੇ ਵਿਆਹ ਦੀ ਚਰਚਾ ਬਹੁਤ ਦਿਨਾਂ ਤੋਂ ਚੱਲ ਰਹੀ ਸੀ। ਸ਼ਨੀਵਾਰ ਰਾਤ ਪੀ.ਟੀ.ਆਈ. ਦੇ ਆਫਿਸ਼ਲ ਟਵਿਟਰ ਹੈਂਡਲ ਨਾਲ ਇਮਰਾਨ ਖਾਨ ਨੂੰ ਵਿਆਹ ਦੀ ਵਧਾਈ ਦਿੱਤੀ ਗਈ। 

ਇਮਰਾਨ ਅਤੇ ਬੁਸ਼ਰਾ ਮੇਨਕਾ ਦੇ ਵਿਆਹ ਦੀਆਂ ਤਸਵੀਰਾਂ ਵੀ ਪੀ.ਟੀ.ਆਈ. ਨੇ ਸਾਂਝੀਆਂ ਕੀਤੀਆਂ। ਇਮਰਾਨ ਦੇ ਤੀਜੇ ਵਿਆਹ ਦੀਆਂ ਖਬਰਾਂ ਜਨਵਰੀ 'ਚ ਸਾਹਮਣੇ ਆਈਆਂ ਸਨ ਜਿਸ ਨੂੰ ਸ਼ੁਰੂਆਤ 'ਚ ਪੀ.ਟੀ.ਆਈ. ਨੇ ਨਕਾਰ ਦਿੱਤਾ ਸੀ, ਹਾਲਾਂਕਿ ਬਾਅਦ 'ਚ ਪੀ.ਟੀ.ਆਈ. ਨੇ ਕਿਹਾ ਸੀ ਕਿ ਇਮਰਾਨ ਨੇ ਹਾਲੇ ਸਿਰਫ ਵਿਆਹ ਦਾ ਪ੍ਰਸਤਾਵ ਰੱਖਿਆ ਹੈ। 


ਪਾਕਿਸਤਾਨ ਮੀਡੀਆ ਰਿਪੋਰਟਰਸ ਮੁਤਾਬਕ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਮੇਨਕਾ ਪੀਰ ਹੈ। ਆਪਣੇ ਜੀਵਨ ਦਾ 40ਵਾਂ ਦਸ਼ਕ ਜੀ ਰਹੀ ਬੁਸ਼ਰਾ ਵਟੂ ਵੰਸ਼ ਦੀ ਹੈ। ਰੂਹਾਨੀ ਰੁਝਾਣ ਰੱਖਣ ਵਾਲੀ ਬੁਸ਼ਰਾ ਤੋਂ ਇਮਰਾਨ ਲਗਭਗ 2 ਸਾਲ ਪਹਿਲਾਂ ਮਿਲੇ ਸੀ। ਉਹ ਉਨ੍ਹਾਂ ਕੋਲ ਰੂਹਾਨੀ ਮਾਰਗਦਰਸ਼ਨ ਲੈਣ ਲਈ ਜਾਂਦੇ ਸੀ। 


ਇਸ ਸਾਲ 3 ਜਨਵਰੀ ਨੂੰ ਇਮਰਾਨ ਦੇ ਤੀਜੇ ਵਿਆਹ ਦੀਆਂ ਖਬਰਾਂ ਮੀਡੀਆ 'ਤੇ ਛਾ ਗਈਆਂ ਸਨ। ਇਕ ਸਥਾਨਿਕ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਨੇ 1 ਜਨਵਰੀ ਨੂੰ ਬੁਸ਼ਰਾ ਨਾਲ ਵਿਆਹ ਕਰ ਲਿਆ ਹੈ। ਇਮਰਾਨ ਦੀ ਪਾਰਟੀ ਨੇ ਸ਼ੁਰੂਆਤ 'ਚ ਇਸ ਖਬਰ ਨੂੰ ਨਕਾਰ ਦਿੱਤਾ ਸੀ। ਪਾਕਿਸਤਾਨ ਮੀਡੀਆ 'ਚ ਇਮਰਾਨ ਦੇ ਤੀਜੇ ਵਿਆਹ 'ਤੇ ਚੱਲੇ ਡਰਾਮੇ ਵਿਚਾਲੇ ਉਨ੍ਹਾਂ ਨੇ ਪਿਛਲੇ ਮਹੀਨੇ ਵਿਆਹ ਦੇ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਸੀ। ਇਮਰਾਨ ਨੇ ਦੱਸਿਆ ਸੀ ਕਿ ਹਾਲੇ ਉਨ੍ਹਾਂ ਨੇ ਵਿਆਹ ਦਾ ਪ੍ਰਸਤਾਵ ਭੇਜਿਆ ਹੈ। 


ਦੱਸ ਦਈਏ ਕਿ ਇਮਰਾਨ ਦਾ ਪਹਿਲਾ ਵਿਆਹ ਬ੍ਰਿਟਿਸ਼ ਅਰਬਪਤੀ ਦੀ ਬੇਟੀ ਜੇਮਿਮਾ ਗੋਲਡਸਮਿਥ ਨਾਲ 1995 'ਚ ਹੋਇਆ ਸੀ। ਜੇਮਿਮਾ ਨਾਲ 9 ਸਾਲ ਤਕ ਵਿਆਹ ਦੇ ਬੰਧਨ 'ਚ ਰਹਿਣ ਤੋਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ 2004 'ਚ ਤਲਾਕ ਲੈ ਲਿਆ ਸੀ। 2015 'ਚ ਟੀ.ਵੀ. ਪ੍ਰੇਜੇਂਟਰ ਰੇਹਮ ਖਾਨ ਨਾਲ ਇਮਰਾਨ ਖਾਨ ਨੇ ਦੂਜਾ ਵਿਆਹ ਕੀਤਾ, ਪਰ ਇਹ ਰਿਸ਼ਤਾ ਵੀ ਸਿਰਫ 10 ਮਹੀਨਿਆਂ ਤਕ ਹੀ ਚੱਲ ਸਕਿਆ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement