ਪੁਲਿਸ ਹਿਰਾਸਤ ‘ਚੋਂ ਫਰਾਰ ਕੈਦੀ ਨੇ ਪਤਨੀ ‘ਤੇ ਧੀ ‘ਤੇ ਚਲਾਈਆਂ ਗੋਲੀਆਂ
Published : Mar 22, 2019, 6:35 pm IST
Updated : Mar 22, 2019, 6:35 pm IST
SHARE ARTICLE
MURDER
MURDER

ਪੁਲਿਸ ਦੀ ਹਿਰਾਸਤ 'ਚੋਂ ਫਰਾਰ ਕੈਦੀ ਨੇ ਆਪਣੀ ਹੀ ਪਤਨੀ ਅਤੇ ਧੀ ਨੂੰ ਗੋਲੀ ਦਾ ਨਿਸ਼ਾਨਾ ਬਣਾ ਲਿਆ।

ਹੁਸ਼ਿਆਰਪੁਰ : ਹੁਸ਼ਿਆਰਪੁਰ ਵਿਚ ਇੱਕ ਭਗੌੜੇ ਮੁਲਜ਼ਮ ਵੱਲੋਂ ਆਪਣੀ ਪਤਨੀ ਤੇ ਧੀ 'ਤੇ ਅੰਨ੍ਹੇਵਾਹ ਗੋਲੀਆਂ ਚਲਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਧੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖਮੀ ਹੋ ਗਈ। ਦੱਸ ਦੇਈਏ ਕਿ ਮੁਲਜ਼ਮ ਕਈ ਮਾਮਲਿਆਂ ਵਿਚ ਜੇਲ੍ਹ ਵਿਚ ਬੰਦ ਸੀ ਤੇ ਕੁੱਝ ਦਿਨ ਪਹਿਲਾਂ ਹੀ ਪੇਸ਼ੀ ਦੌਰਨ ਫ਼ਰਾਰ ਹੋ ਗਿਆ ਸੀ।

ਵੀਰਵਾਰ ਰਾਤ ਚੱਲੀਆਂ ਗੋਲੀਆਂ ਦੇ ਨਾਲ ਇਸ ਘਰ ਵਿਚ ਰਿਸ਼ਤਿਆਂ ਦਾ ਕਤਲ ਹੋਇਆ ਹੈ। ਖਬਰ ਗੜਸੰਕਰ ਦੇ ਪਿੰਡ ਬਸਤੀਆਂ ਸਾਂਸੀਆ ਦੀ ਹੈ, ਜਿੱਥੇ ਇੱਕ ਭਗੌੜੇ ਪਤੀ ਨੇ ਆਪਣੀ ਪਤਨੀ ਸਮੇਤ 15 ਸਾਲ ਧੀ ਨੂੰ  ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇੱਕ ਤੋਂ ਇੱਕ ਚੱਲੀਆਂ 5 ਗੋਲੀਆਂ ਕਾਰਨ ਧੀ ਨੇ ਤਾਂ ਮੌਕੇ ‘ਤੇ ਹੀ ਦਮ ਤੋੜ ਦਿੱਤਾ ਜਦਕਿ ਪਤਨੀ ਗੰਭੀਰ ਹਾਲਤ ‘ਚ ਜੇਰੇ ਇਲਾਜ ਹੈ।

ਜਾਣਕਾਰੀ ਮੁਤਾਬਿਕ ਮੇਜਰ ਨਾਮਕ ਇਹ ਸ਼ਖ਼ਸ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਸੀ ਤੇ ਇਸੇ ਸੱਕ ਚ ਉਸ ਨੇ ਆਪਣੀ ਪਤਨੀ ਸਮੇਤ ਧੀ ਨੂੰ ਗੋਲੀ ਮਾਰ ਦਿੱਤੀ। ਫ਼ਿਲਹਾਲ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ।

ਡੀਐਸਪੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਮੇਜਰ ‘ਤੇ ਬਲਾਤਕਾਰ, ਲੁੱਟ ਖੋਹ ਸਮੇਤ 7 ਅਪਰਾਧਿਕ ਮਾਮਲੇ ਦਰਜ ਹਨ। ਜੋ ਪਿਛਲੇ ਦਿਨੀਂ ਪੇਸ਼ੀ ਦੌਰਾਨ ਪੁਲਿਸ ਨੂੰ ਚਕਮਾ ਦੇ ਕੇ ਅਦਾਲਤ ਵਿੱਚੋਂ ਫਰਾਰ ਹੋ ਗਿਆ ਸੀ। ਜਿਸ ਨੇ ਵੀਰਵਾਰ ਦੇਰ ਸ਼ਾਮ ਘਰ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement