ਸਿਰ ਤੋਂ ਦੁਪੱਟਾ ਉਤਰਨ ‘ਤੇ ਪਤੀ ਨੇ ਪਤਨੀ ਨੂੰ ਦਿੱਤੀ ਇਹ ਸਜ਼ਾ
Published : Mar 31, 2019, 5:42 pm IST
Updated : Mar 31, 2019, 5:42 pm IST
SHARE ARTICLE
Husband tortured wife
Husband tortured wife

ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਪਤੀ ਨੇ ਆਪਣੀ ਪਤਨੀ ਦੇ ਸਿਰ ਤੋਂ ਦੁਪੱਟਾ ਉਤਰਨ 'ਤੇ ਹੈਰਾਨ ਕਰ ਦੇਣ ਵਾਲੀ ਸਜ਼ਾ ਦਿੱਤੀ ਹੈ।

ਪੇਸ਼ਾਵਰ: ਪਾਕਿਸਤਾਨ ਦੇ ਪੇਸ਼ਾਵਰ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦੇ ਸਾਰੇ ਵਾਲ ਇਸ ਕਰਕੇ ਕੱਟ ਦਿੱਤੇ ਕਿਉਂਕਿ ਇਕ ਵਿਆਹ ਸਮਾਰੋਹ ਦੌਰਾਨ ਉਸਨੇ ਆਪਣਾ ਸਿਰ ਨਹੀਂ ਢਕਿਆ। ਸਿਰਫ ਇਹੀ ਨਹੀਂ, ਇਸਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਬਹੁਤ ਕੁੱਟਿਆ।

ਇਕ ਨਿਊਜ਼ ਰਿਪੋਰਟ ਅਨੁਸਾਰ ਬੀਤੀ 27 ਮਾਰਚ ਨੂੰ ਔਰਤ ਦੀ ਸ਼ਿਕਾਇਤ ‘ਤੇ ਮਾਥਰਾ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਔਰਤ ਨੇ ਆਪਣੀ ਸ਼ਿਕਾਇਤ ਦੌਰਾਨ ਪੁਲਿਸ ਨੂੰ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿਚ ਉਹ ਆਪਣੇ ਪਤੀ ਦੇ ਭਰਾ ਦੇ ਵਿਆਹ ‘ਤੇ ਗਈ ਸੀ। ਸਮਾਰੋਹ ਵਿਚ ਰਿਸ਼ਤੇਦਾਰ ਨਾਲ ਮੁਲਾਕਾਤ ਕਰਦਿਆਂ ਉਸ ਦਾ ਦੁਪੱਟਾ ਸਿਰ ਤੋਂ ਫਿਸਲ ਗਿਆ, ਜਿਸ ਨੂੰ ਉਸ ਦੇ ਪਤੀ ਨੇ ਦੇਖ ਲਿਆ।

ਇਸ ਤੋਂ ਬਾਅਦ ਜਦੋਂ ਉਹ ਆਪਣੇ ਪਤੀ ਨਾਲ ਘਰ ਵਾਪਿਸ ਆਈ ਤਾਂ ਉਸਦੇ ਪਤੀ ਨੇ ਉਸ ‘ਤੇ ਸਿਰ ਨਾ ਢਕਣ ਦਾ ਦੋਸ਼ ਲਗਾ ਕੇ, ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਔਰਤ ਦਾ ਕਹਿਣਾ ਹੈ ਕਿ ਜਿਸ ਸਮੇਂ ਉਸ ਦਾ ਪਤੀ ਉਸ ਨੂੰ ਕੁੱਟ ਰਿਹਾ ਸੀ, ਉਸ ਸਮੇਂ ਘਰ ਵਿਚ ਉਸਦੇ ਤਿੰਨ ਸਾਲ ਦੇ ਬੱਚੇ ਤੋਂ ਇਲਾਵਾ ਕੋਈ ਨਹੀਂ ਸੀ, ਇਸ ਲਈ ਉਹ ਉਸਨੂੰ ਕੁੱਟਦਾ ਰਿਹਾ। ਇਸਤੋਂ ਬਾਅਦ ਉਸਨੇ ਕੈਂਚੀ ਚੁੱਕੀ ਅਤੇ ਉਸਦੇ ਸਿਰ ਦੇ ਸਾਰੇ ਵਾਲਾਂ ਨੂੰ ਕੱਟ ਦਿੱਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement