ਹੁਣ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ 'ਚ ਪੁੱਜਾ ਟਿਕ-ਟਾਕ ਦਾ ਭੂਤ!
Published : Jan 30, 2020, 12:37 pm IST
Updated : Jan 30, 2020, 3:04 pm IST
SHARE ARTICLE
Gurdwara Sahib of Pakistan Tik tok Video Viral
Gurdwara Sahib of Pakistan Tik tok Video Viral

ਗੁਰਦੁਆਰਾ ਸਾਹਿਬ ਦੀ ਪ੍ਰਕਰਮਾ 'ਚ ਨੌਜਵਾਨ ਨੇ ਕੀਤੀ ਗ਼ਲਤ ਹਰਕਤ

ਪਾਕਿਸਤਾਨ: ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਵਿਚ ਮੁੰਡੇ-ਕੁੜੀਆਂ ਵੱਲੋਂ ਟਿਕ-ਟਾਕ ਵੀਡੀਓ ਬਣਾਉਣ ਦੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ ਅਤੇ ਇਹ ਮੰਦਭਾਗਾ ਸਿਲਸਿਲਾ ਅਜੇ ਵੀ ਓਵੇਂ ਜਿਵੇਂ ਜਾਰੀ ਹੈ। ਹੁਣ ਗੁਰਦੁਆਰਿਆਂ ਦੀ ਪ੍ਰਕਰਮਾ ਅੰਦਰ ਟਿਕ-ਟਾਕ ਵੀਡੀਓ ਬਣਾਏ ਜਾਣ ਦਾ ਭੂਤ ਪਾਕਿਸਤਾਨ ਵੀ ਪਹੁੰਚ ਗਿਆ ਹੈ।

PhotoPhoto

ਇੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਇਕ ਨੌਜਵਾਨ ਦੀ ਟਿਕ ਟਾਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਇਕ ਨੌਜਵਾਨ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਅੰਦਰ ਸਾਈਕਲ ਚਲਾਉਂਦਾ ਦਿਖਾਈ ਦੇ ਰਿਹਾ ਹੈ ਅਤੇ ਨਾਲ ਹੀ ਇਕ ਪਾਕਿਸਤਾਨੀ ਪੰਜਾਬੀ ਗੀਤ ਵੀ ਵੱਜਦਾ ਸੁਣਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਿੱਖ ਸੰਗਤ ਅੰਦਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ।

PhotoPhoto

ਇਸ ਘਟਨਾ 'ਤੇ ਬੋਲਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਸਾਈਕਲ ਚਲਾ ਕੇ ਟਿਕ-ਟਾਕ ਵੀਡੀਓ ਬਣਾਉਣ ਵਾਲੇ ਨੌਜਵਾਨ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਉਨ੍ਹਾਂ ਲੋਕਾਂ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਕਾਰਜ ਲਈ ਜ਼ਿੰਮੇਵਾਰ ਹਨ।

Tiktok Video mobileTiktok Video mobile

ਗੁਰਦੁਆਰਾ ਸਾਹਿਬ ਵਿਚ ਲੱਚਰ ਗਾਣਿਆਂ 'ਤੇ ਟਿਕ-ਟਾਕ ਵੀਡੀਓ ਬਣਾਏ ਜਾਣ ਦਾ ਇਹ ਸਿਲਸਿਲਾ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋਇਆ। ਹਰ ਵਾਰ ਕੋਈ ਨਾ ਕੋਈ ਮੁੰਡਾ ਜਾਂ ਕੁੜੀ ਉਥੇ ਟਿਕ ਟਾਕ ਵੀਡੀਓ ਬਣਾਉਂਦੇ ਹਨ, ਵਿਰੋਧ ਹੋਣ 'ਤੇ ਮੁਆਫ਼ੀ ਮੰਗ ਲੈਂਦੇ ਹਨ ਪਰ ਅਫ਼ਸੋਸ ਅਜੇ ਤਕ ਇਸ ਮਾਮਲੇ ਵਿਚ ਨਾ ਕਿਸੇ ਟਿਕ-ਟਾਕ ਬਣਾਉਣ ਵਾਲੇ ਵਿਰੁੱਧ ਕਾਰਵਾਈ ਹੋਈ ਹੈ ਅਤੇ ਨਾ ਹੀ ਕਿਸੇ ਗੁਰਦੁਆਰਾ ਪ੍ਰਬੰਧਕ 'ਤੇ।

PhotoPhoto

ਹੁਣ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀ ਪ੍ਰਕਰਮਾ ਵਿਚ ਬਣਾਈ ਗਈ ਇਸ ਟਿਕ-ਟਾਕ ਵੀਡੀਓ ਦੀ ਚਾਰੇ ਪਾਸੇ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਸਰਕਾਰ ਨੂੰ ਸਿੱਖ ਸੰਗਤ ਦੇ ਹਿਰਦੇ ਵਲੂੰਧਰਨ ਵਾਲੀ ਇਸ ਕਾਰਵਾਈ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

Location: Pakistan, Baluchistan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement