ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਦੇਵੇਗਾ 13,00,000 ਘਰਾਂ ਨੂੰ ਬਿਜਲੀ
Published : Apr 30, 2019, 10:33 am IST
Updated : Apr 30, 2019, 11:02 am IST
SHARE ARTICLE
World's largest Solar Park
World's largest Solar Park

ਇਸ ਸੋਲਰ ਪਾਰਕ ਦੀ ਲਾਗਤ 95,200 ਕਰੋੜ ਰੁਪਏ ਹੈ

ਅਬੂਧਾਬੀ- ਦੁਬਈ ਦੇ ਰੇਗਿਸਤਾਨ ਵਿਚ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ਤੇ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ। ਇਸ ਪ੍ਰੌਜੈਕਟ ਦੀ ਲਾਗਤ ਤਕਰੀਬਨ 95,200 ਕਰੋੜ ਰੁਪਏ ਹੈ, ਤੋ ਇਹ 13 ਲੱਖ ਘਰਾਂ ਨੂੰ ਰੌਸ਼ਨ ਕਰੇਗਾ। ਸਾਲ 2030 ਤੱਕ ਇਸ ਸੋਲਰ ਪਾਰਕ ਦੇ ਪੂਰਾ ਬਣ ਕੇ ਤਿਆਰ ਹੋਣ ਦੀ ਆਸ ਹੈ। ਇਸ ਦੇ ਨਾਲ ਹੀ ਇਹ ਸੋਲਰ ਪਾਰਕ ਗਲੋਬਲ ਵਾਰਮਿੰਗ ਨੂੰ ਘਟਾਉਣ ਵਿਚ ਵੀ ਸਹਾਇਕ ਹੋਵੇਗਾ।

Abhu DhabiAbhu Dhabi

ਜੇਕਰ ਇੰਨੀ ਹੀ ਬਿਜਲੀ ਕਿਸੇ ਹੋਰ ਬਲਣਸ਼ੀਲ ਤਕਨੀਕ ਨਾਲ ਪੈਦਾ ਕੀਤੀ ਜਾਵੇ ਤਾਂ ਇਸ ਵਿਚ 65 ਲੱਖ ਟਨ ਦੀ ਕਾਰਬਨ ਦਾ ਰਿਸਾਅ ਵਾਤਾਵਰਨ ਚ ਹੋਵੇਗਾ। ਇਸ ਸੋਲਰ ਪਾਰਕ ਦੇ ਦੋ ਪੜਾਵਾਂ ਦਾ ਕੰਮ ਪੂਰਾ ਹੋ ਚੁੱਕਿਆ ਹੈ ਤੇ ਦੋ ਬਾਕੀ ਹਨ। ਫਿਲਹਾਲ ਤੀਜੇ ਪੜਾਅ ਦਾ ਕੰਮ ਚੱਲ ਰਿਹਾ ਹੈ। ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਨਾਂਅ ਤੇ ਬਣ ਰਿਹਾ ਇਹ ਸੋਲਰ ਪਾਰਕ ਪੂਰਾ ਹੋਣ ਤਕ ਤਕਰੀਬਨ 5,000 ਮੈਗਾਵਾਟ ਬਿਜਲੀ ਪੌਦਾ ਕਰੇਗਾ।

world's largest solar parkWorld's largest Solar Park

ਹਾਲਾਂਕਿ, ਚੀਨ ਦੇ ਨਿਸ਼ਿੰਗਿਆ ਸਥਿਤ ਟੇਂਗਰ ਡੈਜ਼ਰਟ ਸੋਲਰ ਪਾਰਕ ਇਸ ਸਮੇਂ ਦੁਨੀਆ ਦਾ ਸਭ ਤੋਂ ਵੱਡਾ ਸੌਰ ਊਰਜਾ ਰਾਹੀਂ ਬਿਜਲੀ ਪੈਦਾ ਕਰਨ ਦਾ ਅਦਾਰਾ ਹੈ। ਇੱਥੇ 1547 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਅਜਿਹਾ ਹੀ ਸੌਰ ਊਰਜਾ ਬਿਜਲੀ ਪ੍ਰੌਜੈਕਟ ਭਾਰਤ ਦੇ ਲੱਦਾਖ ਵਿਚ ਵੀ ਲਗਾਇਆ ਜਾ ਰਿਹਾ ਹੈ, ਜੋ ਸਾਲ 2023 ਤਕ ਪੂਰਾ ਹੋਣ ਮਗਰੋਂ 3,000 ਮੈਗਾਵਾਟ ਬਿਜਲੀ ਪੈਦਾ ਕਰੇਗਾ। 

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement